‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਆਪਣੀ ਬੇਬਾਕੀ ਤੇ ਵਿਵਾਦਾਂ ਲਈ ਮਸ਼ਹੂਰ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਹੁਣ ਆਪਣੀ ਗਲੈਮਰਸ ਲੁੱਕ ਦਿਖਾ ਕੇ ਲੋਕਾਂ ਦੇ ਹੱਥੇ ਚੜ੍ਹ ਗਈ ਹੈ।
ਅਸਲ ਵਿਚ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁੱਝ ਤਸਵੀਰਾਂ ਅਪਲੋਡ ਕੀਤੀਆਂ ਸਨ।
ਇਹ ਤਸਵੀਰਾਂ ਇਸ ਕਦਰ ਬੋਲਡ ਹਨ ਕਿ ਵੇਖਣ ਵਾਲਾ ਇਕ ਵਾਰ ਤੇ ਜਰੂਰ ਕਹਿੰਦਾ ਹੈ ਕਿ ਕੰਗਨਾ ਨੇ ਤਾਂ ਹੱਦ ਹੀ ਮਚਾ ਦਿੱਤੀ।
ਤਸਵੀਰਾਂ ਰਾਹੀਂ ਕੰਗਨਾ ਕੀ ਸਾਬਿਤ ਕਰਨਾ ਚਾਹੁੰਦੀ ਹੈ ਇਹ ਤਾਂ ਕੰਗਨਾ ਹੀ ਜਾਣਦੀ ਹੈ ਪਰ ਉਸ ਦੇ ਚਾਹੁੰਣ ਵਾਲਿਆਂ ਨੂੰ ਵੀ ਇਹ ਪਸੰਦ ਨਹੀਂ ਆ ਰਹੀਆਂ।
ਕੰਗਨਾ ਦੀਆਂ ਇਹ ਤਸਵੀਰਾਂ ਦੇਖ ਕੇ ਲੋਕ ਕਹਿ ਰਹੇ ਨੇ ਕਿ ਹੁਣ ਉਹ ਸੰਸਕਾਰੀ ਗੱਲਾਂ ਕਿੱਥੇ ਗਈਆਂ।
ਕੁਝ ਕਹਿ ਰਹੇ ਨੇ ਕਿ ਕੰਗਨਾ ਦਿਮਾਗੀ ਸੰਤੁਲਨ ਗੁਆ ਚੁੱਕੀ ਹੈ। ਲੋਕ ਹੋਰ ਕਿਹੋ ਜਿਹੇ ਕਮੈਂਟਸ ਕਰ ਰਹੇ ਨੇ ਇਹ ਤੁਸੀਂ ਆਪ ਦੇਖ ਲਓ।