The Khalas Tv Blog Punjab ਡਿਬਰੂਗੜ੍ਹ ਜੇਲ੍ਹ ‘ਚ NSA ਅਧੀਨ ਬੰਦ ਸਿੱਖ ਕੈਦੀਆਂ ਦੇ ਪਰਿਵਾਰਾਂ ਲਈ ਵੱਡੀ ਦੀ ਰਾਹਤ ਤੇ ਚੰਗੀ ਖਬਰ !
Punjab

ਡਿਬਰੂਗੜ੍ਹ ਜੇਲ੍ਹ ‘ਚ NSA ਅਧੀਨ ਬੰਦ ਸਿੱਖ ਕੈਦੀਆਂ ਦੇ ਪਰਿਵਾਰਾਂ ਲਈ ਵੱਡੀ ਦੀ ਰਾਹਤ ਤੇ ਚੰਗੀ ਖਬਰ !

ਬਿਊਰੋ ਰਿਪੋਰਟ : NSA ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਦੇ ਲਈ ਰਾਹਤ ਦੀ ਖ਼ਬਰ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵਕੀਲ ਹੁਣ ਜੇਲ੍ਹ ਵਿੱਚ ਬੰਦ ਸਿੱਖ ਨੌਜਵਾਨਾਂ ਨੂੰ ਪਰਿਵਾਰਾਂ ਨਾਲ ਮਿਲਵਾਉਣ ਜਾ ਰਹੇ ਹਨ, ਇਹ ਮੁਲਾਕਾਤ ਜੇਲ੍ਹ ਵਿੱਚ ਕਰਵਾਈ ਜਾਵੇਗੀ । ਐੱਸਜੀਪੀਸੀ ਵੱਲੋਂ ਬਣਾਕੇ ਗਏ ਵਕੀਲਾਂ ਦੇ ਪੈਨਲ ਦੇ ਹੈੱਡ ਐਡਵੋਟੇਟ ਸਿਆਲਕਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ।

ਡੀਸੀ ਨੇ ਦਿੱਤੀ ਇਜਾਜ਼ਤ

ਸਿਆਲਕਾ ਨੇ ਦੱਸਿਆ ਹੈ ਕਿ 10 ਅਪ੍ਰੈਲ ਨੂੰ ਡਿਬਰੂਗੜ ਜੇਲ੍ਹ ਵਿੱਚ ਬੰਦ ਨੌਜਵਾਨਾਂ ਨਾਲ ਮੁਲਾਕਾਤ ਤੋਂ ਬਾਅਦ ਐੱਸਜੀਪੀਸੀ ਦੀਆਂ ਕੋਸ਼ਿਸ਼ਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਮਿਲ ਗਈ ਹੈ । ਸਿਆਲਕਾ ਨੇ ਦੱਸਿਆ ਕਿ ਇਹ ਇਜਾਜ਼ਤ ਡਿਪਟੀ ਕਮਿਸ਼ਨਰ ਪਾਸੋਂ ਮਿਲੀ ਹੈ, ਡਿਬਰੂਗੜ੍ਹ ਵਿੱਚ NSA ਅਧੀਨ ਕੁਲਵੰਤ ਸਿੰਘ ਧਾਲੀਵਾਲ, ਵਰਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਬੁੱਕਣਵਾਲਾ, ਹਰਜੀਤ ਸਿੰਘ ਜੱਲੂਪੁਰ ਖੈੜਾ, ਭਗਵੰਤ ਸਿੰਘ ਬਾਜੇਕੇ, ਦਲਜੀਤ ਸਿੰਘ ਕਲਸੀ, ਬਸੰਤ ਸਿੰਘ, ਗੁਰਇੰਦਰਪਾਲ ਸਿੰਘ ਔਜਲਾ ਅਤੇ ਪਪਲਪ੍ਰੀਤ ਸਿੰਘ ਬੰਦ ਹਨ।

ਇਸ ਤਰੀਕ ਨੂੰ ਹੋਵੇਗੀ ਮੁਲਾਕਾਤ

ਸਿਆਲਕਾ ਮੁਤਾਬਿਕ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਲਾਕਾਤ ਲਈ 19 ਅਪ੍ਰੈਲ ਨੂੰ ਲਿਜਾਇਆ ਜਾਵੇਗਾ । ਉਨ੍ਹਾਂ ਨੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਲਾਕਾਤ ਦੇ ਲਈ ਡਿਬਰੂਗੜਾ ਜਾਣ ਵਾਸਤੇ 18 ਅਪ੍ਰੈਲ ਤੱਕ ਸ਼੍ਰੋਮਣੀ ਕਮੇਟੀ ਦੇ ਦਫਤਰ ਅਧਿਕਾਰੀਆਂ ਨਾਲ ਸੰਪਰਕ ਕਰਨ । SGPC ਵੱਲੋਂ ਪਰਿਵਾਰ ਦੇ ਮੈਂਬਰਾਂ ਉੱਥੇ ਲਿਜਾਉਣ ਦਾ ਪ੍ਰਬੰਧ ਕੀਤਾ ਜਾਵੇਗਾ ।

Exit mobile version