ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਦਾ ਕਾਰਜਕਾਲ ਇੱਕ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਐਤਵਾਰ ਨੂੰ ਜਨਰਲ ਪਾਂਡੇ ਦੀ ਸੇਵਾ ਵਧਾਉਣ ਨੂੰ ਮਨਜ਼ੂਰੀ ਦਿੱਤੀ ਹੈ। ਐਕਸਟੈਂਸ਼ਨ ਤੋਂ ਬਾਅਦ ਜਨਰਲ ਪਾਂਡੇ 30 ਜੂਨ ਤੱਕ ਥਲ ਸੈਨਾ ਮੁਖੀ ਬਣੇ ਰਹਿਣਗੇ। ਦੱਸ ਦਈਏ ਕਿ ਪਾਂਡੇ 31 ਮਈ ਨੂੰ ਰਿਟਾਇਰ ਹੋਣ ਵਾਲੇ ਸਨ, ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਐਕਸਟੈਂਸ਼ਨ ਦਿੱਤਾ ਗਿਆ ਹੈ।
ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੇ 30 ਅਪ੍ਰੈਲ 2022 ਨੂੰ ਸੈਨਾ ਮੁਖੀ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਜਨਰਲ ਐਮ.ਐਮ. ਨਰਵਾਣੇ ਦੀ ਜਗ੍ਹਾ ਲੈ ਲਈ। ਫੌਜ ਮੁਖੀ ਬਣਨ ਤੋਂ ਪਹਿਲਾਂ ਪਾਂਡੇ ਫੌਜ ਦੇ ਉਪ-ਮੁਖੀ ਸਨ। ਪਾਂਡੇ ਫੌਜ ਮੁਖੀ ਬਣਨ ਵਾਲੇ ਪਹਿਲੇ ਕੋਰ ਆਫ ਇੰਜੀਨੀਅਰ ਅਫਸਰ ਹਨ। ਹੁਣ ਤੱਕ ਜ਼ਿਆਦਾਤਰ ਇਨਫੈਂਟਰੀ, ਆਰਮਡ ਅਤੇ ਆਰਟਿਲਰੀ ਅਫਸਰ ਹੀ ਆਰਮੀ ਚੀਫ ਬਣ ਚੁੱਕੇ ਹਨ।
ਇਹ ਵੀ ਪੜ੍ਹੋ – ਪ੍ਰਿਅੰਕਾ ਗਾਂਧੀ ਪਹੁੰਚੇ ਲੁਧਿਆਣਾ, ਡਾ. ਨਵਜੋਤ ਕੌਰ ਸਿੱਧੂ ਨਾਲ ਕੀਤੀ ਮੁਲਾਕਾਤ