The Khalas Tv Blog Punjab ਪ੍ਰਸਿਧ ਕਾਮੇਡੀਅਨ ਕਾਕੇ ਸ਼ਾਹ ‘ਤੇ ਲੱਗੇ ਧੋਖਾਧੜੀ ਦੇ ਇਲਜ਼ਾਮ,ਹੋਇਆ ਫਰਾਰ,ਪੁਲਿਸ ਮਾਰ ਰਹੀ ਹੈ ਛਾਪੇ
Punjab

ਪ੍ਰਸਿਧ ਕਾਮੇਡੀਅਨ ਕਾਕੇ ਸ਼ਾਹ ‘ਤੇ ਲੱਗੇ ਧੋਖਾਧੜੀ ਦੇ ਇਲਜ਼ਾਮ,ਹੋਇਆ ਫਰਾਰ,ਪੁਲਿਸ ਮਾਰ ਰਹੀ ਹੈ ਛਾਪੇ

ਜਲੰਧਰ : ਪੰਜਾਬ ਵਿੱਚ  ਵਿਦੇਸ਼ ਵੱਲ ਨੂੰ ਲੱਗੀ ਹੋਈ ਅੰਨੀ ਦੌੜ ਵਿੱਚ ਧੜਾਧੜ ਲੋਕ ਸ਼ਾਮਲ ਹੋ ਰਹੇ ਹਨ ਤੇ ਇਸੇ ਚੱਕਰ ਵਿੱਚ ਕਈ ਵਾਰ ਧੋਖਾ ਵੀ ਖਾ ਬੈਠਦੇ ਹਨ। ਲੋਕਾਂ ਨੂੰ ਲੁੱਟਣ ਵਾਲੇ ਏਜੰਟ ਪੰਜਾਬ ਵਿੱਚ ਥਾਂ ਥਾਂ ‘ਤੇ ਬੈਠੇ ਹੋਏ ਹਨ ਤੇ ਹੁਣ ਇਹਨਾਂ ਵਿੱਚ ਕਲਾਕਾਰਾਂ ਦੇ ਨਾਮ ਵੀ ਸ਼ਾਮਲ ਹੋ ਗਏ ਹਨ। ਪ੍ਰਸਿਧ ਕਾਮੇਡੀਅਨ ਕਾਕੇ ਸ਼ਾਹ ‘ਤੇ ਵੀ ਧੋਖਾਧੜੀ ਕਰਨ ਦੇ ਇਲਜ਼ਾਮ ਲਗੇ ਹਨ।

ਰਸਤਾ ਮੁਹੱਲਾ,ਜਲੰਧਰ ਤੋਂ ਇਹ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੁਹੱਲਾ ਵਾਸੀ ਨਵਨੀਤ ਆਨੰਦ ਨੇ ਪ੍ਰਸਿਧ ਕਾਮੇਡੀਅਨ ਕਾਕੇ ਸ਼ਾਹ ਤੇ ਇਹ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਮਸ਼ਹੂਰ ਵਿਦੇਸ਼ ਯੂਕੇ ਭੇਜਣ ਲਈ ਕਾਮੇਡੀਅਨ ਨੂੰ 6 ਲੱਖ ਰੁਪਏ ਦਿੱਤੇ ਸਨ। ਕਾਫੀ ਸਮਾਂ ਬੀਤ ਗਿਆ ਪਰ ਬਾਹਰ ਜਾਣ ਵਾਸਤੇ ਕੋਈ ਜਾਣਕਾਰੀ ਪ੍ਰਾਪਤ ਨਾ ਹੋਣ ਤੇ ਜਦੋਂ ਉਹਨਾਂ ਨੇ ਕਾਕੇ ਸ਼ਾਹ ਨਾਲ ਸੰਪਰਕ ਕੀਤਾ ਤਾਂ ਉਸ ਨੇ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੱਤਾ।

ਪੈਸੇ ਲੈਣ ਦ ਬਾਵਜੂਦ ਨਾ ਤਾਂ ਉਸ ਨੂੰ ਬਾਹਰ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਜਿਸ ਤੋਂ ਬਾਅਦ ਉਸ ਨੇ ਥਾਣਾ ਤਿੰਨ ਦੀ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ,ਜਿਸ ਤੋਂ ਬਾਅਦ ਪੁਲਸ ਨੇ ਕਾਕੇ ਸ਼ਾਹ ‘ਤੇ ਠੱਗੀ ਮਾਰਨ ਦੇ ਦੋਸ਼ ‘ਤੇ ਪਰਚਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਕੋਲ ਕੀਤੀ ਸ਼ਿਕਾਇਤ ਵਿੱਚ ਨਵਨੀਤ ਆਨੰਦ ਨੇ ਦੱਸਿਆ ਕਿ ਬਾਹਰ ਜਾਣ ਲਈ ਸੌਦਾ 10 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਜਿਸ ਵਿੱਚ 6 ਲੱਖ ਰੁਪਏ ਪਹਿਲਾਂ 16 ਫਰਵਰੀ 2022 ਨੂੰ ਪੰਜਾਬ ਨੈਸ਼ਨਲ ਬੈਂਕ ਤੋਂ 1 ਲੱਖ ਰੁਪਏ ਕਾਕੇ ਸ਼ਾਹ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੇ ਅਤੇ 27 ਫਰਵਰੀ 2022 ਨੂੰ ਉਸ ਦੇ ਭਰਾ ਵਨੀਤ ਆਨੰਦ ਨੇ ਵੈਸਟਰਨ ਯੂਨੀਅਨ ਰਾਹੀਂ 2 ਲੱਖ 70 ਹਜ਼ਾਰ ਰੁਪਏ ਭੇਜ ਦਿੱਤੇ ।

ਉਸ ਤੋਂ ਬਾਅਦ 3 ਮਾਰਚ 2022 ਨੂੰ ਕਾਕੇਸ਼ਾਹ ਅਤੇ ਉਸਦਾ ਸਾਥੀ ਨੇ ਉਸਦੇ ਘਰ ਆ ਕੇ 2 ਲੱਖ 30 ਹਜ਼ਾਰ ਰੁਪਏ ਨਕਦ ਅਤੇ ਪਾਸਵਰਡ ਅਤੇ ਬੈਂਕ ਸਟੇਟਮੈਂਟ ਦੀ ਕਾਪੀ ਲੈ ਲਈ ਅਤੇ ਕਿਹਾ ਕਿ ਜਲਦੀ ਹੀ ਤੁਹਾਡਾ ਵੀਜ਼ਾ ਅਪਲਾਈ ਕਰ ਦਿੱਤਾ ਜਾਵੇਗਾ ਤੇ ਬਾਕੀ 4 ਲੱਖ ਰੁਪਏ ਵੀਜ਼ਾ ਲਗਣ ਤੋਂ ਬਾਅਦ ਦਿੱਤੇ ਜਾਣੇ ਸਨ।

ਇਸ ਸਬੰਧੀ ਥਾਣਾ ਨੰਬਰ 3 ਦੇ ਇੰਚਾਰਜ ਅਨੁਸਾਰ 25 ਤਰੀਕ ਨੂੰ ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਖਿਲਾਫ਼ ਦਰਜ ਹੋਈ ਐਫਆਈਆਰ ਦੇ ਤਹਿਤ ਕਾਕੇ ਸ਼ਾਹ ਦੇ ਘਰ ਛਾਪਾ ਮਾਰਿਆ ਗਿਆ ਪਰ ਉਹ ਘਰ ਨਹੀਂ ਮਿਲਿਆ।

Exit mobile version