The Khalas Tv Blog India ਇੰਡੀਗੋ ਜਹਾਜ਼ ਦੀ “ਮੇਡੇ ਕਾਲ”, 4 ਮਿੰਟ ਵਿੱਚ ਐਮਰਜੈਂਸੀ ਲੈਂਡਿੰਗ
India

ਇੰਡੀਗੋ ਜਹਾਜ਼ ਦੀ “ਮੇਡੇ ਕਾਲ”, 4 ਮਿੰਟ ਵਿੱਚ ਐਮਰਜੈਂਸੀ ਲੈਂਡਿੰਗ

ਬਿਊਰੋ ਰਿਪੋਰਟ (22 ਅਕਤੂਬਰ 2025): ਬੁੱਧਵਾਰ ਸ਼ਾਮ ਵਾਰਾਣਸੀ ਏਅਰਪੋਰਟ ‘ਤੇ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਾਣਕਾਰੀ ਮੁਤਾਬਕ, ਜਹਾਜ਼ ਦਾ ਫਿਊਲ ਉਡਾਣ ਦੌਰਾਨ ਲੀਕ ਹੋਣ ਲੱਗਾ ਸੀ। ਉਸ ਸਮੇਂ ਜਹਾਜ਼ ਲਗਭਗ 36 ਹਜ਼ਾਰ ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਸੀ।

ਜਿਵੇਂ ਹੀ ਜਹਾਜ਼ ਵਾਰਾਣਸੀ ਦੀ ਹਵਾਈ ਸੀਮਾ ਵਿੱਚ ਦਾਖਲ ਹੋਇਆ, ਪਾਇਲਟ ਨੇ ATC (ਏਅਰ ਟ੍ਰੈਫਿਕ ਕੰਟਰੋਲ) ਨੂੰ “ਮੇਡੇ ਕਾਲ” ਭੇਜ ਕੇ ਐਮਰਜੈਂਸੀ ਲੈਂਡਿੰਗ ਦੀ ਅਰਜ਼ੀ ਦਿੱਤੀ। ਪਾਇਲਟ ਨੇ ਦੱਸਿਆ ਕਿ ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਆ ਗਈ ਹੈ ਅਤੇ ਫਿਊਲ ਲੀਕ ਹੋਣ ਕਾਰਨ ਇੰਜਣ ਤੋਂ ਰੈਡ ਸਿਗਨਲ ਮਿਲ ਰਿਹਾ ਹੈ।

ATC ਨੇ ਤੁਰੰਤ ਕਾਰਵਾਈ ਕਰਦਿਆਂ ਫਲਾਈਟ ਨੰਬਰ 6E-6961 ਲਈ ਰਨਵੇ ਖ਼ਾਲੀ ਕਰਵਾਇਆ ਅਤੇ ਸਿਰਫ਼ ਚਾਰ ਮਿੰਟਾਂ ਵਿੱਚ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਉਤਾਰ ਲਿਆ ਗਿਆ। ਐਮਰਜੈਂਸੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਾਰੇ 166 ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ।

ਇੰਡੀਗੋ ਏਅਰਲਾਈਨਜ਼ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜਹਾਜ਼ ਨੂੰ ਤਕਨੀਕੀ ਸਮੱਸਿਆ ਕਾਰਨ ਵਾਰਾਣਸੀ ਏਅਰਪੋਰਟ ‘ਤੇ ਉਤਾਰਿਆ ਗਿਆ ਹੈ। ਯਾਤਰੀਆਂ ਨੂੰ ਹੁਣ ਕਿਸੇ ਹੋਰ ਉਡਾਣ ਰਾਹੀਂ ਸ੍ਰੀਨਗਰ ਪਹੁੰਚਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ।

Exit mobile version