The Khalas Tv Blog Punjab ਮਾਨ ਸਰਕਾਰ ਨੇ ਜਿਸ ਪੁਲਿਸ ਅਫਸਰ ਨੂੰ ਸੌਂਪੀ ਵੱਡੀ ਜਿੰਮੇਵਾਰੀ ਉਸ ਖਿਲਾਫ਼ CBI ਜਾਂਚ ਸ਼ੁਰੂ !
Punjab

ਮਾਨ ਸਰਕਾਰ ਨੇ ਜਿਸ ਪੁਲਿਸ ਅਫਸਰ ਨੂੰ ਸੌਂਪੀ ਵੱਡੀ ਜਿੰਮੇਵਾਰੀ ਉਸ ਖਿਲਾਫ਼ CBI ਜਾਂਚ ਸ਼ੁਰੂ !

ips Kudeep chahal cbi inquire

ਰਾਜਪਾਲ ਨੇ ਚਾਹਲ ਨੂੰ ਚੰਡੀਗੜ੍ਹ ਦੇ SSP ਅਹੁਦੇ ਤੋਂ ਹਟਾਇਆ ਸੀ

ਬਿਉਰੋ ਰਿਪੋਰਟ : ਚੰਡੀਗੜ੍ਹ ਦੇ ਸਾਬਕਾ SSP ਅਤੇ ਜਲੰਧਰ ਦੇ ਨਵੇਂ ਕਮਿਸ਼ਨਰ ਕੁਲਦੀਪ ਚਾਹਲ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। CBI ਨੇ ਉਨ੍ਹਾਂ ਖਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ । ਡੇਢ ਮਹੀਨੇ ਪਹਿਲਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਜਿਸ ਤੋਂ ਬਾਅਦ ਮਾਨ ਸਰਕਾਰ ਅਤੇ ਰਾਜਪਾਲ ਆਹਮੋ ਸਾਹਮਣੇ ਆ ਗਏ ਸਨ। ਕੁਲਦੀਪ ਚਾਹਲ ‘ਤੇ ਇਲਜ਼ਾਮ ਹੈ ਕੀ ਉਨ੍ਹਾਂ ਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਕੀਤੀ ਹੈ ਅਤੇ ਕਈ ਫਾਇਦੇ ਲਏ ਹਨ । ਉਨ੍ਹਾਂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਇਲਜ਼ਾਮ ਵੀ ਲੱਗਿਆ ਸੀ । ਕਈ ਸੀਨੀਅਰ ਅਫਸਰਾਂ ਨੇ ਰਾਜਪਾਲ ਨੂੰ ਉਨ੍ਹਾਂ ਨੂੰ ਹਟਾਉਣ ਦੀ ਅਪੀਲ ਕੀਤੀ । ਦੱਸਿਆ ਜਾ ਰਿਹਾ ਹੈ ਕੀ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਹੈ। ਜਾਂਚ ਤੋਂ ਬਾਅਦ ਸੀਬੀਆਈ ਉਨ੍ਹਾਂ ਦੇ ਖਿਲਾਫ FIR ਦਰਜ ਕਰ ਸਕਦੀ ਹੈ । ਪਰ ਵੱਡਾ ਸਵਾਲ ਇਹ ਹੈ ਕੀ ਇਨ੍ਹਾਂ ਇਲਜ਼ਾਮਾਂ ਦੇ ਬਾਰੇ ਕੀ ਮਾਨ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਹੈ । ਕਿਉਂਕਿ ਸੂਬਾ ਸਰਕਾਰ ਨੇ ਚਾਹਲ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ ।

