The Khalas Tv Blog India Fact check-AAP ਪਾਰਟੀ ਵੱਲੋਂ The New York Times ‘ਚ ਛਪੀ ਖਬਰ ਦੇ ਦਾਅਵੇ ਦਾ ਸੱਚ
India International Khaas Lekh Khalas Tv Special Punjab

Fact check-AAP ਪਾਰਟੀ ਵੱਲੋਂ The New York Times ‘ਚ ਛਪੀ ਖਬਰ ਦੇ ਦਾਅਵੇ ਦਾ ਸੱਚ

ਕੀ 18 ਅਗਸਤ ਨੂੰ AAP ਸਰਕਾਰ ਦੇ ਸਿੱਖਿਆ ਮਾਡਲ ਦੀ ਅਮਰੀਕਾ ਦੇ ਵੱਡੇ ਅਖਬਾਰ ਦੇ ਪਹਿਲੇ ਪੰਨੇ ‘ਤੇ ਖਬਰ ਛਪੀ ?

‘ਦ ਖ਼ਾਲਸ ਬਿਊਰੋ :- ਕੀ ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਜਾ ਰਹੀ ਕੌਮਾਂਤਰੀ ਅੰਗਰੇਜ਼ੀ ਅਖਬਾਰ NYT ਦੀ ਖਬਰ ਸੱਚੀ ਹੈ। ਕੀ ਸੱਚਮੁੱਚ ਦਿੱਲੀ ਮਾਡਲ ਦੀ ਪ੍ਰਸ਼ੰਸਾ ਅਖਬਾਰ ਨੇ ਆਪਣੇ ਪਹਿਲੇ ਪੰਨੇ ਉੱਤੇ ਕੀਤੀ ਹੈ। ਅਸੀਂ ਇਸ ਖਬਰ ਦੀ ਤਹਿ ਤੱਕ ਜਾਣ ਦੀ ਪੜਤਾਲ ਕਰ ਹੀ ਰਹੇ ਸੀ ਤਾਂ ਪੰਜਾਬ ਦੇ ਕਾਂਗਰਸ ਵਿਧਾਇਕ ਤੇ ਆਲ ਇੰਡਿਆ ਸੁਖਪਾਲ ਖਹਿਰਾ ਦਾ ਬਿਆਨ ਸਾਹਮਣੇ ਆ ਗਿਆ ਜਿਨਾਂ ਨੇ ਅਰਵਿੰਦ ਕੇਜਰਵਾਲ ਸਮੇਤ ਆਪ ਪਾਰਟੀ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ ਹੈ। ਖਹਿਰਾ ਮੁਤਾਬਕ ਜਿਹੜੀ ਖਬਰ ਕੇਜਰੀਵਾਲ ਤੇ ਭਗਵੰਤ ਮਾਨ ਸਮੇਤ ਸਾਰੇ ਲੀਡਰਾਂ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ, ਉਹ ਨਿਊਯਾਰਕ ਟਾਈਮਸ ਵਿੱਚ ਛਪੀ ਹੀ ਨਹੀਂ। ਹਾਲਾਂਕਿ ਦਿੱਲੀ ਦੇ ਸਕੂਲਾਂ ਬਾਰੇ ਖਬਰ ਤਾਂ ਜ਼ਰੂਰ ਛਪੀ ਸੀ ਪਰ 17 ਅਗਸਤ ਦੇ ਅਖਬਾਰ ਦੇ ਡਿਜੀਟਲ ਹਿੱਸੇ ਦੇ ਪੰਨਾ ਨੰਬਰ 5 ਉੱਤੇ ਉਹ ਖਬਰ ਛਾਪੀ ਗਈ ਸੀ, ਜਿਹੜੀ ਕਿ NYT ਦੇ ਦਿੱਲੀ ਤੋਂ ਪੱਤਰਕਾਰ ਕਰਨਦੀਪ ਸਿੰਘ ਨੇ ਭੇਜੀ ਸੀ, ਜਦੋਂ ਕਿ ‘ਆਪ’ ਨੇ 18 ਅਗਸਤ ਦੀਆਂ ਫੋਟੋਸ਼ਾਪ ਕਾਪੀਆਂ ਨੂੰ ਪ੍ਰਸਾਰਿਤ ਕਰਕੇ ਇਸਨੂੰ ਪਹਿਲੇ ਪੰਨੇ ‘ਤੇ ਦਿਖਾਇਆ ਹੈ।

