The Khalas Tv Blog Punjab ਬਿਮਾਰੀ ਦਾ ਠੀਕ ਇਲਾਜ਼ ਨਾ ਹੋਣ ਕਰਕੇ ਜਵਾਨ ਦੀ ਤੜਫ-ਤੜਫ ਕੇ ਹੋਈ ਮੌਤ, ਪਰਿਵਾਰ ਨੇ ਸਰਕਾਰ ‘ਤੇ ਲਾਏ ਇਲਜ਼ਾਮ
Punjab

ਬਿਮਾਰੀ ਦਾ ਠੀਕ ਇਲਾਜ਼ ਨਾ ਹੋਣ ਕਰਕੇ ਜਵਾਨ ਦੀ ਤੜਫ-ਤੜਫ ਕੇ ਹੋਈ ਮੌਤ, ਪਰਿਵਾਰ ਨੇ ਸਰਕਾਰ ‘ਤੇ ਲਾਏ ਇਲਜ਼ਾਮ

‘ਦ ਖ਼ਾਲਸ ਬਿਊਰੋ ( ਬਠਿੰਡਾ ) :-  ਮੋੜ ਮੰਡੀ ਨੇੜੇ ਪਿੰਡ ਘੰਮਣ-ਖ਼ੁਰਦ ਦੇ ਰਹਿਣ ਵਾਲੇ ਫ਼ੌਜੀ ਸੁਖਮਿੰਦਰ ਸਿੰਘ ਮੁੰਬਈ ‘ਚ ਡਿਊਟੀ ਦੌਰਾਨ ਬਿਮਾਰ ਹੋਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਫੌਜੀ ਦੇ ਪਰਿਵਾਰ ਵਾਲਿਆਂ ਵੱਲੋਂ ਇਲਜ਼ਾਮ ਹੈ ਕਿ ਉਸ ਦਾ ਠੀਕ ਇਲਾਜ ਨਹੀਂ ਕੀਤਾ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ।

ਦਰਅਸਲ ਜਵਾਨ ਸੁਖਮਿੰਦਰ ਸਿੰਘ ਦੀ ਆਪਣੇ ਕਮਰੇ ਵਿੱਚ ਤੜਫ਼ ਦੇ ਹੋਏ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ।  ਜਿਸਨੂੰ ਵੇਖਣ ਤੋਂ ਬਾਅਦ ਉਸਦੀ ਮਾਂ ਦਾ ਹਾਲ ਬੇਹਾਲ ਹੈ। ਪਿੰਡ ਵਾਸੀਆਂ ਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਬੇਟੇ ਦਾ ਠੀਕ ਢੰਗ ਨਾਲ ਇਲਾਜ ਨਹੀਂ ਕੀਤਾ ਗਿਆ। ਫ਼ਿਲਹਾਲ ਇਸ ਮਾਮਲੇ ਸੰਬੰਧਿਤ ਐਕਸ ਸਰਵਿਸਮੈਨ ਯੂਨੀਅਨ ਪੰਜਾਬ ਨੇ ਫ਼ੌਜੀ ਸੁਖਮਿੰਦਰ ਸਿੰਘ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਕੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਸ਼ਹੀਦ ਸੁਖਮਿੰਦਰ ਸਿੰਘ ਨੂੰ ਉਸ ਦੇ ਜੱਦੀ ਪਿੰਡ ਵਿੱਚ ਭਿੱਜੀ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ, ਅਤੇ ਦੱਸਿਆ ਜਾ ਰਿਹਾ ਹੈ ਕਿ ਅਰਥੀ ਲੈ ਕੇ ਪਹੁੰਚੀ ਫ਼ੌਜ ਦੀ ਟੁਕੜੀ ਤੋਂ ਵੀ ਕਈ ਸਵਾਲ ਕੀਤੇ ਗਏ ਪਰ ਉਹ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕੇ।

Exit mobile version