The Khalas Tv Blog Others ਇੰਗਲੈਂਡ ਦੂਜੀ ਵਾਰ ਬਣਿਆ T20 ਦਾ ਵਰਲਡ ਚੈਂਪੀਅਨ,16ਵੇਂ ਓਵਰ ‘ਚ ਇੰਗਲੈਂਡ ਦੇ ਹੱਕ ‘ਚ ਪਲਟੀ ਗੇਮ
Others

ਇੰਗਲੈਂਡ ਦੂਜੀ ਵਾਰ ਬਣਿਆ T20 ਦਾ ਵਰਲਡ ਚੈਂਪੀਅਨ,16ਵੇਂ ਓਵਰ ‘ਚ ਇੰਗਲੈਂਡ ਦੇ ਹੱਕ ‘ਚ ਪਲਟੀ ਗੇਮ

England won t20 world cup 2022

ਪਾਕਿਸਤਾਨ ਨੇ ਪਹਿਲਾਂ ਬਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੇ ਸਾਹਮਣੇ 138 ਦੌੜਾਂ ਦਾ ਟੀਚਾ ਰੱਖਿਆ ਸੀ

ਬਿਊਰੋ ਰਿਪੋਰਟ :  ਇੰਗਲੈਂਡ 12 ਸਾਲ ਬਾਅਦ ਮੁੜ ਤੋਂ ਟੀ-20 ਦਾ ਵਰਲਡ ਚੈਂਪੀਅਨ ਬਣ ਗਿਆ ਹੈ । ਪਾਕਿਸਤਾਨ ਨੂੰ ਇੰਗਲੈਂਡ ਨੇ ਫਾਈਨਲ ਵਿੱਚ 5 ਵਿਕਟਾਂ ਦੇ ਨਾਲ ਸ਼ਿਕਸਤ ਦਿੱਤੀ ਹੈ। ਇਸ ਤੋਂ ਪਹਿਲਾ ਇੰਗਲੈਂਡ ਦੀ ਟੀਮ 2010 ਵਿੱਚ ਟੀ -20 ਵਰਲਡ ਕੱਪ ਦੀ ਚੈਂਪੀਅਨ ਬਣੀ ਸੀ । ਇੰਗਲੈਂਡ ਜਦੋਂ ਪਾਕਿਸਤਾਨ ਵੱਲੋਂ ਦਿੱਤੇ 138 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ ‘ਤੇ ਉਤਰਿਆ ਤਾਂ ਪਾਕਿਸਤਾਨ ਵਾਂਗ ਇੰਗਲੈਂਡ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ । ਸੈਮੀਫਾਈਨਲ ਵਿੱਚ ਟੀਮ ਇੰਡੀਆ ਦੇ ਖਿਲਾਫ਼ ਹੀਰੋ ਰਹੇ ਅਲੈਕਸ ਹੇਲ ਸਿਰਫ 1 ਦੌੜ ਬਣਾ ਕੇ ਹੀ ਆਊਟ ਹੋ ਗਏ। ਇੰਗਲੈਂਸ ਦੇ ਕਪਤਾਨ ਜੋਸ਼ ਬਟਲਰ ਵੀ ਰੰਗ ਵਿੱਚ ਨਜ਼ਰ ਨਹੀਂ ਆਏ ਉਹ ਵੀ 26 ਦੌੜਾਂ ਬਣਾਕੇ ਆਉਟ ਹੋ ਗਏ। ਬਟਲਰ ਦੇ ਆਉਟ ਹੋਣ ਤੋਂ ਬਾਅਦ ਫਿਲ ਸਾਲਟ ਵੀ 10 ਦੌੜਾਂ ਬਣਾ ਕੇ ਪਵੀਲੀਅਨ ਪਰਤ ਗਏ । ਇਸ ਤੋਂ ਬਾਅਦ ਮੈਚ ਪਾਕਿਸਤਾਨ ਵੱਲ ਮੁੜ ਦਾ ਹੋਇਆ ਵਿਖਾਈ ਦਿੱਤਾ । ਪਰ ਇੰਗਲੈਂਡ ਦੇ ਆਲ ਰਾਊਂਡਰ ਬੈਨ ਸਟਰੋਕ ਅਤੇ ਮੋਹੀਨ ਅਲੀ ਦੀ ਸਾਂਝੇਦਾਰੀ ਨੇ ਇੰਗਲੈਂਡ ਦੀ ਜਿੱਤ ਦਾ ਰਸਤਾ ਹੋਲੀ-ਹੋਲੀ ਬਣਾਉਣਾ ਸ਼ੁਰੂ ਕੀਤਾ । ਹਾਲਾਂਕਿ 15 ਓਵਰ ਤੱਕ ਪਾਕਿਸਤਾਨੀ ਗੇਂਦਬਾਜ਼ਾਂ ਨੇ ਇੰਗਲੈਂਡ ਦੇ ਦੋਵੇ ਬੱਲੇਬਾਜ਼ ਬੈਨ ਸਟਰੋਕ ਅਤੇ ਮੋਹੀਨ ਅਲੀ ਨੂੰ ਜ਼ਿਆਦਾ ਦੌੜਾਂ ਨਹੀਂ ਬਣਾਉਣ ਦਿੱਤੀਆਂ ਸਨ। ਮੈਚ ਬਰਾਬਰੀ ‘ਤੇ ਸੀ ਪਾਕਿਸਤਾਨ ਅਤੇ ਇੰਗਲੈਂਡ ਵਿੱਚੋਂ ਕੋਈ ਵੀ ਜਿੱਤ ਸਕਦਾ ਸੀ । ਪਰ 16ਵੇਂ ਓਵਰ ਵਿੱਚ ਪੂਰੀ ਗੇਮ ਇੰਗਲੈਂਡ ਦੇ ਹੱਕ ਵਿੱਚ ਬਦਲ ਗਈ। ਪਾਕਿਸਤਾਨ ਦੇ ਅਹਿਮ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ 16ਵਾਂ ਓਵਰ ਸੁੱਟਣ ਆਏ ਤਾਂ ਪਹਿਲੀ ਗੇਂਦ ਸੁੱਟ ਕੇ ਜ਼ਖਮੀ ਹੋ ਗਏ ਅਤੇ ਮੈਦਾਨ ਤੋਂ ਬਾਹਰ ਚੱਲੇ ਗਏ । ਇਫਤਕਾਰ ਅਹਿਮਦ ਅਫਰੀਕੀ ਦੀਆਂ ਬਚੀਆਂ 5 ਗੇਂਦਾਂ ਕਰਵਾਉਣ ਦੇ ਲਈ ਮੈਦਾਨ ‘ਤੇ ਆਏ । ਬੈਨ ਸਟਰੋਕ ਨੇ ਉਨ੍ਹਾਂ ਦੀਆਂ 5 ਗੇਂਦਾਂ ‘ਤੇ 13 ਦੌੜਾਂ ਬਣਾਇਆ ਜਿਸ ਵਿੱਚ ਇੱਕ ਛਿੱਕਾ ਅਤੇ ਇੱਕ ਚੌਕਾ ਸੀ । ਬਸ ਇੱਥੋਂ ਹੀ ਪੂਰੀ ਗੇਮ ਇੰਗਲੈਂਡ ਦੇ ਵੱਲ ਮੁੜ ਗਈ ਸੀ। ਬੈਨ ਸਟਰੋਕ ਨੇ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪੂਰੀ ਗੇਮ ਆਪਣੇ ਕਬਜ਼ੇ ਵਿੱਚ ਲੈ ਲਈ । ਹਾਲਾਂਕਿ 19 ਵੇਂ ਓਵਰ ਦੀ ਦੂਜੀ ਗੇਂਦ ਵਿੱਚ ਮੋਸੀਨ ਅਲੀ 19 ਦੌੜਾਂ ਬਣਾ ਕੇ ਆਉਟ ਹੋ ਗਏ ਪਰ ਉਦੋਂ ਤੱਕ ਇੰਗਲੈਂਡ ਜਿੱਤ ਦੇ ਨਜ਼ਦੀਕ ਪਹੁੰਚ ਗਿਆ ਸੀ ਬਾਕੀ ਬੱਚਿਆਂ ਹੋਈਆ ਦੌੜਾਂ ਬੈਨ ਸਟਰਾਕ ਨੇ ਪੂਰੀਆਂ ਕਰ ਦਿੱਤੀਆਂ ਉਹ 52 ਦੌੜਾਂ ਬਣਾ ਕੇ ਨਾਟ ਆਉਟ ਰਹੇ ।

