The Khalas Tv Blog Punjab ਮੋਹਾਲੀ ਵਿੱਚ ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼
Punjab

ਮੋਹਾਲੀ ਵਿੱਚ ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼

ਮੋਹਾਲੀ ਪੁਲਿਸ ਨੇ ਫੇਜ਼-7 ਦੇ ਮਨਚੰਦਾ ਟਾਵਰ ‘ਤੇ ਛਾਪਾ ਮਾਰ ਕੇ ਵਿਦੇਸ਼ੀ ਨਾਗਰਿਕਾਂ ਨੂੰ ਠੱਗਣ ਵਾਲੇ ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ। ਇਸ ਕਾਰਵਾਈ ਵਿੱਚ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਪਹਿਲੀ ਅਤੇ ਤੀਜੀ ਮੰਜ਼ਿਲ ‘ਤੇ ਚੱਲ ਰਹੇ ਇਸ ਸੈਂਟਰ ਤੋਂ 5 ਲੈਪਟਾਪ, 9 ਮੋਬਾਈਲ ਫੋਨ, 5 ਹੈੱਡਫੋਨ, ਇੱਕ ਫਾਰਚੂਨਰ ਅਤੇ ਦਿੱਲੀ-ਮੋਹਾਲੀ ਨੰਬਰ ਵਾਲੀਆਂ ਕਈ ਗੱਡੀਆਂ ਜ਼ਬਤ ਕੀਤੀਆਂ।

ਡੀਐਸਪੀ ਸਾਈਬਰ ਰੁਪਿੰਦਰ ਸੋਹੀ ਅਨੁਸਾਰ, ਦੋਸ਼ੀ ਪੇਪਾਲ ਗਾਹਕ ਸਹਾਇਤਾ ਦੇ ਨਾਮ ‘ਤੇ ਈ-ਮੇਲ ਭੇਜ ਕੇ ਵਿਦੇਸ਼ੀਆਂ ਨੂੰ ਉਨ੍ਹਾਂ ਦੇ ਹੈਕ ਹੋਏ ਪੇਪਾਲ ਖਾਤੇ ਜਾਂ ਸ਼ੱਕੀ ਲੈਣ-ਦੇਣ ਦਾ ਡਰ ਦਿਖਾ ਕੇ ਠੱਗਦੇ ਸਨ। ਇਹ ਮੇਲ ਐਕਸਲਾਈਟ ਐਪ ਨਾਲ ਜੁੜੇ ਟੋਲ-ਫ੍ਰੀ ਨੰਬਰ ਨਾਲ ਸਬੰਧਤ ਸਨ, ਜਿਸ ‘ਤੇ ਕਾਲ ਕਰਨ ‘ਤੇ ਦੋਸ਼ੀ ਪੇਪਾਲ ਏਜੰਟ ਵਜੋਂ ਪੇਸ਼ ਹੋ ਕੇ ਧੋਖਾਧੜੀ ਕਰਦੇ। ਸਾਰੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ।

Exit mobile version