The Khalas Tv Blog India 18 ਦਸੰਬਰ ਤੋਂ BS-6 ਤੋਂ ਹੇਠਾਂ ਵਾਲੇ ਡੀਜ਼ਲ ਵਾਹਨਾਂ ਦੀ ਐਂਟਰੀ ਪੂਰੀ ਤਰ੍ਹਾਂ ਬੰਦ
India

18 ਦਸੰਬਰ ਤੋਂ BS-6 ਤੋਂ ਹੇਠਾਂ ਵਾਲੇ ਡੀਜ਼ਲ ਵਾਹਨਾਂ ਦੀ ਐਂਟਰੀ ਪੂਰੀ ਤਰ੍ਹਾਂ ਬੰਦ

ਬਿਊਰੋ ਰਿਪੋਰਟ (ਨਵੀਂ ਦਿੱਲੀ, 17 ਦਸੰਬਰ 2025): ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ। 18 ਦਸੰਬਰ ਤੋਂ, ਦਿੱਲੀ ਵਿੱਚ ਭਾਰਤ ਸਟੇਜ 6 (BS-6) ਤੋਂ ਹੇਠਲੇ ਮਾਡਲ ਵਾਲੇ ਡੀਜ਼ਲ ਵਾਹਨਾਂ ਦੇ ਦਾਖ਼ਲੇ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇਗੀ।

ਇਸ ਫੈਸਲੇ ਤਹਿਤ, ਬਾਹਰੀ ਸੂਬਿਆਂ ਵਿੱਚ ਰਜਿਸਟਰਡ ਨਿੱਜੀ ਵਾਹਨ ਦਿੱਲੀ ਵਿੱਚ ਦਾਖ਼ਲ ਨਹੀਂ ਹੋ ਸਕਣਗੇ।

ਇਸ ਤੋਂ ਇਲਾਵਾ, ਜਿਨ੍ਹਾਂ ਗੱਡੀਆਂ ਕੋਲ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (PUCC) ਨਹੀਂ ਹੋਵੇਗਾ, ਉਨ੍ਹਾਂ ਨੂੰ ਪੈਟਰੋਲ ਪੰਪਾਂ ਤੋਂ ਡੀਜ਼ਲ ਜਾਂ ਪੈਟਰੋਲ ਵੀ ਨਹੀਂ ਮਿਲੇਗਾ। ਸਰਕਾਰ ਦਾ ਇਹ ਸਖ਼ਤ ਕਦਮ ਰਾਸ਼ਟਰੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਲਈ ਚੁੱਕਿਆ ਗਿਆ ਹੈ।

Exit mobile version