The Khalas Tv Blog Punjab ਪੰਜਾਬੀ ਫਿਲਮ ਇੰਡਸਟਰੀ ਨੂੰ ਪਿਆ ਵੱਡਾ ਘਾਟਾ, ਇਸ ਅਦਾਕਾਰ ਦੀ ਹੋਈ ਮੌਤ
Punjab

ਪੰਜਾਬੀ ਫਿਲਮ ਇੰਡਸਟਰੀ ਨੂੰ ਪਿਆ ਵੱਡਾ ਘਾਟਾ, ਇਸ ਅਦਾਕਾਰ ਦੀ ਹੋਈ ਮੌਤ

ਪੰਜਾਬੀ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ। ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਚਰਨਜੀਤ ਸੰਧੂ ਦਾ ਦਿਹਾਂਤ ਹੋ ਗਿਆ ਹੈ। ਚਰਨਜੀਤ ਬੀਤੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਪੰਜਾਬੀ ਫਿਲਮਾਂ ਦੇ ਨਾਲ-ਨਾਲ ਕਈ ਨਾਟਕਾਂ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾ ਨੇ ਟੋਨੀ ਬਾਤਿਸ਼ ਤੋਂ ਨਾਟਕ ਕਰਨ ਦੀ ਸਿੱਖਿਆ ਹਾਸਲ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇੰਗਲੈਂਡ ਵਿੱਚ ਕਈ ਰੇਡੀਓ ਪ੍ਰੋਗਰਾਣ ਅਤੇ ਟੀ.ਲੀ ਪ੍ਰੋਗਰਾਮ ਕੀਤੇ ਹਨ। ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ ਹੈ।

ਉਨ੍ਹਾਂ ਨੇ ਵੱਤਰ ਫਿਲਮ ਦੇ ਨਾਲ-ਨਾਲ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਵੱਲੋਂ ਦੁੱਲਾ ਵੈਲੀ ਅਤੇ ਜ਼ੋਰਾ ਦੱਸ ਨੰਬਰੀਆਂ ਵਰਗੇ ਕਿਰਦਾਰ ਨਿਭਾਏ ਹਨ। ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਸਰਗਰਮ ਸਨ। ਉਨ੍ਹਾਂ ਨੇ ਗੁਰਚੇਤ ਚਿੱਤਰਕਾਰ ਦੇ ਨਾਲ ਕਈ ਕਮੇਡੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਇਹ ਵੀ ਪੜ੍ਹੋ –  ਕੇਜਰੀਵਾਲ ਨੂੰ ਰਿਹਾਅ ਨਾ ਕਰਨ ਨੂੰ ਲੈ ਕੇ ‘ਆਪ’ ਹਮਲਾਵਰ, ਜਲੰਧਰ ‘ਚ ਕੀਤਾ ਪ੍ਰਦਰਸ਼ਨ

 

Exit mobile version