The Khalas Tv Blog Punjab ਬਠਿੰਡਾ ਦੇ ਭਿਸੀਆਣਾ ਏਅਰ ਪੋਰਟ ਨੇੜੇ ਧਮਾਕਾ
Punjab

ਬਠਿੰਡਾ ਦੇ ਭਿਸੀਆਣਾ ਏਅਰ ਪੋਰਟ ਨੇੜੇ ਧਮਾਕਾ

ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੌਰਾਨ ਕੱਲ੍ਹ ਦੇਰ ਰਾਤ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਧਮਾਕਿਆਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਦੌਰਾਨ ਅੱਜ ਬਠਿੰਡਾ ਦੇ ਭਿੱਸੀਆਣਾ ਏਅਰ ਪੋਰਟ ਨੇੜੇ ਧਮਾਕਾ ਹੋਇਆ ਹੈ, ਜਿਸ ਕਾਰਨ ਏਅਰ ਪੋਰਟ ਦੇ ਨੇੜਲੇ ਪਿੰਡਾਂ ਦੇ ਲੋਕ ਡਰ ਗਏ ਹਨ ਪਰ ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਅਤੇ ਨਾ ਡਰਨ ਦੀ ਅਪੀਲ ਕੀਤੀ ਹੈ। ਦੱਸਿਆ ਜਾ ਰਿਹਾ ਕਿ ਇਹ ਡਰੋਨ ਹਮਲਾ ਸੀ, ਜਿਸ ਨੂੰ ਫੌਜ ਦੀ ਸੁਰੱਖਿਆ ਪ੍ਰਣਾਲੀ ਨਾਲ ਆਸਮਾਨ ਵਿਚ ਨਸ਼ਟ ਕੀਤਾ ਗਿਆ।

Exit mobile version