The Khalas Tv Blog India ਦਿੱਲੀ ‘ਚ ਵੋਟਿੰਗ ਤੋਂ ਪਹਿਲਾਂ EX PM ਨੇ ਵੋਟ ਪਾਈ ! ਚੋਣ ਕਮਿਸ਼ਨ ਦੇ ਇਸ ਨਿਯਮ ਦਾ ਫਾਇਦਾ ਮਿਲਿਆ
India Lok Sabha Election 2024 Punjab

ਦਿੱਲੀ ‘ਚ ਵੋਟਿੰਗ ਤੋਂ ਪਹਿਲਾਂ EX PM ਨੇ ਵੋਟ ਪਾਈ ! ਚੋਣ ਕਮਿਸ਼ਨ ਦੇ ਇਸ ਨਿਯਮ ਦਾ ਫਾਇਦਾ ਮਿਲਿਆ

ਬਿਉਰੋ ਰਿਪੋਰਟ – ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 25 ਮਈ ਨੂੰ ਛੇਵੇਂ ਗੇੜ੍ਹ ਵਿੱਚ ਲੋਕਸਭਾ ਦੀ ਚੋਣ ਹੋਣੀ ਹੈ । ਪਰ ਇਸ ਤੋਂ ਪਹਿਲਾਂ ਹੀ ਸਾਬਕਾ ਪ੍ਰਧਾਨ ਮੰਤੀਰ ਮਨਮੋਹਨ ਸਿੰਘ,ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ,ਸਾਬਕਾ ਉੱਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ,ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੇ ਵੋਟ ਪਾ ਦਿੱਤਾ ਹੈ । ਇੰਨਾਂ ਸਾਰੇ ਆਗੂਆਂ ਨੇ ਘਰ ਤੋਂ ਵੋਟ ਪਾਉਣ ਦੀ ਸਹੂਲਤ ਦੀ ਵਰਤੋਂ ਕੀਤੀ ਹੈ। ਦਿੱਲੀ ਦੇ ਚੋਣ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ । ਇਸ ਵਾਰ ਤੋਂ 85 ਤੋਂ ਵੱਧ ਉਮਰ ਦੇ ਲੋਕਾਂ ਨੂੰ ਚੋਣ ਕਮਿਸ਼ਨ ਨੇ ਘਰ ਤੋਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ।

ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਦਿਵਿਆਂਗ ਵਿਕਤੀਆਂ ਲਈ ਵੋਟ ਫਰਾਮ ਹੋਮ ਨਾਂ ਦੀ ਸਹੂਲਤ ਸ਼ੁਰੂ ਕੀਤੀ ਹੈ,ਜੋ ਕਿ 24 ਮਈ ਤੱਕ ਹੈ । ਹੁਣ ਤੱਕ ਦਿੱਲੀ ਦੀਆਂ 7 ਲੋਕਸਭਾ ਸੀਟਾਂ ਦੇ ਲਈ 1409 ਲੋਕਾਂ ਨੇ ਵੋਟ ਪਾਈ ਹੈ । ਪੱਛਮੀ ਦਿੱਲੀ ਦੀ ਲੋਕਸਭਾ ਸੀਟ ‘ਤੇ ਸਭ ਤੋਂ ਵੱਧ 348 ਵੋਟਾਂ ਪਈਆਂ ਹਨ ।ਇੰਨ੍ਹਾਂ ਵਿੱਚੋਂ ਬਜ਼ੁਰਗ 299 ਹਨ ।

Exit mobile version