The Khalas Tv Blog Punjab ਅੰਨ੍ਹੇਵਾਹ ਗੋਲੀਆਂ ਚੱਲੀਆਂ,ਬੇਰਹਮੀ ਨਾਲ ਕਤਲ,ਫਿਰ ਜੋ ਹੋਇਆ ਉਸ ਨੂੰ ਵੇਖ ਕੇ ਕਲੇਜਾ ਬਾਹਰ ਆ ਗਿਆ
Punjab

ਅੰਨ੍ਹੇਵਾਹ ਗੋਲੀਆਂ ਚੱਲੀਆਂ,ਬੇਰਹਮੀ ਨਾਲ ਕਤਲ,ਫਿਰ ਜੋ ਹੋਇਆ ਉਸ ਨੂੰ ਵੇਖ ਕੇ ਕਲੇਜਾ ਬਾਹਰ ਆ ਗਿਆ

ਬਿਉਰੋ ਰਿਪੋਰਟ – ਫਰੀਦਕੋਟ ਦੇ ਪਿੰਡ ਹਰੀ ਨੌਂ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ । ਅਣਪਛਾਤੇ ਤਿੰਨ ਬਾਇਕ ਸਵਾਰਾਂ ਵੱਲੋਂ ਇੱਕ ਨੌਜਵਾਨ ‘ਤੇ ਕੀਤੀ ਫਾਇਰਿੰਗ ।ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਤਿੰਨ ਗੋਲੀਆਂ ਲੱਗੀਆਂ ਜਿਸ ਤੋਂ ਬਾਅਦ ਉਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ । ਕਾਫੀ ਦੇਰ ਤੱਕ ਡਾਕਟਰਾਂ ਨੇ ਗੁਰਪ੍ਰੀਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ । ਗੁਰਪ੍ਰੀਤ ਦੀ ਉਮਰ 32 ਸਾਲ ਦੀ ਸੀ ।

ਗੁਰਪ੍ਰੀਤ ਸਿੰਘ ਦੇ ਕਤਲ ਪਿੱਛੇ ਕੀ ਵਜ੍ਹਾ ਹੈ,ਕੋਈ ਆਪਸੀ ਰੰਜਿਸ਼ ਸੀ ? ਜਾਂ ਫਿਰ ਕੋਈ ਜ਼ਮੀਨੀ ਵਿਵਾਦ ? ਜਾਂ ਫਿਰ ਪੰਚਾਇਤੀ ਚੋਣਾਂ ਦੌਰਾਨ ਕੋਈ ਵਿਵਾਦ ? ਪੁਲਿਸ ਸਾਰੇ ਐਂਗਲ ਤੋਂ ਜਾਂਚ ਕਰ ਰਹੀ ਹੈ । ਗੁਰਪ੍ਰੀਤ ਦੀ ਮੌਤ ਖ਼ਬਰ ਸੁਣਨ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਹੈ,ਫਿਲਹਾਲ ਪੁਲਿਸ ਉਨ੍ਹਾਂ ਤੋਂ ਪੁੱਛ-ਗਿੱਛ ਕਰਨ ਦੀ ਹਾਲਤ ਵਿੱਚ ਨਹੀਂ ਹੈ,ਪਰ ਪੁਲਿਸ ਆਲੇ-ਦੁਆਲੇ ਅਤੇ ਉਸ ਦੇ ਦੋਸਤਾਂ ਤੋਂ ਪੁੱਛ-ਗਿੱਛ ਜ਼ਰੂਰ ਕਰ ਰਹੀ ਹੈ ਤਾਂਕੀ ਕੋਈ ਸੁਰਾਗ ਸਾਹਮਣੇ ਆ ਸਕੇ ।

ਇਸ ਤੋਂ ਪਹਿਲਾਂ ਬੀਤੇ ਦਿਨ ਤਰਨਤਾਰਨ ਵਿੱਚ ਆਪ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਉਹ ਆਪਣੇ ਸਾਥੀਆਂ ਨਾਲ ਸਰਪੰਚ ਦੀ ਚੋਣ ਸਰਬਸੰਮਤੀ ਨਾਲ ਕਰਕੇ ਘਰ ਪਰਤ ਰਿਹਾ ਸੀ 3 ਨੌਜਵਾਨ ਮੋਟਰ ਸਾਈਕਲ ‘ਤੇ ਆਏ ਅਤੇ ਅੰਨ੍ਹੇਵਾਹ ਗੋਲੀਆਂ ਚੱਲਾ ਦਿੱਤੀਆਂ ।

Exit mobile version