ਖਹਿਰਾ ਨੇ ਅਸਲ ਤੇ “ਫੋਟੋਸ਼ਾਪ ਵਾਲੀਆਂ” ਕਾਪੀਆਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਅਤੇ ਸ਼ਰਮਨਾਕ ਗੱਲ ਹੈ ਕਿ ਕੇਜਰੀਵਾਲ ਵਰਗੇ ਚੁਣੇ ਹੋਏ ਮੁੱਖ ਮੰਤਰੀ ਨੂੰ ਅਜਿਹਾ ਕਰਨ ਦੀ ਕੀ ਲੋੜ ਸੀ ਕਿਉਂਕਿ ਨਿਊਯਾਰਕ ਟਾਈਮਜ਼ ਦੇ ਮੁੱਖ ਪੰਨੇ ਤੇ ਅਜਿਹੀ ਕੋਈ ਖਬਰ ਛਪੀ ਹੀ ਨਹੀਂ।

ਖਹਿਰਾ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਅਦਾਲਤਾਂ ਸੱਚ ਸਾਹਮਣੇ ਨਹੀਂ ਲਿਆਉਂਦੀਆਂ, ਉਦੋਂ ਤੱਕ ਸਿਰਫ਼ ਇੱਕ ਵਿਦੇਸ਼ੀ ਅਖ਼ਬਾਰ ਵਿੱਚ ਸਿਸੋਦੀਆ ਬਾਰੇ ਖ਼ਬਰ ਛਪਣ ਨਾਲ ਜੋ ਕਿ ਅਸਲ ਵਿੱਚ ਛਪੀ ਵੀ ਨਹੀਂ ਹੈ, ਦਾ ਜ਼ਿਕਰ ਕਰਕੇ ਸਿਸੋਦੀਆ ਦੀ ਨਿਰਦੋਸ਼ਤਾ ਪ੍ਰਗਟ ਨਹੀਂ ਕਰਦੀ। ਖਹਿਰਾ ਨੇ ਕਿਹਾ ਕਿ ਨਿਊਯਾਰਕ ਟਾਈਮਜ਼ ਜਾਂ ਇਸ ਮਾਮਲੇ ਲਈ ਕੋਈ ਵੀ ਅਖਬਾਰ ਕਿਸੇ ਲਈ ਚਰਿੱਤਰ ਸਰਟੀਫਿਕੇਟ ਜਾਰੀ ਨਹੀਂ ਕਰਦਾ”,

ਇਹ ਖਬਰ ਕਿਸ ਕਿਸ ਨੇ ਸਾਂਝੀ ਕੀਤੀ …

ਅਰਵਿੰਦ ਕੇਜਰੀਵਾਲ
ਭਗਵੰਤ ਮਾਨ
ਖੁਦ ਮਨੀਸ਼ ਸਿਸੋਦੀਆ
ਰਾਘਵ ਚੱਢਾ ਤੇ ਪੰਜਾਬ ਦੇ ਕਈ ਮੰਤਰੀ ਤੇ ਵਿਧਾਇਕ
ਆਪ ਪਾਰਟੀ ਦੇ ਬਹੁਤ ਸਾਰੇ ਸਮਰਥਕ

ਸਵੇਰੇ ਹੀ ਜਦੋਂ ਇਹ ਖਬਰ ਪੜੀ ਤਾਂ ਮੱਥਾ ਠਣਕਿਆ ਕਿ ਪਹਿਲਾਂ ਵੀ NYT ਦੇ ਨਾਮ ਹੇਠ ਫੋਟੋਸ਼ਾਪ ਖਬਰਾਂ ਚੱਲਦੀਆਣ ਰਹਿੰਦੀਆਂ ਹਨ, ਕਿਤੇ ਇਹ ਵੀ ਇਸੇ ਤਰ੍ਹਾਂ ਨਾ ਹੋਵੇ। ਪੜਤਾਲ ਕੀਤੀ ਤਾਂ ਸ਼ੱਕ ਸਹੀ ਨਿਕਲਿਆ ਕਿ 18 ਅਗਸਤ 2022 ਦੇ ਨਿਊਯਾਰਕ ਟਾਈਮਸ ਦੇ ਕੌਮਾਂਤਰੀ ਖਬਰਾਂ ਦੇ ਮੁੱਖ ਪੰਨੇ ਉੱਤੇ ਅਜਿਹੀ ਕੋਈ ਖਬਰ ਨਹੀਂ ਛਪੀ ਹੈ ਪਰ ਹਾਂ 17 ਅਗਸਤ ਨੂੰ ਨਿਊਯਾਰਕ ਟਾਈਮਜ਼ ਦੇ ਇੰਟਰਨੈਸ਼ਨਲ ਪੰਨੇ ਉੱਤੇ ਅੰਦਰਲੇ ਕਾਲਮ ਦੀ ਇਹ ਖਬਰ ਦਿੱਲੀ ਤੋਂ ਕਰਨਦੀਪ ਸਿੰਘ ਦੇ ਨਾਂ ਹੇਠ ਛਪੀ ਹੈ। ਦੂਜੇ ਪਾਸੇ ਨਿਊਯਾਰਕ ਟਾਈਮਜ਼ ਦੇ ਜਨਰਲ ਐਡੀਸ਼ਨ ਵਿੱਚ ਅਜਿਹੀ ਕੋਈ ਖ਼ਬਰ ਨਹੀਂ। ਉਸ ਤੋਂ ਵੀ ਅੱਗੇ ਅਖ਼ਬਾਰ ਦੇ ਪਹਿਲੇ ਪੰਨਿਆਂ ਉੱਤੇ ਛਪੀਆਂ ਖ਼ਬਰਾਂ ਵਿੱਚ ਇੱਕ ਵੀ ਖ਼ਬਰ ਆਪਸੀ ਮੇਲ ਨਹੀਂ ਖਾਂਦੀ। ‘ਦ ਖ਼ਾਲਸ ਟੀਵੀ ਵੱਲੋਂ ਕੇਜਰੀਵਾਲ ਵੱਲੋਂ ਸ਼ੇਅਰ ਕੀਤੇ ਗਏ ਅਖ਼ਬਾਰ ਦੇ ਇੰਟਰਨੈਸ਼ਨਲ ਪੰਨੇ ਨੂੰ ਗੂਗਲ ਉੱਤੇ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਅਜਿਹਾ ਕੋਈ ਪੇਜ ਨਹੀਂ ਲੱਭ ਰਿਹਾ ਹੈ ਅਤੇ ਨਾ ਹੀ ਪਹਿਲੇ ਪੰਨੇ ਉੱਤੇ ਛਪੀਆਂ ਖ਼ਬਰਾਂ ਨੈੱਟ ਉੱਤੇ ਮਿਲ ਰਹੀਆਂ ਹਨ। ਜਦਕਿ ਨਿਊਯਾਰਕ ਟਾਈਮਜ਼ ਦੀਆਂ ਸਾਰੀਆਂ ਖ਼ਬਰਾਂ ਇੱਕ ਇੱਕ ਕਰਕੇ ਨੈੱਟ ਉੱਤੇ ਉਪਲੱਬਧ ਹਨ।

