The Khalas Tv Blog Punjab ਜਲੰਧਰ: BSF ਹੈੱਡਕੁਆਰਟਰ ਨੇੜੇ ਜ਼ੋਰਦਾਰ ਧਮਾਕਾ, ਇੱਕ ਗੰਭੀਰ ਜ਼ਖ਼ਮੀ
Punjab

ਜਲੰਧਰ: BSF ਹੈੱਡਕੁਆਰਟਰ ਨੇੜੇ ਜ਼ੋਰਦਾਰ ਧਮਾਕਾ, ਇੱਕ ਗੰਭੀਰ ਜ਼ਖ਼ਮੀ

ਜਲੰਧਰ (5 ਮਈ, 2026): ਜਲੰਧਰ ਦੇ ਬੀਐਸਐਫ ਚੌਕ ਨੇੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਦੋਪਹੀਆ ਵਾਹਨ ਵਿੱਚ ਭਿਆਨਕ ਧਮਾਕਾ ਹੋਇਆ। ਇਹ ਘਟਨਾ ਪੰਜਾਬ ਫਰੰਟੀਅਰ ਦੇ ਬੀਐਸਐਫ ਹੈੱਡਕੁਆਰਟਰ ਦੇ ਬਿਲਕੁਲ ਬਾਹਰ ਵਾਪਰੀ। ਧਮਾਕੇ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਇਹ 1 ਕਿਲੋਮੀਟਰ ਤੋਂ ਵੀ ਵੱਧ ਦੂਰੀ ਤੱਕ ਸੁਣਾਈ ਦਿੱਤੀ।

ਜਾਣਕਾਰੀ ਅਨੁਸਾਰ ਇਹ ਧਮਾਕਾ ਰਾਤ ਲਗਭਗ 8:00 ਵਜੇ ਹੋਇਆ। ਇਸ ਘਟਨਾ ਵਿੱਚ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ ਅਤੇ ਦੋਪਹੀਆ ਵਾਹਨ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਧਮਾਕੇ ਕਾਰਨ ਨੇੜਲੀਆਂ ਕਈ ਥਾਵਾਂ ‘ਤੇ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ।

ਬੀਐਸਐਫ ਹੈੱਡਕੁਆਰਟਰ ਦੇ ਨਾਲ ਲੱਗਦੀ ਗੁਰੂ ਨਾਨਕ ਪੁਰਾ ਰੋਡ ‘ਤੇ ਸਬਜ਼ੀ ਮੰਡੀ ਵਿੱਚ ਖ਼ਰੀਦਦਾਰੀ ਕਰ ਰਹੇ ਲੋਕ ਧਮਾਕੇ ਦੀ ਆਵਾਜ਼ ਸੁਣ ਕੇ ਸਹਿਮ ਗਏ।

ਰਿਪੋਰਟਾਂ ਅਨੁਸਾਰ ਸਕੂਟੀ ਵਿੱਚ ਰੱਖਿਆ ਕੋਈ ਵਿਸਫੋਟਕ ਫਟਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ, ਜਦਕਿ ਕੁਝ ਰਿਪੋਰਟਾਂ ਬੈਟਰੀ ਫਟਣ ਵੱਲ ਵੀ ਇਸ਼ਾਰਾ ਕਰ ਰਹੀਆਂ ਹਨ। ਜਲੰਧਰ ਕਮਿਸ਼ਨਰੇਟ ਪੁਲਿਸ, ਬੀਐਸਐਫ ਦੇ ਜਵਾਨ ਅਤੇ ਫੋਰੈਂਸਿਕ ਟੀਮਾਂ ਮੌਕੇ ‘ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਈਆਂ ਹਨ।

ਪੁਲਿਸ ਨੇ ਪੂਰੇ ਇਲਾਕੇ ਨੂੰ ਬੈਰੀਕੇਡ ਲਗਾ ਕੇ ਸੀਲ ਕਰ ਦਿੱਤਾ ਹੈ ਅਤੇ ਐਕਟਿਵਾ ਸਵਾਰ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਫਿਲਹਾਲ ਅਧਿਕਾਰੀਆਂ ਵੱਲੋਂ ਜਾਂਚ ਪੂਰੀ ਹੋਣ ਤੱਕ ਕਿਸੇ ਵੀ ਤਰ੍ਹਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

Exit mobile version