ਬਿਉਰੋ ਰਿਪੋਰਟ – ਫਰੀਦਕੋਟ ਵਿੱਚ ਨਸ਼ਾ ਰੋਕਣ ਦੇ ਲਈ ਸਰਕਾਰੀ ਸਕੂਲਾਂ ਨੂੰ ਜਿਹੜੇ ਹੁਕਮ ਦਿੱਤੇ ਗਏ ਹਨ ਉਸ ਨੂੰ ਲੈ ਕੇ ਵਿਵਾਦ ਹੋ ਗਿਆ ਹੈ । ਜ਼ਿਲ੍ਹੇ ਦੇ ਸਾਰੇ 85 ਸਕੂਲਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਨੇੜਲੀਆਂ ਦੁਕਾਨਾਂ ‘ਤੇ ਚੈਕਿੰਗ ਕੀਤੀ ਜਾਵੇ ਕਿ ਕਿਧਰੇ ਨਸ਼ਾ ਤਾਂ ਨਹੀਂ ਵਿਕ ਰਿਹਾ ਹੈ । ਆਦੇਸ਼ ਵਿੱਚ ਲਿਖਿਆ ਗਿਆ ਹੈ ਕਿ 10 ਸਕੂਲੀ ਵਿਦਿਆਰਥੀਆਂ ਦੇ ਨਾਲ ਇੱਕ ਅਧਿਆਪਕ ਦੀ ਟੀਮ ਬਣਾਈ ਜਾਵੇ ।
ਨਸ਼ੇ ਦੇ ਖਿਲਾਫ਼ ਜਿਹੜੀ ਟੀਮ ਬਣਾਉਣ ਦਾ ਫਰਮਾਨ ਜਾਰੀ ਕੀਤਾ ਗਿਆ ਹੈ ਉਸ ਵਿੱਚ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦਾ ਇੱਕ ਗਰੁੱਪ ਬਣਾਇਆ ਜਾਵੇਗਾ ਜੋ ਇਹ ਵੇਖੇਗਾ ਕਿ ਕਿਸੇ ਦੁਕਾਨ ‘ਤੇ ਨਸ਼ੇ ਦੀ ਵਿਕਰੀ ਤਾਂ ਨਹੀਂ ਹੋ ਰਹੀ ਹੈ । ਇਹ ਹੁਕਮ ਫਰੀਦਕੋਟ ਦੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਜਾਰੀ DC ਦੇ ਹਕਮਾਂ ਤਹਿਤ ਕੀਤੇ ਗਏ ਹਨ । ਪਰ ਵੱਡਾ ਸਵਾਲ ਇਹ ਹੈ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਦਾ ਜ਼ਿੰਮੇਵਾਰ ਕੌਣ ਹੋਵੇਗਾ ?
ਨਸ਼ਾ ਵੇਚਣ ਵਾਲਾ ਕੋਈ ਸਾਧ ਤਾਂ ਹੈ ਨਹੀਂ,ਅਪਰਾਧਿਕ ਕੰਮਾਂ ਵਿੱਚ ਲੱਗੇ ਲੋਕ ਹੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੁੰਦੇ ਹਨ । ਅਜਿਹੇ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਇਸ ਕੰਮ ਵਿੱਚ ਲਗਾਉਣਾ ਕਿੱਥੋਂ ਤੱਕ ਜਾਇਜ਼ ਹੈ ?