ਬਿਉਰੋ ਰਿਪੋਰਟ – ਪਟਿਆਲਾ ਵਿੱਚ ਬੀਜੇਪੀ ਆਗੂ ਪਰਨੀਤ ਕੌਰ ਦੇ ਵਿਰੋਧ ਕਰਨ ਵੇਲੇ ਬੀਜੇਪੀ ਆਗੂਆਂ ਨਾਲ ਹੋਈ ਧੱਕਾ ਮੁੱਕੀ ਦੌਰਾਨ ਇੱਕ ਕਿਸਾਨ ਸੁਰਿੰਦਰਪਾਲ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਨੇ ਵੱਡੀ ਮੰਗ ਰੱਖੀ ਹੈ । ਮ੍ਰਿਤਕ ਕਿਸਾਨ ਦੀ ਪਨਤੀ ਚਰਨਜੀਤ ਕੌਰ ਅਤੇ ਪੁੱਤਰ ਰੇਸ਼ਨ ਸਿੰਘ ਨੇ ਜਦੋਂ ਤੱਕ ਬੀਜੇਪੀ ਆਗੂ ਹਰਵਿੰਦਰ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਨਹੀਂ ਹੁੰਦਾ ਉਦੋਂ ਤੱਕ ਉਹ ਸਸਕਾਰ ਨਹੀਂ ਕਰਨਗੇ । ਜਿਸ ਵੇਲੇ ਪਰਨੀਤ ਕੌਰ ਪਿੰਡ ਸੇਹਰਾ ਚੋਣ ਪ੍ਰਚਾਰ ਲਈ ਪਹੁੰਚੀ ਸੀ ਉਸੇ ਵੇਲੇ ਇਹ ਘਟਨਾ ਵਾਪਰੀ ।
ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧਰੇ ਦੇ ਨਾਲ ਹੋਰ ਕਿਸਾਨ ਆਗੂ ਵੀ ਵੱਡੀ ਗਿਣਤੀ ਵਿੱਚ ਮੌਕੇ ‘ਤੇ ਪਹੁੰਚ ਗਏ ਹਨ । ਉਨ੍ਹਾਂ ਮੰਗ ਕੀਤੀ ਹੈ ਕਿ ਸ਼ਹੀਦ ਕਿਸਾਨ ਦੇ ਪਰਿਵਾਰ ਦਾ ਕਰਜ਼ਾ ਖਤਮ ਕੀਤਾ ਜਾਵੇ, ਮੁਆਵਜਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਆਗੂਆਂ ਕਿਹਾ ਸਮੂਹ ਜਥੇਬੰਦੀਆਂ ਇਸ ਦੁੱਖ ਦੀ ਘੜੀ ਪਰਿਵਾਰ ਨਾਲ ਖੜੀਆਂ ਹਨ ਅਤੇ ਉਹਨਾ ਵੱਲੋਂ ਕਿਸਾਨ ਸੁਰਿੰਦਰਪਾਲ ਸਿੰਘ ਦੇ ਜਜ਼ਬੇ ਨੂੰ ਸਲਾਮ ਹੈ। ਓਹਨਾ ਪੰਜਾਬ ਅਤੇ ਦੇਸ਼ ਦੇ ਸਭ ਕਿਸਾਨਾਂ ਮਜਦੂਰਾਂ ਤੇ ਆਮ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਕਿਸਾਨ ਮਜ਼ਦੂਰ ਦੀ ਕਾਤਿਲ ਅਤੇ ਗੁੰਡਾ ਮਾਨਸਿਕਤਾ ਰੱਖਣ ਵਾਲੇ ਭਾਜਪਾਈ ਲਾਣੇ ਸਮੇਤ ਵੋਟਾਂ ਮੰਗਣ ਆਉਣ ਵਾਲੇ ਲੀਡਰਾਂ ਨੂੰ ਸ਼ਾਂਤਮਈ ਤਰੀਕੇ ਨਾਲ ਹੱਕੀ ਮੰਗਾਂ ਸਬੰਧੀ ਸਵਾਲ ਕੀਤੇ ਜਾਣ।
