The Khalas Tv Blog Punjab ਪੰਜਾਬ ਦੀ ਨੌਜਵਾਨ ਕੁੜੀ ਨੇ ਸੁਸਾਈਡ ਕਰਨ ਤੋਂ ਪਹਿਲਾਂ ਬਣਾਇਆ ਵੀਡੀਓ ! ਕਿਹਾ ‘ਮਾਪਿਆਂ ਦੀ ਸੋਚ ਸੋੜੀ, ਤੁਸੀਂ ਬੱਚਿਆਂ ਨੂੰ ਸਮਝੋ ਤਾਂ ਜੋ ਉਹ ਅੱਗੇ ਵੱਧ ਸਕਣ’!
Punjab

ਪੰਜਾਬ ਦੀ ਨੌਜਵਾਨ ਕੁੜੀ ਨੇ ਸੁਸਾਈਡ ਕਰਨ ਤੋਂ ਪਹਿਲਾਂ ਬਣਾਇਆ ਵੀਡੀਓ ! ਕਿਹਾ ‘ਮਾਪਿਆਂ ਦੀ ਸੋਚ ਸੋੜੀ, ਤੁਸੀਂ ਬੱਚਿਆਂ ਨੂੰ ਸਮਝੋ ਤਾਂ ਜੋ ਉਹ ਅੱਗੇ ਵੱਧ ਸਕਣ’!

 

ਬਿਉਰੋ ਰਿਪੋਰਟ : ਪੰਜਾਬ ਵਿੱਚ ਇੱਕ ਨੌਜਵਾਨ ਕੁੜੀ ਨੇ ਸ਼ੁੱਕਰਵਾਰ ਨੂੰ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ । ਮ੍ਰਿਤਕਾ ਨੇ ਪਹਿਲਾਂ ਵੀਡੀਓ ਬਣਾਕੇ ਸੋਸ਼ਲ ਮੀਡੀਆ ‘ਤੇ ਸਟੋਰੀ ਪਾਈ ਜਿਸ ਵਿੱਚ ਉਸ ਨੇ ਆਪਣੇ ਮਾਪਿਆਂ ‘ਤੇ ‘ਨੈਰੋ ਮਾਇੰਡਿਡ’ ਹੋਣ ਦਾ ਇਲਜ਼ਾਮ ਲਗਾਇਆ ।

ਛਾਲ ਮਾਰਨ ਵਾਲੀ ਕੁੜੀ 18 ਸਾਲ ਦੀ ਹੈ ਅਤੇ ਉਹ ਫਰੀਦਕੋਟ ਦੀ ਰਹਿਣ ਵਾਲੀ ਦੱਸ ਜਾ ਰਹੀ ਹੈ। ਕੁੜੀ ਨੇ ਕੋਟਕਪੂਰਾ ਸਥਿਤ ਨਹਿਰ ਵਿੱਚ ਛਾਲ ਮਾਰੀ । ਫਿਲਹਾਲ ਉਹ IELTS ਦੀ ਤਿਆਰੀ ਕਰ ਰਹੀ ਸੀ । ਨੌਜਵਾਨ ਕੁੜੀ ਨੇ ਆਪਣੇ ਪਰਿਵਾਰ ‘ਤੇ ਇਲਜ਼ਾਮ ਲਗਾਏ ਹਨ, ਪਰ ਨਾਲ ਹੀ ਕੁੜੀ ਨੇ ਇਹ ਸਾਫ ਕਰ ਦਿੱਤਾ ਕਿ ਉਹ ਡਿਪਰੈਸ਼ਨ ਦੀ ਮਰੀਜ਼ ਹੈ ਅਤੇ ਦਵਾਈ ਲੈ ਰਹੀ ਸੀ ।

ਹਾਲਾਂਕਿ ਪਿਤਾ ਨੇ ਕੁੜੀ ਦੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ । ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਧੀ ਦੇ ਇਸ ਕਦਮ ਬਾਰੇ ਕੋਈ ਜਾਣਕਾਰੀ ਨਹੀ ਸੀ । ਪਰਿਵਾਰ ਦੇ ਵੱਲੋਂ ਉਸ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਗਿਆ । ਧੀ ਨੇ ਜੋ ਮੰਗਿਆ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ।

