The Khalas Tv Blog India ਚੰਡੀਗੜ੍ਹ ਏਅਰਬੇਸ ਤੋਂ ਮਿਗ-21 ਨੂੰ ਸ਼ਾਨਦਾਰ ਵਿਦਾਈ
India

ਚੰਡੀਗੜ੍ਹ ਏਅਰਬੇਸ ਤੋਂ ਮਿਗ-21 ਨੂੰ ਸ਼ਾਨਦਾਰ ਵਿਦਾਈ

ਬਿਊਰੋ ਰਿਪੋਰਟ (26 ਸਤੰਬਰ, 2025): ਭਾਰਤੀ ਹਵਾਈ ਸੈਨਾ ਦੇ ਪਹਿਲੇ ਸੁਪਰਸੋਨਿਕ ਫਾਈਟਰ ਜੈੱਟ ਮਿਗ-21 ਨੂੰ ਅੱਜ (26 ਸਤੰਬਰ) ਚੰਡੀਗੜ੍ਹ ਏਅਰਬੇਸ ਤੋਂ ਸ਼ਾਨਦਾਰ ਵਿਦਾਈ ਦਿੱਤੀ ਗਈ। ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਇਸ ਇਤਿਹਾਸਕ ਜੈੱਟ ਵਿੱਚ ਆਖ਼ਰੀ ਉਡਾਣ ਭਰੀ। ਹੁਣ ਇਹ ਜੈੱਟ ਆਸਮਾਨ ਦੀ ਬਜਾਏ ਮਿਊਜ਼ੀਅਮ ਦੀ ਸ਼ੋਭਾ ਵਧਾਏਗਾ।

ਇਸ ਮੌਕੇ ਚੰਡੀਗੜ੍ਹ ਏਅਰਬੇਸ ’ਚ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਮੁੱਖ ਅਤਿਥੀ ਰਹੇ। ਉਨ੍ਹਾਂ ਨੇ ਕਿਹਾ ਕਿ ਮਿਗ-21 ਪਿਛਲੇ 62 ਸਾਲਾਂ ਤੋਂ ਭਾਰਤ-ਰੂਸ ਦੇ ਮਜ਼ਬੂਤ ਰਿਸ਼ਤਿਆਂ ਦਾ ਪ੍ਰਤੀਕ ਰਿਹਾ ਹੈ।

ਰੱਖਿਆ ਮੰਤਰੀ ਨੇ ਕਿਹਾ ਕਿ ਮਿਗ-21 ਨੇ 1971 ਦੇ ਯੁੱਧ ਤੋਂ ਲੈ ਕੇ ਕਾਰਗਿਲ ਸੰਘਰਸ਼, ਬਾਲਾਕੋਟ ਏਅਰ ਸਟ੍ਰਾਈਕ ਤੋਂ ਓਪਰੇਸ਼ਨ ਸਿੰਦੂਰ ਤੱਕ ਹਰ ਮੁਹਿੰਮ ਵਿੱਚ ਭਾਰਤੀ ਸ਼ਸਤਰ ਬਲਾਂ ਨੂੰ ਅਦਭੁਤ ਸ਼ਕਤੀ ਦਿੱਤੀ।

ਰੂਸੀ ਮੂਲ ਦਾ ਇਹ ਫਾਈਟਰ ਜੈੱਟ ਪਹਿਲੀ ਵਾਰ 1963 ਵਿੱਚ ਚੰਡੀਗੜ੍ਹ ਏਅਰਫੋਰਸ ਸਟੇਸ਼ਨ ’ਤੇ ਉਤਰਿਆ ਸੀ। ਇਸ ਇਤਿਹਾਸਕ ਸਫ਼ਰ ਦੇ ਅੰਤ ਲਈ ਵੀ ਚੰਡੀਗੜ੍ਹ ਨੂੰ ਹੀ ਚੁਣਿਆ ਗਿਆ। ਉਸੇ ਸਾਲ ਅੰਬਾਲਾ ਵਿੱਚ ਇਸ ਦੀ ਪਹਿਲੀ ਸਕਵਾਡਰਨ ਬਣਾਈ ਗਈ ਸੀ।

ਮਿਗ-21 ਦਾ ਉਪਨਾਮ ‘ਪੈਂਥਰ’ (ਤਿੰਦੂਆ) ਸੀ ਅਤੇ ਇਹ ਭਾਰਤ ਦੀ ਹਵਾਈ ਸ਼ਕਤੀ ਦੇ ਇੱਕ ਸੁਨਹਿਰੇ ਯੁੱਗ ਦਾ ਅੰਤ ਹੈ।

Exit mobile version