The Khalas Tv Blog India ਭੈਣ ਨੇ ਰੱਖੜੀ ਵਾਲੇ ਦਿਨ ਭਰਾ ਨੂੰ ਦਿੱਤਾ ਜੀਵਨਦਾਨ !
India

ਭੈਣ ਨੇ ਰੱਖੜੀ ਵਾਲੇ ਦਿਨ ਭਰਾ ਨੂੰ ਦਿੱਤਾ ਜੀਵਨਦਾਨ !

ਬਿਉਰੋ ਰਿਪੋਰਟ – ਰੱਖੜੀ ਵਾਲੇ ਦਿਨ ਹਰਿਆਣਾ ਵਿੱਚ ਭੈਣ-ਭਰਾ ਦੀ ਅਨੌਖੀ ਮਿਸਾਲ ਸਾਹਮਣੇ ਆਈ ਹੈ । ਫਰੀਦਾਬਾਦ ਇਕ ਭੈਣ ਨੇ ਭਰਾ ਨੂੰ ਕਿਡਨੀ ਦੇ ਕੇ ਉਸ ਦੀ ਜਾਨ ਬਚਾਈ ਹੈ । ਭਰਾ 2023 ਤੋਂ ਡਾਇਲਸਿਸ ਤੋਂ ਪੀੜਤ ਸੀ । ਭੈਣ ਦਾ ਨਾਂ ਰੂਪਾ ਹੈ ਜਦਕਿ ਭਰਾ ਲਲਿਤ ਕੁਮਾਰ ਹੈ। ਭੈਣ ਨੇ ਕਿਹਾ ਜਿਵੇਂ ਹੀ ਮੈਨੂੰ ਭਰਾ ਦੀ ਇਸ ਹਾਲਤ ਬਾਰੇ ਪਤਾ ਚੱਲਿਆ ਮੈਂ ਆਪ ਕਿਡਨੀ ਦੇਣ ਦੀ ਜ਼ਿੱਦ ਕੀਤੀ।

ਭਰਾ ਨੂੰ ਕਿਡਨੀ ਦੇਣ ਵਾਲੀ ਰੂਪਾ 2 ਬੱਚਿਆਂ ਦੀ ਮਾਂ ਹੈ,ਜਿਸ ਦੇ ਪਤੀ ਦੀ 25 ਸਾਲ ਪਹਿਲਾਂ ਮੌਤ ਹੋ ਗਈ ਸੀ । ਪਤੀ ਦੀ ਮੌਤ ਤੋਂ ਬਾਅਦ ਰੂਪਾ ਨੂੰ ਘਰ ਚਲਾਉਣ ਲਈ ਭਰਾ ਦਾ ਹੀ ਸਹਾਰਾ ਸੀ ।
ਲਲਿਤ ਕੁਮਾਰ ਨੇ ਦੱਸਿਆ ਉਨ੍ਹਾਂ ਦੀਆਂ ਮੁਸ਼ਕਿਲਾਂ ਜਨਵਰੀ 2023 ਵਿੱਚ ਸ਼ੁਰੂ ਹੋਈਆਂ । ਜਦੋਂ ਉਸ ਨੇ ਆਪਣਾ ਚੈੱਕਅੱਪ ਕਰਵਾਇਆ ਤਾਂ ਪਤਾ ਚੱਲਿਆ ਕਿ ਉਸ ਦੀ ਕਿਡਨੀ ਖਰਾਬ ਹੈ । ਇਸ ਤੋਂ ਪਹਿਲਾਂ ਡਾਇਲਸਿਸ ਸ਼ੁਰੂ ਹੋਇਆ । ਜਦੋਂ ਭੈਣ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਅੱਗੇ ਆਈ ਅਤੇ ਕਿਹਾ ਕਿ ਉਹ ਆਪਣੀ ਕਿਡਨੀ ਦਾਨ ਕਰਨ ਲਈ ਤਿਆਰ ਹੈ ਪਰ ਲਲਿਤ ਕੁਮਾਰ ਨੇ ਮਨ੍ਹਾ ਕਰਨ ‘ਤੇ ਵੀ ਭੈਣ ਰੂਪਾ ਨੇ ਕੋਈ ਗੱਲ ਨਹੀਂ ਸੁਣੀ ।

ਭਰਾ ਲਲਿਤ ਜਦੋਂ ਇਹ ਗੱਲ ਦੱਸ ਰਹੇ ਸਨ ਤਾਂ ਉਨ੍ਹਾਂ ਦੀ ਅੱਖਾਂ ਵਿੱਚ ਹੰਝੂ ਆ ਗਏ ਅਤੇ ਕਿਹਾ ਰੱਖੜੀ ਦੇ ਮੌਕੇ ‘ਤੇ ਭੈਣਾਂ ਨੂੰ ਭਰਾ ਨੂੰ ਤੋਹਫ਼ੇ ਦਿੰਦੇ ਪਰ ਉਸ ਦੀ ਭੈਣ ਨੇ ਉਸ ਨੂੰ ਕਿਡਨੀ ਦੇ ਕੇ ਆਪਣੀ ਜ਼ਿੰਦਗੀ ਦਾ ਤੋਹਫ਼ਾ ਦਿੱਤਾ ਹੈ ਅਤੇ ਉਹ ਸਾਰੀ ਉਮਰ ਇਸ ਅਹਿਸਾਸ ਨੂੰ ਭੁੱਲ ਨਹੀਂ ਸਕੇਗਾ ।

Exit mobile version