The Khalas Tv Blog Punjab Alert : Internet ਨੇ ਲੁੱ ਟੇ ਫਰੀਦਕੋਟ ਦੀ ਮਹਿਲਾ ਦੇ 15 ਲੱਖ, 20 ਤੋਲੋ ਸੋਨਾ,ਜਖ਼ ਮੀ ਵੀ ਕੀਤਾ !
Punjab

Alert : Internet ਨੇ ਲੁੱ ਟੇ ਫਰੀਦਕੋਟ ਦੀ ਮਹਿਲਾ ਦੇ 15 ਲੱਖ, 20 ਤੋਲੋ ਸੋਨਾ,ਜਖ਼ ਮੀ ਵੀ ਕੀਤਾ !

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਲੁੱ ਟ ਖੋ ਹਾਂ ਦੀਆਂ ਵਾਰ ਦਾਤਾਂ ਲਗਾਤਾਰ ਵੱਧ ਰਹੀਆਂ ਹਨ। ਲੁਟੇ ਰੇ ਬੇਖੌਫ ਹੋ ਕੇ ਵਾਰ ਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਹ ਲੁਟੇ ਰੇ ਦਿਨ-ਦਿਹਾੜੇ, ਅੱਧੀ ਰਾਤੀ ਸਰਗਰਮ ਰਹਿੰਦੇ ਹਨ। ਇਸੇ ਦੌਰਾਨ ਫਰੀਦਕੋਟ ਵਿੱਚ ਇੱਕ ਔਰਤ ਨੂੰ ਘਰ ਵਿੱਚ ਹੀ ਬੰਧ ਕ ਬਣਾ ਕੇ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ। ਨਿਊ ਕੈਂਟ ਰੋਡ ਦੀ ਗਲੀ ਨੰਬਰ ਦੋ ‘ਚ ਸ਼ਨੀਵਾਰ ਦੁਪਹਿਰ ਇੰਟਰਨੈੱਟ ਠੀਕ ਕਰਨ ਦੇ ਬਹਾਨੇ ਇਕ ਘਰ ‘ਚ ਦਾਖਲ ਹੋਏ ਤਿੰਨ ਅਣਪਛਾਤੇ ਨੌਜਵਾਨਾਂ ਨੇ ਘਰ ਦੀ ਮਾਲਕਣ ਅਤੇ ਨੌਕਰਾਣੀ ਨੂੰ ਬੰਧਕ ਬਣਾ ਕੇ 15-16 ਲੱਖ ਦੀ ਨਕਦੀ ਅਤੇ 20 ਤੋਲੇ ਸੋਨੇ ਦੇ ਗਹਿਣੇ ਲੁੱ ਟ ਲਏ ਤੇ ਫ ਰਾਰ ਹੋ ਗਏ। ਇਸ ਦੌਰਾਨ ਮੁਲ ਜ਼ਮਾਂ ਨੇ ਮਾਲਕਣ ਨੂੰ ਜ਼ ਖ਼ਮੀ ਕਰ ਦਿੱਤਾ। ਇਸ ਸਾਰੀ ਵਾਰਦਾਤ ਨੂੰ ਪਿਸ ਤੌਲ ਦੀ ਨੋਕ ‘ਤੇ ਅੰਜਾਮ ਦਿੱਤਾ ਗਿਆ। ਮੋਟਰਸਾਈਕਲ ’ਤੇ ਆਏ ਇਨ੍ਹਾਂ ਤਿੰਨ ਨਕਾਬਪੋਸ਼ ਮੁਲ ਜ਼ਮਾਂ ਦੀ ਤਸਵੀਰ ਘਰ ਤੋਂ ਥੋੜ੍ਹੀ ਦੂਰੀ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ, ਜਿਸ ਦੇ ਆਧਾਰ ’ਤੇ ਪੁਲਿਸ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਿਕ ਸ਼ਨੀਵਾਰ ਦੁਪਹਿਰ ਕਰੀਬ 1.30 ਵਜੇ ਤਿੰਨ ਨੌਜਵਾਨ ਨਿਊ ਕੈਂਟ ਰੋਡ ਦੀ ਗਲੀ ਨੰਬਰ ਦੋ ‘ਚ ਰਹਿਣ ਵਾਲੇ ਕੈਮਿਸਟ ਲਵਲੀ ਜੈਨ ਦੇ ਘਰ ਪਹੁੰਚੇ ਅਤੇ ਇੰਟਰਨੈੱਟ ਠੀਕ ਕਰਨ ਦੇ ਬਹਾਨੇ ਘਰ ‘ਚ ਦਾਖਲ ਹੋ ਗਏ। ਘਰ ‘ਚ ਦਾਖਲ ਹੁੰਦੇ ਹੀ ਮੁਲਜ਼ਮਾਂ ਨੇ ਤੇਜ਼ ਧਾਰ ਹਥਿ ਆਰ ਅਤੇ ਪਿਸ ਤੌਲ ਕੱਢ ਕੇ ਘਰ ਦੀ ਮਾਲਕਣ ਮੋਨਿਕਾ ਜੈਨ ਅਤੇ ਘਰ ‘ਚ ਕੰਮ ਕਰਦੀ ਨੌਕਰਾਣੀ ਨੂੰ ਬੰਧਕ ਬਣਾ ਲਿਆ।

