The Khalas Tv Blog Punjab ਰਾਜਪਾਲ ਨੂੰ ਮਿਲਣ ਜਾ ਰਹੀ ਹੈ ਪੂਰੀ ਕੈਬਨਿਟ
Punjab

ਰਾਜਪਾਲ ਨੂੰ ਮਿਲਣ ਜਾ ਰਹੀ ਹੈ ਪੂਰੀ ਕੈਬਨਿਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕੈਬਨਿਟ ਦੀ ਮੀਟਿੰਗ ਖਤਮ ਹੋ ਗਈ ਹੈ। ਪੰਜਾਬ ਭਵਨ ਚੰਡੀਗੜ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਇਹ ਮੀਟਿੰਗ ਹੋਈ ਹੈ। ਮੀਟਿੰਗ ਤੋਂ ਬਾਅਦ ਰਾਜ ਕੁਮਾਰ ਵੇਰਕਾ ਨੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਧਮਾ ਕੇ ਬਾਰੇ ਬੋਲਦਿਆਂ ਕਿਹਾ ਕਿ ਖ਼ਦਸ਼ਾ ਇਸ ਗੱਲ ਹੈ ਕਿ ਉਹ ਸ਼ਾਇਦ ਮਨੁੱਖੀ ਬੰ ਬ ਸੀ। ਕੈਬਨਿਟ ਵਿੱਚ ਇੰਡਸਟਰੀ ਬਾਰੇ ਵਿਚਾਰਿਆ ਗਿਆ ਸੀ। ਵੇਰਕਾ ਨੇ ਦੱਸਿਆ ਕਿ ਪੂਰੀ ਕੈਬਨਿਟ ਇਸ ਵੇਲੇ ਪੰਜਾਬ ਦੇ ਰਾਜਪਾਲ ਨੂੰ ਮਿਲਣ ਜਾ ਰਹੀ ਹੈ। ਰਾਜਪਾਲ ਨੂੰ ਲੁਧਿਆਣਾ ਮਾਮਲੇ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਦੱਸਿਆ ਜਾਵੇਗਾ। ਰਾਜਪਾਲ ਨਾਲ ਸਿਰਫ ਲੁਧਿਆਣਾ ਮਾਮਲੇ ਬਾਰੇ ਹੀ ਨਹੀਂ ਮਿਲਿਆ ਜਾ ਰਿਹਾ ਕਿਉਂਕਿ ਚੰਨੀ ਦੀ ਰਾਜਪਾਲ ਨਾਲ ਅੱਜ ਦੀ ਮੀਟਿੰਗ ਸਵੇਰ ਤੋਂ ਹੀ ਤੈਅ ਸੀ।

Exit mobile version