ਉਧਰ ਪਟਿਆਲਾਂ ਤੋਂ ਉਮੀਦਵਾਰ ਪਰਨੀਤ ਕੌਰ ਨੇ ਕਿਸਾਨ ਦੀ ਮੌਤ ਤੇ ਦੁੱਖ ਜਤਾਇਆ ਹੈ ਜਦਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸਨੀਲ ਜਾਖੜ ਨੇ ਕਿਹਾ ਲੋਕ ਸਭਾ ਚੋਣਾਂ ਦੌਰਾਨ ਸੁਖਾਵਾਂ ਮਾਹੌਲ ਬਣਾਈ ਰੱਖਣਾ ਕਿਸਾਨ ਜਥੇਬੰਦੀਆਂ, ਉਮੀਦਵਾਰਾਂ ਤੇ ਪੰਜਾਬ ਸਰਕਾਰ ਦੀ ਸਾਂਝੀ ਜ਼ਿੰਮੇਵਾਰੀ। ਉਨ੍ਹਾਂ ਨੇ ਪ੍ਰਦਰਸਨ ਦੌਰਾਨ ਕਿਸਾਨ ਦੀ ਮੌਤ ਤੇ ਦੁੱਖ ਵੀ ਜਤਾਇਆ ਹੈ ।ਪ੍ਰਧਾਨ ਜਾਖੜ ਨੇ ਕਿਸਾਨ ਦੀ ਮੌਤ ਉਪਰੰਤ ਭਾਰਤੀ ਜਨਤਾ ਪਾਰਟੀ ਸਮੇਤ ਪੂਰੇ ਪੰਜਾਬ ਦੀ ਅਰਦਾਸ ਹੈ ਕਿ ਵਿੱਛੜੀ ਆਤਮਾ ਦਾ ਵਾਹਿਗੁਰੂ ਦੇ ਚਰਨਾਂ ਚ ਨਿਵਾਸ ਹੋਵੇ ਤੇ ਪੀੜਤ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਮਿਲੇ।
ਸੁਨੀਲ ਜਾਖੜ ਨੇ ਕਿਹਾ ਇਸ ਚੀਜ਼ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ ਦੀ ਮੌਤ ਧੱਕਾ ਮਾਰਨ ਦੀ ਵਜ੍ਹਾ ਕਰਕੇ ਹੋਈ ਹੈ ਜਦਕਿ ਇੱਕ ਵੀਡੀਓ ਨੇ ਸਥਿਤੀ ਸਪੱਸ਼ਟ ਕੀਤੀ ਕਿ ਕਿਵੇਂ ਧੁੱਪ ਤੇ ਗਰਮੀ ਕਾਰਨ ਕਿਸਾਨ ਸੜਕ ਉੱਤੇ ਡਿੱਗ ਪਿਆ, ਮੌਕੇ ਉਨ੍ਹਾਂ ਕਿਸਾਨਾਂ ਨੇ ਉਸ ਨੂੰ ਸੰਭਾਲਿਆ ਤੇ ਬਾਅਦ ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਰਾਜਪੁਰਾ ਨੇੜਲੇ ਪਿੰਡ ਸਿਹਰਾ ਵਿਚ ਕਿਸਾਨਾਂ ਵੱਲੋਂ BJP ਲੀਡਰਾਂ ਦਾ ਵਿਰੋਧ ਕਰਨ ਸਮੇਂ ਹੋਈ ਧੱਕਾ ਮੁੱਕੀ ਵਿਚ ਇਕ ਕਿਸਾਨ ਦੀ ਮੌਤ ਹੋ ਗਈ ਹੈ।
ਇਹ ਸਭ ਭਗਵੰਤ ਮਾਨ ਦੀ BJP ਦੀ ਟਾਊਟੀ ਦੇ ਨਤੀਜੇ ਹਨ ਜੋ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਵਿਚ ਹੀ ਤਸ਼ੱਦਦ ਹੋ ਰਿਹਾ ਹੈ।
ਇਹ ਪੰਜਾਬ ਦੀ ਜਰਖੇਜ… pic.twitter.com/XfyCpzkBpB— Bikram Singh Majithia (@bsmajithia) May 4, 2024
