‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਫਗਾਨਿਸਤਾਨ ਵਿੱਚ ਸੱਤਾ ਪਾ ਚੁੱਕੇ ਸੰਗਠਨ ਤਾਲਿਬਾਨ ਉੱਤੇ ਫੇਸਬੁੱਕ ਨੇ ਵੱਡਾ ਨਿਸ਼ਾਨਾ ਲਾਇਆ ਹੈ।ਫੇਸਬੁੱਕ ਨੇ ਤਾਲਿਬਾਨ ਨੂੰ ਆਪਣੇ ਸੋਸ਼ਲ ਪਲੇਟਫਾਰਮ ਉੱਤੇ ਬੈਨ ਕਰ ਦਿੱਤਾ ਹੈ।ਫੇਸਬੁੱਕ ਦਾ ਕਹਿਣਾ ਹੈ ਕਿ ਅਮਰੀਕੀ ਕਾਨੂੰਨ ਮੁਤਾਬਿਕ ਇਹ ਇਕ ਅੱਤਵਾਦੀ ਸਮੂਹ ਹੈ ਤੇ ਇਸਨੂੰ ਪਲੇਟਫਾਰਮ ਉੱਤੇ ਥਾਂ ਨਹੀਂ ਦੇ ਸਕਦੇ।
ਫੇਸਬੁੱਕ ਨੇ ਕਿਹਾ ਹੈ ਕਿ ਇਹ ਸਾਡੇ ਪਲੇਟਫਾਰਮ ਉੱਤੇ ਪੂਰੀ ਤਰ੍ਹਾਂ ਬੈਨ ਰਹੇਗਾ।ਤਾਲਿਬਾਨ ਜਾਂ ਇਸ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਖਾਤੇ ਜਾਂ ਪੋਸਟ ਨੂੰ ਫੇਸਬੁੱਕ ਉੱਤੇ ਥਾਂ ਨਹੀਂ ਮਿਲੇਗੀ। ਅਸੀਂ ਉਨ੍ਹਾਂ ਵੱਲੋਂ ਬਣਾਏ ਗਏ ਤੇ ਚਲਾਏ ਜਾ ਰਹੇ ਖਾਤਿਆਂ ਨੂੰ ਹਟਾ ਰਹੇ ਹਾਂ। ਫੇਸਬੁੱਕ ਬਹੁਤ ਗੰਭੀਰਤਾ ਨਾਲ ਆਪਣੇ ਇਸ ਨਿਯਮ ਦੀ ਪਾਲਣਾ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਕਈ ਮਾਹਿਰ ਸਾਡੀ ਟੀਮ ਵਿੱਚ ਸ਼ਾਮਿਲ ਹਨ। ਜੋ ਕਿ ਉੱਥੋਂ ਦੀ ਭਾਸ਼ਾ ਪਸ਼ਤੋ ਜਾਂ ਡਾਰੀ ਜਾਣਦੇ ਹਨ। ਇਨ੍ਹਾਂ ਤੋਂ ਸਾਨੂੰ ਫੇਸਬੁੱਕ ਉੱਤੇ ਉਭਰਦੇ ਮੁੱਦਿਆਂ ਪਛਾਣ ਕਰਵਾਉਂਦੇ ਹਨ ਤੇ ਚੌਕਸ ਰਹਿਣ ਲਈ ਮਦਦ ਕਰਦੇ ਹਨ।