The Khalas Tv Blog India ‘2 ਦਿਨ ਤੱਕ ਅੱਗੇ ਨਹੀਂ ਵਧਣਗੇ ਕਿਸਾਨ’ ! ‘ਸਾਡੀ ਸਰਹੱਦ ‘ਚ ਗੋਲੀ ਮਾਰੀ,ਫਿਰ ਪੱਟ ‘ਤੇ ਹੱਥ ਮਾਰਿਆ’!’CM ਸਾਬ੍ਹ ਵਿਚੋਲਗੀ ਤੇ ਡਬਲ ਗੇਮ ਬੰਦ ਕਰੋ’
India Khetibadi Punjab

‘2 ਦਿਨ ਤੱਕ ਅੱਗੇ ਨਹੀਂ ਵਧਣਗੇ ਕਿਸਾਨ’ ! ‘ਸਾਡੀ ਸਰਹੱਦ ‘ਚ ਗੋਲੀ ਮਾਰੀ,ਫਿਰ ਪੱਟ ‘ਤੇ ਹੱਥ ਮਾਰਿਆ’!’CM ਸਾਬ੍ਹ ਵਿਚੋਲਗੀ ਤੇ ਡਬਲ ਗੇਮ ਬੰਦ ਕਰੋ’

ਬਿਉਰੋ ਰਿਪੋਰਟ : ਬੁੱਧਵਾਰ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਹਰਿਆਣਾ ਵੱਲੋਂ ਅੱਥਰੂ ਗੈਸ ਦੇ ਗੋਲੇ ਅਤੇ ਪੈਲੇਟ ਗੰਨ ਨਾਲ ਕੀਤੇ ਹਮਲੇ ਤੋਂ ਬਾਅਦ ਕਿਸਾਨ ਆਗੂਆਂ ਨੇ ਵੱਡਾ ਐਲਾਨ ਕੀਤਾ ਹੈ । ਸਰਵਣ ਸਿੰਘ ਪੰਧਰ ਨੇ ਕਿਹਾ ਅਸੀਂ ਅਗਲੇ 2 ਦਿਨ ਯਾਨੀ 23 ਫਰਵਰੀ ਤੱਕ ਅੱਗੇ ਨਹੀਂ ਵਧਾਗੇ । 23 ਫਰਵਰੀ ਨੂੰ ਅਗਲੀ ਰਣਨੀਤੀ ਦਾ ਐਲਾਨ ਕਰਾਂਗੇ । ਇਸ ਦੌਰਾਨ ਪੰਧਰ ਨੇ ਹਰਿਆਣਾ ਪੁਲਿਸ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ,ਪੰਜਾਬ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ।

ਸਰਵਣ ਸਿੰਘ ਪੰਧੇਰ ਨੇ ਦੱਸਿਆ ਖਨੌਰੀ ਬਾਰਡਰ ‘ਤੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ । 1 ਨੌਜਵਾਨ ਸ਼ੁੱਭਕਰਨ ਸਿੰਘ ਦੀ ਮੌਤ ਹੋਈ ਹੈ । 100 ਦੇ ਕਰੀਬ ਜਖਮੀ ਹੋਏ ਹਨ, 3 ਨੂੰ ਗੰਭੀਰ ਸੱਟਾਂ ਲੱਗਿਆਂ,6 ਹੁਣ ਵੀ ਲਾਪਤਾ ਦੱਸੇ ਜਾ ਰਹੇ ਹਨ । ਪੰਧਰੇ ਨੇ ਇਲਜ਼ਾਮ ਲਗਾਇਆ ਕਿ ਹਰਿਆਣਾ ਤੋਂ ਅਰੱਧ ਸੈਨਿਕ ਬੱਲ ਬੈਰੀਅਰ ਨੂੰ ਕ੍ਰਾਸ ਕਰਕੇ ਸਾਡੀ ਸਰਹੱਦ ਵਿੱਚ ਵੜ੍ਹੇ। 25 ਦੇ ਕਰੀਬ ਟਰਾਲੀ ਟਰੈਕਟ ਤੋੜੇ,ਸੂਏਂ ਮਾਰ ਕੇ ਟਾਇਰ ਪੈਂਚਰ ਕੀਤੇ । ਹਰਿਆਣਾ ਦੇ ਇੱਕ ਬਜ਼ੁਰਗ ਨੂੰ ਬੋਰੀ ਵਿੱਚ ਪਾਕੇ ਕੁੱਟਿਆਂ ਅਤੇ ਖੇਤਾਂ ਵਿੱਚ ਸੁੱਟ ਕੇ ਚੱਲੇ ਗਏ । ਮੈਡੀਕਲ ਕੈਂਪ ਵਿੱਚ ਵੜੇ ਅਤੇ ਦਵਾਇਆਂ ਸੁੱਟ ਕੇ ਚੱਲੇ ਗਏ। ਅਸੀਂ ਸ਼ਾਂਤੀ ਨਾਲ ਲੜ ਰਹੇ ਹਾਂ ਨਿਹੱਥੇ ਲੋਕਾਂ ‘ਤੇ ਹਮਲਾ ਕਰਨਾ ਬੰਦ ਕਰੋ । ਹਰਿਆਣਾ ਪੁਲਿਸ ਨੇ ਆਉਣ ਅਤੇ ਜਾਣ ਵੇਲੇ ਅੱਥਰੂ ਗੈਸ ਦੇ ਗੋਲੇ ਸੁੱਟੇ । ਕਿਸਾਨ ਆਗੂ ਪੰਧਰੇ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਦਾ ਗੰਭੀਰ ਨੋਟਿਸ ਲਏ। ਪੰਜਾਬ ਦੀ ਹੱਦ ਵਿੱਚ ਆਕੇ ਜੁਲਮ ਕੀਤਾ ਹੈ ਉਸ ਦਾ ਐਕਸ਼ਨ ਲਿਆ ਜਾਵੇ ।

ਸਰਵਣ ਸਿੰਘ ਪੰਧੇਰ ਨੇ ਕਿਹਾ ਕੁਝ ਸ਼ਰਾਰਤੀ ਲੋਕਾਂ ਨੇ ਮੀਡੀਆ ਦੇ ਮੁਲਾਜ਼ਮਾਂ ਦੀ OB ਵੈਨ ਨੂੰ ਤੋੜਿਆ ਹੈ । ਅਸੀਂ ਹਮੇਸ਼ਾਂ ਮੀਡੀਆ ਦੇ ਨਾਲ ਹਾਂ,ਸਾਡੇ ਅੰਦੋਲਨ ਨੂੰ ਫੇਲ੍ਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਧਰ ਪੰਧਰ ਨੇ ਪੰਜਾਬ ਸਰਕਾਰ ਕੋਲੋ ਮੰਗ ਕੀਤੀ ਜਿਹੜੇ ਲੋਕ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਹਨ ਉਨ੍ਹਾਂ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ। ਅਕਾਲੀ ਦਲ ਅਤੇ ਕਾਂਗਰਸ ਨੇ ਵੀ ਹਰਿਆਣਾ ਪੁਲਿਸ ਵੱਲੋਂ ਕੀਤੀ ਕਾਰਵਾਈ ‘ਤੇ ਮਾਨ ਸਰਕਾਰ ਨੂੰ ਘੇਰਿਆ ਹੈ ।

