ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਨੋਟਿਸ ਅਨੁਸਾਰ, ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਹੈਲਪਲਾਈਨ ਨੰਬਰ 112 ਵਿਸ਼ੇਸ਼ ਤੌਰ ‘ਤੇ ਏਅਰਟੈੱਲ ਨੈਟਵਰਕ ਵਾਲੇ ਉਪਭੋਗਤਾਵਾਂ ਲਈ 22 ਦਸੰਬਰ 2025 (ਸੋਮਵਾਰ) ਨੂੰ ਸਵੇਰੇ 11:00 ਵਜੇ ਤੋਂ 11:45 ਵਜੇ ਤੱਕ ਉਪਲਬਧ ਨਹੀਂ ਰਹੇਗਾ। ਇਹ ਖਰਾਬੀ ਠੀਕ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਲਗਭਗ 45 ਮਿੰਟ ਲਈ ਸੇਵਾ ਪ੍ਰਭਾਵਿਤ ਰਹੇਗੀ।
ਇਸ ਸਮੇਂ ਦੌਰਾਨ ਏਅਰਟੈੱਲ ਉਪਭੋਗਤਾ ਵੈਕਲਪਿਕ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ: 0172-2749194, 0172-4040100, 0172-2760851, 0172-2760800, 0172-2744100 ਅਤੇ ਮੋਬਾਈਲ ਨੰਬਰ 8283073100। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਐਮਰਜੈਂਸੀ ਵਿੱਚ ਇਨ੍ਹਾਂ ਨੰਬਰਾਂ ਦੀ ਵਰਤੋਂ ਕਰਨ। ਖਰਾਬੀ ਠੀਕ ਹੋਣ ਤੋਂ ਬਾਅਦ 112 ਨੰਬਰ ਆਮ ਵਾਂਗ ਕੰਮ ਕਰੇਗਾ।

