The Khalas Tv Blog Punjab ਇੱਕ ਹੋਰ ਕਿਸਾਨ ਦੀ ਹੋਈ ਮੌਤ, ਧਰਨੇ ਤੋਂ ਕੱਲ੍ਹ ਹੀ ਆਇਆ ਸੀ ਘਰ
Punjab

ਇੱਕ ਹੋਰ ਕਿਸਾਨ ਦੀ ਹੋਈ ਮੌਤ, ਧਰਨੇ ਤੋਂ ਕੱਲ੍ਹ ਹੀ ਆਇਆ ਸੀ ਘਰ

xr:d:DAGB49MP29Q:38,j:1730932676657938705,t:24041109

ਦਿੜ੍ਹਬਾ – ਸੰਭੂ (Shambhu) ਅਤੇ ਖਨੌਰੀ (Khanauri) ਬਾਰਡਰ ਉੱਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨ ਆਪਣੇ ਹੱਕਾਂ ਲਈ ਧਰਨੇ ਤੇ ਡਟੇ ਹੋਏ ਹਨ। ਇਸੇ ਦੌਰਾਨ ਇੱਕ ਮੰਗਭਾਗੀ ਖਬਰ ਸਾਹਮਣੇ ਆਈ ਹੈ।

ਖਨੌਰੀ ਬਾਰਡਰ ‘ਤੇ ਦਿੱਤੇ ਜਾ ਰਹੇ ਧਰਨੇ ‘ਚੋਂ ਘਰ ਪਰਤੇ ਦਿੜ੍ਹਬਾ ਦੇ ਪਿੰਡ ਉੱਭਿਆ ਦੇ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਹਿਚਾਣ ਗੁਰਚਰਨ ਸਿੰਘ (45) ਪੁੱਤਰ ਬਲਵੀਰ ਸਿੰਘ ਵਜੋਂ ਹੋਈ ਹੈ। ਕਿਸਾਨ ਪਿਛਲੇ ਸਮੇਂ ਤੋਂ ਹੀ ਕਿਸਾਨ ਅੰਦੋਲਨ ਨਾਲ ਹੋਇਆ ਜੁੜਿਆ ਸੀ। ਉਹ ਬੀਤੇ ਦਿਨ ਹੀ ਆਪਣਾ ਇਲਾਜ਼ ਕਰਵਾਉਣ ਲਈ ਪਿੰਡ ਆਇਆ ਸੀ ਪਰ ਉਸ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ।

ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਪਤਨੀ ਦੀ ਮਹਿਨਾ ਪਹਿਲਾ ਹੀ ਮੌਤ ਹੋ ਗਈ ਸੀ। ਮ੍ਰਿਤਕ ਦੀ ਮੌਤ ਹੋਣ ਤੋਂ ਬਾਅਦ ਉਸ ਦਾ ਲੜਕਾ ਇਕੱਲਾ ਰਹਿ ਗਿਆ ਹੈ।

Exit mobile version