ਮਜੀਠੀਆ ਨੇ ਹਰਿਆਣਾ ਪੁਲਿਸ ਦਾ ਵੀਡੀਓ ਪੇਸ਼ ਕੀਤਾ

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਹਰਿਆਣਾ ਪੁਲਿਸ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਸੁਰੱਖਿਆ ਮੁਲਾਜ਼ਮ ਪੰਜਾਬ ਵਿੱਚ ਵੜ੍ਹ ਕੇ ਟਰੈਕਟਰ ਟਰਾਲੀਆਂ ਤੋੜ ਰਿਹਾ ਹੈ ਅਤੇ ਫਿਰ ਪੱਟ ‘ਤੇ ਥਾਪੀ ਮਾਰ ਕੇ ਜਸ਼ਨ ਮਨਾ ਰਿਹਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਮਜੀਠੀਆ ਨੇ ਲਿਖਿਆ ‘ ਟਾਊਟ ਭਗਵੰਤ ਮਾਨ ਦੀ ਸਹਿਮਤੀ ਤੇ ਹਰਿਆਣਾ ਪੁਲਿਸ ਪੰਜਾਬ ਚ ਦਾਖਲ ਹੋ ਕੇ ਕਿਸਾਨ ਵੀਰਾਂ ਦਾ ਨੁਕਸਾਨ ਕਰ ਰਹੀ ਹੈ। ਜੋ ਵੀ ਪੰਜਾਬ ਦਾ ਜਾਨੀ , ਮਾਲੀ ਨੁਕਸਾਨ ਹੋ ਰਿਹਾ ਹੈ ਇਸਦਾ ਸਿੱਧਾ ਜ਼ਿੰਮੇਵਾਰ ਮੁੱਖਬਰ ਭਗਵੰਤ ਮਾਨ ਹੈ। ਭਗਵੰਤ ਮਾਨ ਸ਼ਰਮ ਕਰੋ। ਭਗਵੰਤ ਮਾਨ ਮੁਰਦਾਬਾਦ! ਮਨੋਹਰ ਲਾਲ ਖਟੜ ਮੁਰਦਾਬਾਦ। ਜੈ ਜਵਾਨ ਜੈ ਕਿਸਾਨ।

‘CM ਸਾਬ੍ਹ ਵਿਚੋਲਗੀ ਬੰਦ ਕਰੋ’

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਤੁਸੀਂ ਕੇਂਦਰ ਦੀ ਵਿਚੋਲਗੀ ਬੰਦ ਕਰੋ । ਸਾਡੇ ਨੌਜਵਾਨ ਨੂੰ ਸਾਡੀ ਸਰਹੱਦ ਵਿੱਚ ਵੜ੍ਹ ਕੇ ਮਾਰ ਦਿੱਤਾ ਗਿਆ ਹੈ । ਤੁਸੀਂ ਪੰਜਾਬ ਦੇ ਨਾਲ ਖੜੇ ਹੋ, ਸਾਡੇ ਡੇਢ ਸੌ ਨੌਜਵਾਨ ਜਖਮੀ ਹੋਏ ਹਨ ਤੁਸੀਂ ਇੱਕ ਵੀ FIR ਹਰਿਆਣਾ ਪੁਲਿਸ ਦੇ ਖਿਲਾਫ ਦਰਜ ਨਹੀਂ ਕੀਤੀ ਹੈ । ਅਸੀਂ ਮੰਗ ਕਰਦੇ ਹਾਂ ਤੁਸੀਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਖਿਲਾਫ ਫੌਰਨ FIR ਦਰਜ ਕਰੋ। ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਨੂ ਅਪੀਲ ਕੀਤੀ ਹੈ ਕਿ ਅਸੀਂ ਸ਼ਾਂਤੀ ਦੇ ਨਾਲ ਕੰਮ ਲਈਏ ।


