The Khalas Tv Blog Punjab ਕਰੋੜਾਂ ਦੇ ਘੁਟਾਲੇ ਕੇਸ ’ਚ ਵਿਜੀਲੈਂਸ ਦਾ ਹੈਰਾਨਕੁਨ ਖੁਲਾਸਾ, ਸਵਾਲਾਂ ਦੇ ਘੇਰੇ ’ਚ AAP ਦੇ ਸਾਬਕਾ ਵਿਧਾਇਕ
Punjab

ਕਰੋੜਾਂ ਦੇ ਘੁਟਾਲੇ ਕੇਸ ’ਚ ਵਿਜੀਲੈਂਸ ਦਾ ਹੈਰਾਨਕੁਨ ਖੁਲਾਸਾ, ਸਵਾਲਾਂ ਦੇ ਘੇਰੇ ’ਚ AAP ਦੇ ਸਾਬਕਾ ਵਿਧਾਇਕ

ਕਰੋੜਾ ਦੇ ਘੁਟਾਲੇ ਕੇਸ ’ਚ ਵਿਜੀਲੈਂਸ ਦਾ ਹੈਰਾਨਕੁਨ ਖੁਲਾਸਾ, ਸਵਾਲਾਂ ਦੇ ਘੇਰੇ ’ਚ AAP ਦੇ ਸਾਬਕਾ ਵਿਧਾਇਕ

ਚੰਡੀਗੜ੍ਹ : ਜੰਗਲਾਤ ਵਿਭਾਗ ਦੀ ਜ਼ਮੀਨ ਕੁਲੈਕਟਰ ਰੇਟ ਤੋਂ ਦਸ ਗੁਣਾ ਵੱਧ ਕੀਮਤ ’ਤੇ ਵੇਚਣ ਸਬੰਧੀ ਹੋਏ ਕਰੋੜਾਂ ਰੁਪਏ ਦੇ ਘੁਟਾਲੇ(forest scam) ਵਿੱਚ ਆਮ ਆਦਮੀ ਪਾਰਟੀ(AAP) ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ(Ex Mla Amarjit Sandoya) ‘ਤੇ ਵੀ ਸਵਾਲ ਉੱਠੇ ਹਨ। ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ ਵਿਜੀਲੈਂਸ ਬਿਓਰੋ (vigilance bureau punjab) ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਸੰਦੋਆ ਵੱਲੋਂ ਵਰਤੀ ਜਾ ਰਹੀ ਇਨੋਵਾ ਕ੍ਰਿਸਟਾ ਕਾਰ ਦੀ ਅਦਾਇਗੀ ਸਿੱਧੀ ਘੁਟਾਲੇ ਦੇ ਮੁਲਜ਼ਮ ਵੱਲੋਂ ਕਾਰ ਡੀਲਰ ਨੂੰ ਕੀਤੀ ਗਈ ਸੀ। ਇਹ ਖੁਲਾਸਾ ਹੋਣ ਤੋਂ ਬਾਅਦ ਕਾਂਗਰਸ ਆਗੂ ਸੁਖਪਾਲ ਖਹਿਰਾ(Sukhpal Singh Khaira) ਨੇ ਵੀ ਪੰਜਾਬ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਹਨ।

ਸੁਖਪਾਲ ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਆਓ ਦੇਖੀਏ ਕੀ ਭਗਵੰਤ ਮਾਨ( bhagwant mann) ਕਾਰਵਾਈ ਕਰਦੇ ਹਨ। ਜੰਗਲਾਤ ਮਹਿਕਮੇ ਦੇ ਘੁਟਾਲੇ ਵਿੱਚ ਸ਼ਾਮਲ ਦਾਗੀ ਅਧਿਕਾਰੀ ਵੱਲੋਂ ਦਿੱਤੇ ਪੈਸਿਆਂ ਤੋਂ ਕਾਰ ਖਰੀਦਣ ਲਈ ਆਪਣੇ ਸਾਬਕਾ ਵਿਧਾਇਕ ਅਮਰਜੀਤ ਸੰਦੋਆ ਵਿਰੁੱਧ ਕਾਰਵਾਈ ਕਰਦੇ ਹਨ ਜਾਂ ਉਹ ਸਿਰਫ਼ ਆਪਣੇ ਸਿਆਸੀ ਵਿਰੋਧੀਆਂ ਨੂੰ ਹੀ ਨਿਸ਼ਾਨਾ ਬਣਾਉਂਦਾ ਹੈ?

ਵਿਜੀਲੈਂਸ ਦੀ ਜਾਂਚ ਵਿੱਚ ਖੁਲਾਸਾ

 

ਟਿਬਿਊਨ ਦੀ ਰਿਪੋਰਟ ਮਤਾਬਿਕ ਆਪ ਦੇ ਸਾਬਕਾ ਵਿਧਾਇਕ ਸੰਦੋਆ ਵੱਲੋਂ ਵਰਤੀ ਜਾ ਰਹੀ ਕਾਰ, ਉਸਦੇ ਇਕ ਰਿਸ਼ਤੇਦਾਰ ਨੇ ਖਰੀਦੀ ਸੀ। ਇਸ ਦੀ ਅਦਾਇਗੀ ਇਸ ਘੁਟਾਲੇ ਦੇ ਇਕ ਮੁਲਜ਼ਮ ਵੱਲੋਂ ਸਿੱਧੀ ਕਾਰ ਡੀਲਰ ਨੂੰ ਕੀਤੀ ਗਈ ਸੀ। ਵਿਜੀਲੈਂਸ ਨੇ ਬੈਂਕ ਖਾਤੇ ਘੋਖਣ ’ਤੇ ਪਤਾ ਲਗਾਇਆ ਹੈ ਕਿ ਮਾਮਲੇ ਵਿੱਚ ਨਾਮਜ਼ਦ ਭਿੰਡਰ ਭਰਾਵਾਂ ਨੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਇੱਕ ਮਹਿਲਾ ਦੇ ਖਾਤੇ ਵਿੱਚ ਲਗਪਗ 2 ਕਰੋੜ ਰੁਪਏ ਪਾਏ ਸਨ, ਜਿਸ ਵਿੱਚੋਂ ਕਾਫੀ ਰਕਮ ਮਹਿਲਾ ਨੇ ਆਪਣੇ ਪਤੀ ਬਰਿੰਦਰ ਕੁਮਾਰ ਦੇ ਖਾਤੇ ਵਿੱਚ ਪਾ ਦਿੱਤੀ ਸੀ।