ਪੱਤਰਕਾਰ ਕਰਨਦੀਪ ਸਿੰਘ

ਉਂਝ, ਸਾਡੀ ਖੋਜ ਤੋਂ ਬਾਅਦ ਇਹ ਜ਼ਰੂਰ ਪੱਕਾ ਹੋ ਗਿਆ ਹੈ ਕਿ ਨਾਮਾਨਿਗਾਰ ਕਰਨਦੀਪ ਸਿੰਘ ਅਖ਼ਬਾਰ ਦੇ ਰਿਪੋਰਟ ਹਨ ਅਤੇ ਉਨ੍ਹਾਂ ਦੀ 16 ਅਗਸਤ 2022 ਦੀ ਦਿੱਲੀ ਦੇ ਸਕੂਲਾਂ ਬਾਰੇ ਇੱਕ ਸਪੈਸ਼ਲ ਖ਼ਬਰ ਛਪੀ ਹੈ। ਕਰਨਦੀਪ ਸਿੰਘ ਨਾਲ ਵੱਖ ਵੱਖ ਸਾਧਨਾਂ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਰਾਬਤਾ ਕਾਇਮ ਨਹੀਂ ਹੋ ਸਕਿਆ। ਖ਼ਬਰ ਨੂੰ ਕਨਫਰਮ ਕਰਨ ਲਈ ਉਨ੍ਹਾਂ ਨੂੰ ਈਮੇਲ ਵੀ ਭੇਜੀ ਗਈ ਹੈ। ਉਂਝ, ਨਿਊਯਾਰਕ ਟਾਈਮਜ਼ ਦੇ ਜਨਰਲ ਪੇਜ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸ਼ੇਅਰ ਕੀਤੇ ਪੰਨੇ ਦੇ ਮੁੱਖ ਟਾਈਟਲ ਦੇ ਬੈਨਰ ਦੀ ਦਿੱਖ ਅਤੇ ਸਿਆਹੀ ਵਿੱਚ ਵੀ ਫਰਕ ਹੋਣ ਦਾ ਝਲਕਾਰਾ ਪੈਂਦਾ ਹੈ। ਸ਼ਾਮ ਤੱਕ ਤਾਂ ਕਿਸੇ ਸਿਆਸੀ ਨੇਤਾਵਾਂ ਦੀ ਅੱਖ ਉੱਤੇ ਨਿਊਯਾਰਕ ਟਾਈਮਜ਼ ਨਹੀਂ ਚੜਿਆ ਹੈ ਨਹੀਂ ਤਾਂ ਹੁਣ ਨੂੰ ਵਿਰੋਧੀ ਧਿਰ ਵੱਲੋਂ ਵੀ ਬਿਆਨਾਂ ਦਾ ਹੜ ਆ ਜਾਣਾ ਸੀ।

Exit mobile version