ਨਹਿਰ ਤੋਂ ਕੁੜੀ ਦੀ ਤਲਾਸ਼ ਕੀਤੀ ਜਾ ਰਹੀ ਹੈ

ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਪੁਲਿਸ ਨੇ ਕੋਟਕਪੂਰ ਰੋਡ ‘ਤੇ ਨਹਿਰ ਦੇ ਆਲੇ-ਦੁਆਲੇ ਸਰਚ ਕੀਤਾ। ਪੁਲਿਸ ਨੇ ਨਹਿਰ ਦੇ ਕੋਲ ਨੌਜਵਾਨ ਕੁੜੀ ਦਾ ਬੈਗ ਅਤੇ ਕੁਝ ਸਮਾਨ ਮਿਲਿਆ ਹੈ। ਉਧਰ ਪੁਲਿਸ ਨੇ ਗੋਤਾਖੋਰਾ ਦੀ ਮਦਦ ਨਾਲ ਕੁੜੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ । ਉਸ ਤੋਂ ਬਾਅਦ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਵੀਡੀਓ ਵਿੱਚ ਕੁੜੀ ਨੇ ਕਿਹਾ

‘ਇਹ ਮੇਰੀ ਅਖੀਰਲੀ ਸਟੋਰੀ ਹੋਵੇਗੀ,ਇਹ ਮੈਨੂੰ ਵੀ ਨਹੀਂ ਪਤਾ। ਅੱਜ ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਜਾ ਰਹੀ ਹਾਂ,ਕਿਉਂਕਿ ਮੇਰੇ ਮਾਪੇ ਬਹੁਤ ਜ਼ਿਆਦਾ ਨੈਰੋ ਮਾਇੰਡਿਡ ਹਨ,ਮੈਂ ਉਨ੍ਹਾਂ ਲੋਕਾਂ ਦੇ ਨਾਲ ਬਿਲਕੁਲ ਵੀ ਨਹੀਂ ਰਹਿ ਸਕਦੀ ਹਾਂ। ਉਤੋਂ ਮੇਰੀ ਡਿਪਰੈਸ਼ਨ ਦੀ ਮੈਡੀਸਨ ਚੱਲ ਰਹੀ ਹੈ। ਜਿਸ ਕਾਰਨ ਮੈਨੂੰ ਚਿੜਚਿੜੇ ਪਨ ਦਾ ਅਹਿਸਾਸ ਹੁੰਦਾ ਹੈ । ਉਹ ਨਾ ਹੀ ਮੈਨੂੰ ਸਮਝ ਦੇ ਹਨ,ਉਨ੍ਹਾਂ ਨੂੰ ਬੱਸ ਆਪਣੀ ਵੱਡੀ ਧੀ ਦਾ ਹੀ ਚਾਹ ਹੈ । ਮੇਰੇ ਨਾਲ ਉਨ੍ਹਾਂ ਦਾ ਕੁਝ ਲੈਣਾ ਦੇਣਾ ਨਹੀਂ ਹੈ । ਇੱਕ ਹਿਸਾਬ ਨਾਲ ਮੈਂ ਮਰੇ ਹੋਏ ਵਾਂਗ ਹਾਂ। ਮੇਰਾ ਸਾਰੇ ਘਰ ਵਾਲਿਆਂ ਨੂੰ ਇਹ ਹੀ ਕਹਿਣਾ ਹੈ ਕਿ ਆਪਣੇ ਬੱਚੇ ਨੂੰ ਸਮਝੋ ਕਿ ਬੱਚਾ ਕੀ ਕਹਿਣਾ ਚਾਹੁੰਦਾ ਹੈ। ਤੁਸੀਂ ਬੱਚਿਆਂ ਨੂੰ ਸਮਝੋਗੇ ਤਾਂ ਉਹ ਅੱਗੇ ਵੱਧ ਸਕਣਗੇ। ਨਹੀਂ ਤਾਂ ਉਨ੍ਹਾਂ ਦਿਲ ਵਿੱਚ ਹਮੇਸ਼ਾ ਨੈਗੇਟਿਵ ਖਿਆਲ ਹੀ ਆਉਣਗੇ,ਜਿਵੇ ਮੇਰੇ ਨਾਲ ਹੋ ਰਿਹਾ ਹੈ ।

Exit mobile version