‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਦੇ ਬਦਲੇ ਗਏ ਸਮੇਂ ਨੂੰ ਹੋਰ ਅੱਗੇ ਵਧਾ ਦਿੱਤਾ ਗਿਆ ਹੈ। ਇਹ ਸਮਾਂ ਹੁਣ 14 ਜੁਲਾਈ ਤੱਕ ਜਾਰੀ ਰਹੇਗਾ। ਪੰਜਾਬ ਸਰਕਾਰ ਨੇ ਸਰਕਾਰੀ ਦਫਤਰਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਿਹਰ 2 ਵਜੇ ਤੱਕ ਕਰਨ ਦੇ ਹੁਕਮਾਂ ਨੂੰ ਮੁੜ ਜਾਰੀ ਕੀਤਾ ਹੈ। 14 ਜੁਲਾਈ ਤੱਕ ਦਫਤਰਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੀ ਰਹੇਗਾ। ਬਿਜਲੀ ਸੰਕਟ ਕਾਰਨ ਇਹ ਨਵਾਂ ਸਮਾਂ ਲਾਗੂ ਕੀਤਾ ਗਿਆ ਸੀ।