ਪਾਕਿਸਤਾਨ ਦੀ ਬੱਲੇਬਾਜ਼ੀ ਖਰਾਬ ਰਹੀ

ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਜੋ ਪਾਕਿਸਤਾਨ ਦੀ ਟੀਮ ‘ਤੇ ਭਾਰੀ ਪਿਆ । ਨਿਊਲੈਂਡ ਖਿਲਾਫ਼ ਸੈਮੀਫਾਈਨਲ ਦੇ ਹੀਰੋ ਰਹੇ ਦੋਵੇ ਓਪਨਰ ਕਪਤਾਨ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਫਾਈਨਲ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਏ । ਸਭ ਤੋਂ ਪਹਿਲਾਂ ਰਿਜ਼ਵਾਨ 14 ਗੇਂਦਾਂ ‘ਤੇ 15 ਦੌੜਾਂ ਬਣਾ ਕੇ ਆਊਟ ਹੋਏ ਉਸ ਤੋਂ ਬਾਅਦ ਹਿਟਰ ਮੁਹੰਮਦ ਹੈਰਿਸ ਵੀ ਜ਼ਿਆਦਾ ਦੇਰ ਵਿਕਟ ‘ਤੇ ਨਹੀਂ ਟਿੱਕ ਸਕੇ। ਉਹ ਦੌੜਾਂ ਦੀ ਰਫ਼ਤਾਰ ਵਧਾਉਣ ਦੇ ਚੱਕਰ ਵਿੱਚ 8 ਰਨ’ਤੇ ਆਊਟ ਹੋ ਗਏ । ਉਸ ਤੋਂ ਬਾਅਦ ਸ਼ਾਨ ਮਹਿਮੂਦ ਦੀਆਂ 38 ਅਤੇ ਸ਼ਾਹਬਾਦ ਖਾਨ ਦੀਆਂ 20 ਦੌੜਾਂ ਦੀ ਬਦੌਲਤ ਪਾਕਿਸਤਾਨ ਦੀ ਟੀਮ 8 ਵਿਕਟਾਂ ਗਵਾ ਕੇ 137 ਦੌੜਾਂ ਹੀ ਬਣਾ ਸਕੀ। ਇੰਗਲੈਂਡ ਵੱਲੋਂ ਸੈਮਕਰਨ ਨੇ ਸਭ ਤੋਂ ਵੱਧ 3 ਵਿਕਟਾਂ ਲਇਆ ਜਿਸ ਦੇ ਲਈ ਉਨ੍ਹਾਂ ਨੂੰ ਮੈਨ ਆਫ ਦੀ ਮੈਚ ਦਿੱਤਾ ਗਿਆ ਹੈ। ਜਦਕਿ ਆਦਿਲ ਰਾਸ਼ੀਦ ਨੇ 2 ਅਤੇ ਕ੍ਰਿਸ ਜਾਰਡਨ ਨੇ 2 ਵਿਕਟਾਂ ਲਈਆਂ ਜਦਕਿ ਬੈਨ ਸਟਰੋਕ ਦੇ ਖਾਤੇ ਵਿੱਚ 1 ਵਿਕਟ ਆਈ ।

ਪਾਕਿਸਤਾਨ ਦਾ 13 ਸਾਲ ਦਾ ਸੁਪਣਾ ਟੁੱਟਿਆ

ਪਾਕਿਸਤਾਨ ਦੀ ਟੀਮ 2009 ਵਿੱਚ ਟੀ-20 ਦੀ ਵਰਲਡ ਚੈਂਪੀਅਨ ਬਣੀ ਸੀ ਪਰ 13 ਸਾਲ ਬਾਅਦ ਮੁੜ ਤੋਂ ਵਰਲਡ ਕੱਪ ਜਿੱਤਣ ਦਾ ਸੁਪਣਾ ਟੀਮ ਦਾ ਟੁੱਟ ਗਿਆ । ਹਾਲਾਂਕਿ 50-50 ਓਵਰ ਦਾ ਵਰਲਡ ਕੱਪ ਜਦੋਂ ਪਾਕਿਤਾਨ ਨੇ 1992 ਵਿੱਚ ਜਿੱਤਿਆ ਸੀ ਤਾਂ ਆਸਟ੍ਰੇਲੀਆ ਵਿੱਚ ਇੰਗਲੈਂਡ ਨੂੰ ਹਰਾ ਕੇ ਹੀ ਜਿੱਤਿਆ ਸੀ। ਪਰ ਇਸ ਵਾਰ ਹਾਰ ਦਾ ਮੂੰਹ ਵੇਖਣਾ ਪਿਆ । ਇੰਗਲੈਂਡ ਨੇ 30 ਸਾਲ ਬਾਅਦ ਟੀ-20 ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਕੇ ਬਦਲਾ ਪੂਰਾ ਕਰ ਲਿਆ ਹੈ ।

 

Exit mobile version