The Khalas Tv Blog India ਮਹਿਲਾ ਹੈੱਡਕਾਂਸਟੇਬਲ ਨੂੰ ਰਿਸ਼ ਵਤ ਮੰਗਣੀ ਪਈ ਮਹਿੰਗੀ
India

ਮਹਿਲਾ ਹੈੱਡਕਾਂਸਟੇਬਲ ਨੂੰ ਰਿਸ਼ ਵਤ ਮੰਗਣੀ ਪਈ ਮਹਿੰਗੀ

‘ਦ ਖ਼ਾਲਸ ਬਿਊਰੋ : ਹਰਿਆਣਾ ਪੁਲਿ ਸ ਦੀ ਇਕ ਮਹਿਲਾ ਹੈੱਡਕਾਂਸਟੇਬਲ ਨੂੰ ਰਿਸ਼ ਵਤ ਮੰਗਣੀ ਮਹਿੰਗੀ ਪਈ ਹੈ। ਵਿਜੀਲੈਂਸ ਵੱਲੋਂ ਮਹਿਲਾ ਕਾਂਸਟੇਬਲ ਖਿਲਾ ਫ ਕੇਸ ਦਰਜ ਕੀਤਾ ਗਿਆ ਹੈ। ਹਰਿਆਣਾ ਰਾਜ ਵਿਜੀਲੈਂਸ ਬਿਊਰੋ ਵੱਲੋਂ ਕੈਥਲ ਜ਼ਿਲ੍ਹੇ ਵਿੱਚ ਤਾਇਨਾਤ ਇੱਕ ਮਹਿਲਾ ਹੈੱਡ ਕਾਂਸਟੇਬਲ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਮਹਿਲਾ ਕਾਂਸਟੇਬਲ ‘ਤੇ ਸਿਵਲ ਲਾਈਨ ਥਾਣਾ ਕੈਥਲ ‘ਚ ਦਰਜ ਇਕ ਮਾਮਲੇ ‘ਚ ਨੌਜਵਾਨ ਦਾ ਨਾਂ ਹਟਾਉਣ ਲਈ ਉਸ ਦੇ ਪਿਤਾ ਤੋਂ 8 ਹਜ਼ਾਰ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ।

ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਰਾਮਪਾਲ ਵਾਸੀ ਜਨਕਪੁਰੀ ਕਲੋਨੀ, ਕੈਥਲ ਦੀ ਸ਼ਿਕਾਇਤ ‘ਤੇ ਮਹਿਲਾ ਹੈੱਡ ਕਾਂਸਟੇਬਲ ਮਹਿੰਦਰਾ ਦੇਵੀ ਖਿਲਾ ਫ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਮੁਤਾਬਕ ਮਹਿਲਾ ਹੈੱਡ ਕਾਂਸਟੇਬਲ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਵਿਜੀਲੈਂਸ ਦੇ ਜ਼ਿਲ੍ਹਾ ਇੰਚਾਰਜ ਸੁਰੇਸ਼ ਅਨੁਸਾਰ 15 ਮਈ ਨੂੰ ਥਾਣਾ ਸਿਵਲ ਲਾਈਨ ਵਿੱਚ ਔਰਤ ਨਿਰਮਲਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿ ਲਾਫ਼ ਕੇਸ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਹੈੱਡ ਕਾਂਸਟੇਬਲ ਮਹਿੰਦਰ ਦੇਵੀ ਕਰ ਰਹੀ ਹੈ। ਇਸ ਮਾਮਲੇ ਵਿੱਚ ਰਾਮਪਾਲ ਨੇ ਵਿਜੀਲੈਂਸ ਨੂੰ ਸ਼ਿਕਾ ਇਤ ਦਿੱਤੀ ਸੀ।

ਉਸ ਨੇ ਦੱਸਿਆ ਸੀ ਕਿ ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਮਹਿੰਦਰੋ ਦੇਵੀ ਉਸ ਦੇ ਲੜਕੇ ਵਿਸ਼ਾਲ ਦਾ ਨਾਂ ਐਫਆਈਆਰ ਵਿੱਚੋਂ ਹਟਾਉਣ ਲਈ ਦਸ ਹਜ਼ਾਰ ਰੁਪਏ ਦੀ ਮੰਗ ਕਰ ਰਹੀ ਸੀ।

Exit mobile version