‘ਭਗਵੰਤ ਮਾਨ ਡਬਲ ਗੇਮ ਖੇਡ ਰਹੇ ਹਨ

ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਭਗਵੰਤ ਮਾਨ ਡਬਲ ਗੇਮ ਖੇਡ ਰਹੇ ਹਨ । ਉਨ੍ਹਾਂ ਕਿਹਾ ਇਹ ਦੁੱਖ ਦੀ ਗੱਲ ਹੈ ਕਿ ਬਠਿੰਡਾ ਦਾ ਸ਼ੁੱਭਕਰਨ ਸਿੰਘ ਹਰਿਆਣਾ ਪੁਲਿਸ ਦੀ ਫਾਇਰਿੰਗ ਨਾਲ ਖਨੌਰੀ ਬਾਰਡਰ ‘ਤੇ ਮਾਰਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਡਬਲ ਗੇਮ ਇਸ ਦੀ ਜ਼ਿੰਮੇਵਾਰ ਹੈ ਇਸੇ ਵਜ੍ਹਾ ਕਰਕੇ ਅਸੀਂ ਆਪਣਾ ਨੌਜਵਾਨ ਗਵਾ ਦਿੱਤਾ ਹੈ, ਜੋ 2 ਭੈਣਾਂ ਦਾ ਇਕਲੌਤਾ ਭਰਾ ਸੀ । ਦੂਜੇ ਸੂਬੇ ਦੀ ਪੁਲਿਸ ਨੂੰ ਸਾਡੀ ਸਰਹੱਦ ਵਿੱਚ ਆਕੇ ਪੰਜਾਬੀਆਂ ਦਾ ਖੂਨ ਵਹਾਉਣ ਦੀ ਛੋਟ ਦਿੱਤੀ ਜਾ ਰਹੀ ਹੈ । ਭਗਵੰਤ ਮਾਨ ਕਿਸਾਨਾਂ ਖਿਲਾਫ ਹਰਿਆਣਾ ਦੇ ਨਾਲ ਮਿਲ ਗਏ ਹਨ । ਭਗਵੰਤ ਮਾਨ ਦੇ ਹੱਥ ਨਿਰਦੋਸ਼ ਸ਼ੁੱਭਕਰਨ ਸਿੰਘ ਦੇ ਖੂਨ ਨਾਲ ਰੰਗੇ ਹੋਏ ਹਨ ।

ਪੰਜਾਬ ਦਾ ਕੇਂਦਰ ਨੂੰ ਜਵਾਬ

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਹਰ ਹਾਲ ਵਿੱਚ ਕਾਨੂੰਨ ਹਾਲਤ ਬਣਾਉਣ ਦੇ ਨਿਰਦੇਸ਼ ਦਿੱਤੇ ਸਨ । ਜਿਸ ਦਾ ਜਵਾਬ ਪੰਜਾਬ ਸਰਕਾਰ ਵੱਲੋਂ ਭੇਜ ਦਿੱਤਾ ਗਿਆ ਹੈ । ਚੀਫ ਸਕੱਤਰ ਅਨੁਰਾਗ ਵਰਮਾ ਨੇ ਪੱਤਰ ਵਿੱਚ ਲਿਖਿਆ ਕਿ ਸਰਕਾਰ ਕਿਸਾਨਾਂ ਨੂੰ ਸ਼ੰਭੂ ਤੇ ਇਕੱਠੇ ਨਹੀਂ ਹੋਣ ਦੇ ਰਹੀ ਹੈ । ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਕੂਚ ਤੋਂ ਰੋਕਿਆ ਹੈ । ਹਰਿਆਣਾ ਪੁਲਿਸ ਚੱਲਾ ਰਹੀ ਹੈ ਹੰਝੂ ਗੈਸ ਦੇ ਗੋਲੇ । ਪੰਜਾਬ ਦੇ ਮੁੱਖ ਮੰਤਰੀ ਕੇਂਦਰ ਨਾਲ ਕਿਸਾਨਾਂ ਦੀ ਗੱਲਬਾਤ ਕਰਵਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ । ਆਪ ਵੀ ਮੁੱਖ ਮੰਤਰੀ ਇੰਨਾਂ ਮੀਟਿੰਗਾਂ ਦਾ ਹਿੱਸਾ ਬਣ ਰਹੇ ਹਨ । ਹਾਲ ਹੀ ਚੀਫ ਸਕੱਤਰ ਨੇ ਕਿਹਾ ਕਿਸਾਨਾਂ ਦੇ ਪ੍ਰਤੀ ਹਮਦਰਦੀ ਰੱਖਣ ਦੀ ਜ਼ਰੂਰਤ ਹੈ ।

Exit mobile version