The Khalas Tv Blog Punjab ਜਲੰਧਰ ਸਿਟੀ ਪੁਲਿਸ ਤੇ ਗੈਂਗਸਟਰਾਂ ‘ਚ ਹੋਇਆ ਮੁਕਾਬਲਾ
Punjab

ਜਲੰਧਰ ਸਿਟੀ ਪੁਲਿਸ ਤੇ ਗੈਂਗਸਟਰਾਂ ‘ਚ ਹੋਇਆ ਮੁਕਾਬਲਾ

ਬਿਉਰੋ ਰਿਪੋਰਟ – ਜਲੰਧਰ ਸਿਟੀ ਪੁਲਿਸ ਦੇ ਸਪੈਸ਼ਲ ਸੈੱਲ ਤੇ ਗੈਂਗਸਟਰ ਵਿੱਕੀ ਗੌਂਡਰ ਦੇ ਵਿਚਕਾਰ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ ਵਿਚ ਇਕ ਗੈਂਗਸਟਰ ਜਖਮੀ ਹੋ ਗਿਆ ਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗੈਂਗਸਟਰ ਦੀ ਲੱਤ ‘ਤੇ ਸੱਟ ਲੱਗੀ ਹੈ। ਇਹ ਮੁਕਾਬਲਾ ਅੱਜ ਪਿੰਡ ਜਮਸ਼ੇਰ ਖੇੜਾ ਨੇੜੇ ਹੋਇਆ। ਸਪੈਸ਼ਲ ਸੈੱਲ ਦੀ ਟੀਮ ਮੁਲਜ਼ਮਾਂ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਗਈ ਸੀ। ਦੋਵਾਂ ਪਾਸਿਆਂ ਤੋਂ ਕੁੱਲ 8 ਗੋਲੀਆਂ ਚਲਾਈਆਂ ਗਈਆਂ। ਜ਼ਖਮੀ ਗੈਂਗਸਟਰ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਜਮਸ਼ੇਰ ਖਾਸ ਦਾ ਰਹਿਣ ਵਾਲਾ ਸੀ। ਪੁਲਿਸ ਨੇ ਮੁਲਜ਼ਮ ਦੇ ਦੋ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਿਸਦੀ ਪਛਾਣ ਪੁਲਿਸ ਨੇ ਅਜੇ ਤੱਕ ਜ਼ਾਹਰ ਨਹੀਂ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 4 ਗੈਰ-ਕਾਨੂੰਨੀ ਹਥਿਆਰ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਲੰਧਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਘਟਨਾ ਸਥਾਨ ਦੀ ਜਾਂਚ ਕਰਨ ਲਈ ਮੌਕੇ ‘ਤੇ ਪਹੁੰਚੇ।

ਇਹ ਵੀ ਪੜ੍ਹੋ – ਪੰਚਾਇਤ ਦਾ ਅਹਿਮ ਫੈਸਲਾ, ਇਸ ਪਿੰਡ ‘ਚ ਭੋਗ ਮੌਕੇ ਨਹੀਂ ਚੱਲੇਣਗੇ ਜਲੇਬੀ ਤੇ ਪਕੌੜੇ

 

Exit mobile version