ਉਧਰ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਰਾਜਪੁਰਾ ਨੇੜਲੇ ਪਿੰਡ ਸਿਹਰਾ ਵਿਚ ਕਿਸਾਨਾਂ ਵੱਲੋਂ BJP ਲੀਡਰਾਂ ਦਾ ਵਿਰੋਧ ਕਰਨ ਸਮੇਂ ਹੋਈ ਧੱਕਾ ਮੁੱਕੀ ਵਿਚ ਇਕ ਕਿਸਾਨ ਦੀ ਮੌਤ ਹੋ ਗਈ ਹੈ।ਇਹ ਸਭ ਭਗਵੰਤ ਮਾਨ ਦੀ BJP ਦੀ ਟਾਊਟੀ ਦੇ ਨਤੀਜੇ ਹਨ ਜੋ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਵਿਚ ਹੀ ਤਸ਼ੱਦਦ ਹੋ ਰਿਹਾ ਹੈ। ਇਹ ਪੰਜਾਬ ਦੀ ਜਰਖੇਜ ਧਰਤੀ ਤੇ ਕਿਸੇ ਦੀ ਬਦਮਾਸ਼ ਨਹੀਂ ਚੱਲ ਸਕਦੀ ਅਤੇ ਇਸ ਤਰਾਂ ਲੋਕਾਂ ਨੇ ਇਹਨਾਂ ਦਾ ਪਿੰਡਾਂ ਵਿਚ ਦਾਖਲ ਹੋਣਾ ਬੰਦ ਕਰਨਗੇ। ਲੋਕਤੰਤਰ ਵਿਚ ਵਿਰੋਧ ਦਾ ਹੱਕ ਸਭ ਦਾ ਮੌਲਿਕ ਅਧਿਕਾਰ ਹੈ ਅਤੇ ਇਸ ਤਰੀਕੇ ਕਿਸਾਨਾਂ ਨਾਲ ਧੱਕਾ ਮੁੱਕੀ ਕਰਨਾ ਬੇਹੱਦ ਮੰਦਭਾਗਾ ਅਤੇ ਬੇਹੱਦ ਨਿੰਦਣਯੋਗ ਹੈ। ਮੈਂ ਜਿਥੇ ਇਸ ਧੱਕਾ ਮੁੱਕੀ ਦੇ ਰਵੱਈਏ ਦੀ ਸਖ਼ਤ ਨਿਖੇਧੀ ਕਰਦਾ ਹਾਂ, ਉਥੇ ਹੀ ਤਾੜਨਾ ਕਰਦਾ ਹਾਂ ਕਿ ਕਿਸਾਨਾਂ ਨਾਲ ਅਜਿਹਾ ਧੱਕਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ।
ਪਹਿਲਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਸੀ ਅਤੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਨੌਜਵਾਨ ਕਿਸਾਨ ਸ਼ੁੱਭਕਰਨ ਦੀ ਮੌਤ ਹੋਈ ਸੀ ਤੇ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪ੍ਰੀਤਪਾਲ ਤੇ ਵੀ ਪੁਲਿਸ ਨੇ ਤਸ਼ੱਦਦ ਕੀਤਾ ਸੀ। ਇਹ ਸਭ ਲਈ ਜ਼ਿੰਮੇਵਾਰ ਭਗਵੰਤ ਮਾਨ ਤੇ ਪਰਚਾ ਦਰਜ ਕਰ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਇਨਸਾਫ਼ ਮਿਲ ਸਕੇ। ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।