ਮੁਲ ਜ਼ਮਾਂ ਨੇ ਮਾਲਕਣ ਔਰਤ ’ਤੇ ਤੇਜ਼ਧਾਰ ਹਥਿ ਆਰ ਨਾਲ ਹਮ ਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਪਿਸਤੌ ਲ ਦੀ ਨੋਕ ‘ਤੇ ਘਰ ‘ਚੋਂ 15-16 ਲੱਖ ਦੀ ਨਕਦੀ ਅਤੇ ਕਰੀਬ 20 ਤੋਲੇ ਸੋਨੇ ਦੇ ਗਹਿਣੇ ਲੈ ਕੇ ਫਰਾ ਰ ਹੋ ਗਏ। ਦੋ ਸ਼ੀ ਕਰੀਬ ਇਕ ਘੰਟੇ ਤੱਕ ਘਰ ਦੀ ਤਲਾਸ਼ੀ ਲੈਂਦੇ ਰਹੇ ਅਤੇ ਬੜੀ ਆਸਾਨੀ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।

ਪੀੜਤ ਔਰਤ ਮੋਨਿਕਾ ਜੈਨ ਨੇ ਦੱਸਿਆ ਕਿ ਦਰਵਾਜ਼ੇ ਦੀ ਘੰਟੀ ਵੱਜਣ ‘ਤੇ ਉਸ ਦੀ ਨੌਕਰਾਣੀ ਨੇ ਦਰਵਾਜ਼ਾ ਖੋਲ੍ਹਿਆ। ਜਦੋਂ ਉਸ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਇੰਟਰਨੈੱਟ ਠੀਕ ਕਰਨ ਆਏ ਹਨ। ਫਿਰ ਨੌਕਰਾਣੀ ਨੂੰ ਧੱ ਕੇ ਮਾ ਰ ਕੇ ਘਰ ਅੰਦਰ ਦਾਖਲ ਹੋ ਗਏ। ਮੁਲ ਜ਼ਮਾਂ ਨੇ ਪਿਸਤੌ ਲ ਦਿਖਾ ਕੇ ਅਲਮਾਰੀਆਂ ਦੀਆਂ ਚਾਬੀਆਂ ਮੰਗੀਆਂ ਅਤੇ ਇਨਕਾਰ ਕਰਨ ’ਤੇ ਮੁਲ ਜ਼ਮਾਂ ਨੇ ਕਿਰਚ ਨਾਲ ਹਮ ਲਾ ਕਰ ਦਿੱਤਾ। ਬਾਅਦ ‘ਚ ਦੋ ਸ਼ੀ ਘਰ ‘ਚੋਂ ਸਾਰੀ ਨਕਦੀ ਤੇ ਗਹਿਣਿਆਂ ਤੋਂ ਇਲਾਵਾ ਮਾਲਕਣ ਦੇ ਪਹਿਨੇ ਹੋਏ ਗਹਿਣੇ ਵੀ ਉਤਰਵਾ ਕੇ ਲੈ ਗਏ।

Exit mobile version