ਕੁਲਦੀਪ ਚਾਹਲ ਨੂੰ ਕਮਿਸ਼ਨਰ ਦੀ ਜ਼ਿੰਮੇਵਾਰੀ

IPS ਕੁਲਦੀਪ ਚਾਹਲ ਨੂੰ ਚੰਡੀਗੜ੍ਹ ਦੇ SSP ਅਹੁਦੇ ਤੋਂ ਹਟਾਉਣ ਤੋਂ ਬਾਅਦ ਪਿਛਲੇ ਹਫਤੇ ਹੀ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਜਲੰਧਰ ਦੇ ਪੁਲਿਸ ਕਮਿਸ਼ਨ ਦਾ ਅਹੁਦਾ ਦਿੱਤਾ ਹੈ । ਜਲੰਧਰ ਪੰਜਾਬ ਦੇ ਵੱਡੇ ਸ਼ਹਿਰਾਂ ਵਿਚੋ ਇੱਕ ਹੈ । ਅਜਿਹੇ ਵਿੱਚ ਚਾਹਲ ਦੇ ਮੋਢਿਆਂ ‘ਤੇ ਸਰਕਾਰ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ । ਜਦੋਂ ਉਨ੍ਹਾਂ ਨੂੰ ਡੇਢ ਮਹੀਨੇ ਪਹਿਲਾਂ ਚੰਡੀਗੜ੍ਹ ਦੇ SSP ਅਹੁਦੇ ਤੋਂ ਹਟਾਇਆ ਗਿਆ ਸੀ ਤਾਂ ਅਸਿੱਧੇ ਤੌਰ ‘ਤੇ ਹੀ ਪੰਜਾਬ ਸਰਕਾਰ ਉਨ੍ਹਾਂ ਦੇ ਹੱਕ ਵਿੱਚ ਖੜੀ ਨਜ਼ਰ ਆਈ ਸੀ ਅਤੇ ਰਾਜਪਾਲ ਦੇ ਫੈਸਲੇ ‘ਤੇ ਸਵਾਲ ਚੁੱਕੇ ਸਨ । ਪਰ ਕਾਨੂੰਨੀ ਤੌਰ ‘ਤੇ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀ ਸੀ ਇਸੇ ਲਈ ਚਾਹਲ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਦਾ ਅਹੁਦਾ ਦਿੱਤਾ ਗਿਆ। ਹਾਲਾਂਕਿ ਡੇਢ ਮਹੀਨੇ ਬਾਅਦ ਵੀ ਹੁਣ ਤੱਕ ਚੰਡੀਗੜ੍ਹ ਨੂੰ ਨਵਾਂ SSP ਨਵੀਂ ਮਿਲਿਆ ਹੈ । ਰਾਜਪਾਲ ਨੇ ਪੰਜਾਬ ਸਰਕਾਰ ਤੋਂ IPS ਅਫਸਰਾਂ ਦਾ ਪੈਨਲ ਮੰਗਿਆ ਜੋ ਸੌਂਪ ਦਿੱਤਾ ਗਿਆ ਸੀ । ਚੰਡੀਗੜ੍ਹ ਦੇ ਨਵੇਂ SSP ਦੀ ਰੇਸ ਵਿੱਚ ਮਹਿਲਾ IPS ਅਫਸਰ ਨੂੰ ਅੱਗੇ ਮੰਨਿਆ ਜਾ ਰਿਹਾ ਹੈ

ਕੰਵਰਦੀਪ ਕੌਰ ਦਾ ਨਾਂ ਸਭ ਤੋਂ ਅੱਗੇ

ਪੰਜਾਬ ਸਰਕਾਰ ਨੇ ਚੰਡੀਗੜ੍ਹ ਦੇ SSP ਦੇ ਲਈ IPS ਅਖਿਲ ਚੌਧਰੀ,ਸੰਦੀਪ ਗਰਗ,ਭਾਗੀਰਥ ਮੀਨਾ,ਕੰਵਰਦੀਪ ਕੌਰ ਦਾ ਨਾਂ ਭੇਜਿਆ ਸੀ । ਪਰ ਇਸ ਦੀ ਰੇਸ ਵਿੱਚ ਸਭ ਤੋਂ ਅੱਗੇ ਫਿਰੋਜ਼ਪੁਰ ਦੀ SSP ਕੰਵਰਦੀਪ ਕੌਰ ਦਾ ਨਾਂ ਤੋਂ ਮੰਨਿਆ ਜਾ ਰਿਹਾ ਹੈ । IPS ਕੰਵਰਦੀਪ ਕੌਰ ਚਮਕੌਰ ਸਾਹਿਬ ਦੀ ਰਹਿਣ ਵਾਲੀ ਹਨ । ਇਸ ਤੋਂ ਪਹਿਲਾਂ ਉਹ ਕਪੂਰਥਲਾ,ਫਾਜ਼ਿਲਕਾ ਅਤੇ ਮਲੇਰਕੋਟਲਾ ਦੀ SSP ਦੀ ਜ਼ਿੰਮੇਵਾਰੀ ਨਿਭਾ ਚੁੱਕੀ ਹੈ ।

Exit mobile version