ਰਿਪੋਰਟ ਮੁਤਾਬਿਕ ਬਰਿੰਦਰ ਕੁਮਾਰ ਨੇ 16 ਅਕਤੂਬਰ, 2020 ਨੂੰ ਇੱਕ ਕਾਰ ਡੀਲਰ ਦੇ ਖਾਤੇ ਵਿੱਚ ਇਨੋਵਾ ਕ੍ਰਿਸਟਾ ਕਾਰ ਬਦਲੇ ਕਰੀਬ 19 ਲੱਖ ਰੁਪਏ ਪਾਏ। ਗੱਡੀ ਦੀ ਰਜਿਸਟਰੇਸ਼ਨ ਪਿੰਡ ਘੜੀਸਪੁਰ ਦੇ ਵਸਨੀਕ ਮੋਹਨ ਸਿੰਘ ਦੇ ਨਾਮ ’ਤੇ ਕਰਵਾਈ ਗਈ, ਜੋ ਅਮਰਜੀਤ ਸਿੰਘ ਸੰਦੋਆ ਦਾ ਸਹੁਰਾ ਹੈ।

Ex Mla Amarjit Sandoya
ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ

ਵਿਜੀਲੈਂਸ ਬਿਊਰੋ ਨੇ ਐੱਸਡੀਐੱਮ ਰੂਪਨਗਰ ਨੂੰ ਪੱਤਰ ਲਿਖ ਕੇ ਗੱਡੀ ਦੀ ਰਜਿਸਟਰੇਸ਼ਨ ਜ਼ਬਤ ਕਰਨ ਲਈ ਕਿਹਾ ਹੈ, ਜਿਸ ਦੀ ਪੁਸ਼ਟੀ ਅਖ਼ਬਾਰ ਨੂੰ ਕਰਦਿਆਂ ਐੱਸਡੀਐੱਮ ਰੂਪਨਗਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ 26 ਅਗਸਤ ਨੂੰ ਪ੍ਰਾਪਤ ਹੋਏ ਪੱਤਰ ਅਨੁਸਾਰ ਬਣਦੀ ਕਾਰਵਾਈ ਕਰ ਦਿੱਤੀ ਹੈ।
ਸੰਦੋਆ ਨੇ ਰੱਖਿਆ ਆਪਣਾ ਇਹ ਪੱਖ

ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਇਸ ਸਾਰੇ ਮਾਮਲੇ ਬਾਰੇ ਕਿਹਾ ਕਿ ਉਹ ਬੇਕਸੂਰ ਹਨ। ਉਸਨੂੰ ਫਸਾਉਣ ਲਈ ਵਿਰੋਧੀਆਂ ਨੇ ਸਾਜਿਸ਼ ਘੜੀ ਹੈ। ਇਸ ਕੇਸ ਬਾਰੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਦੱਸ ਚੁੱਕੇ ਹਨ। ਸੰਦੋਆ ਨੇ ਕਿਹਾ ਕਿ ਉਸਦੇ ਸਹੁਰੇ ਨੇ ਇਨੋਵਾ ਗੱਡੀ ਵਰਤਣ ਲਈ ਦਿੱਤੀ ਸੀ ਪਰ ਉਸਨੇ ਕਦੇ ਵੀ ਉਨ੍ਹਾਂ ਤੋਂ ਆਮਦਨ ਦੇ ਸਰੋਤਾਂ ਬਾਰੇ ਨਹੀਂ ਪੁੱਛਿਆ। ਉਸਦੇ ਸਹੁਰੇ ਪਰਿਵਾਰ ਨੇ ਪਹਿਲਾਂ ਵੀ ਉਸਦੇ ਕਾਰੋਬਾਰ ਵਿੱਚ ਮਦਦ ਕੀਤੀ ਸੀ।

ਕੀ ਹੈ ਸਾਰਾ ਮਾਮਲਾ

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਅਤੇ ਉਸ ਦੇ ਭਰਾ ਅਮਰਿੰਦਰ ਸਿੰਘ ਭਿੰਡਰ ਨੇ ਜੰਗਲਾਤ ਵਿਭਾਗ ਦੀ ਮਹਿਜ਼ 90,000 ਰੁਪਏ ਪ੍ਰਤੀ ਏਕੜ ਕੁਲੈਕਟਰ ਰੇਟ ਵਾਲੀ ਕਰੀਬ 54 ਏਕੜ ਜ਼ਮੀਨ ਮੁੜ ਜੰਗਲਾਤ ਵਿਭਾਗ ਨੂੰ 9,90,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚ ਦਿੱਤੀ ਸੀ। ਇਸ ਸਬੰਧੀ ਨੂਰਪੁਰ ਬੇਦੀ ਥਾਣੇ ਵਿੱਚ ਕੇਸ ਦਰਜ ਹੋਇਆ, ਜਿਸ ਸਬੰਧੀ ਵਿਜੀਲੈਂਸ ਨੇ ਜਾਂਚ ਆਰੰਭੀ ਸੀ।

Exit mobile version