The Khalas Tv Blog Punjab ਫਰੰਗੀਆ ਨੂੰ ਬਣਾਇਆ ਸੀ ਪਾਰਟੀ ਦਾ ਪ੍ਰਧਾਨ : ਸੁਖਜਿੰਦਰ ਰੰਧਾਵਾ
Punjab

ਫਰੰਗੀਆ ਨੂੰ ਬਣਾਇਆ ਸੀ ਪਾਰਟੀ ਦਾ ਪ੍ਰਧਾਨ : ਸੁਖਜਿੰਦਰ ਰੰਧਾਵਾ

ਦ ਖ਼ਾਲਸ ਬਿਊਰੋ: ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਨਿ ਸ਼ਾਨਾ ਸਾਧਦਿਆਂ ਕਿਹਾ ਹੈ ਕਿ ਸਿੱਧੂ ਨੇ ਪਾਰਟੀ ਦਾ ਨੁਕਸਾਨ ਕੀਤਾ ਹੈ। ਰੰਧਾਵਾ ਨੇ ਸਿੱਧੂ ਨੂੰ ਫਰੰਗੀ ਦੱਸਦਿਆਂ ਕਿਹਾ ਕਿ ਫਰੰਗੀਆਂ ਨੂੰ ਪਾਰਟੀ ਦਾ ਪ੍ਰਧਾਨ ਲਗਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਚੰਡੀਗੜ੍ਹ ਵਿਚ ਜੋ ਧਰਨੇ ਦੌਰਾਨ ਹੋਇਆ ਉਸ ਤੋਂ ਸ਼ਰਮ ਆਉਂਦੀ ਹੈ ਸਿੱਧੂ ਨੂੰ ਨਹੀਂ ਆਉਂਦੀ।ਉਨ੍ਹਾਂ ਨੇ ਕਿਹਾ ਬਦਕਿਸਮਤੀ ਹੈ ਉਸਨੂੰ ਪਾਰਟੀ ਨੇ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਨੇ ਕਿਹਾ ਕੀ ਜੇ ਅਸੀਂ ਚੋਰ ਹਾਂ, ਚੋਰਾਂ ਦੇ ਬੇਟੇ ਹਾਂ ਚੋਰ ਹਾਂ ਤਾਂ ਸਾਨੂੰ ਪਾਰਟੀ ‘ਚੋਂ ਬਾਹਰ ਕਰੋ। ਰੰਧਾਵਾ ਨੇ ਇਹ ਵੀ ਕਿਹਾ ਕਿ ਮੈਂ ਕਦੇ ਨਹੀਂ ਕਿਹਾ, ਸਿੱਧੂ ਨੂੰ ਪ੍ਰਧਾਨ ਬਣਾਉਣਾ ਚਾਹੀਦਾ। ਰੰਧਾਵਾ  ਨੇ ਕਿਹਾ ਕਿ ਫਰੰਗੀ ਪ੍ਰਧਾਨ ਬਣੇ ਸਨ। ਉਨ੍ਹਾਂ ਨੇ ਕਿਹਾ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਕਾਂਗਰਸ ਪਾਰਟੀ ਨੂੰ ਨਵਜੋਤ ਸਿੱਧੂ ਦੀ ਲੋੜ ਹੈ।

Exit mobile version