The Khalas Tv Blog India ਵਿਆਹ ‘ਚ ਲਾੜੇ ਨੂੰ ਹਾਥੀ ਨੇ ਪਾ ਦਿੱਤੀਆਂ ਭਾਜੜਾਂ, ਦੇਖੋ ਕੀ ਹਾਲ ਕੀਤਾ ਬਰਾਤੀਆਂ ਦਾ
India

ਵਿਆਹ ‘ਚ ਲਾੜੇ ਨੂੰ ਹਾਥੀ ਨੇ ਪਾ ਦਿੱਤੀਆਂ ਭਾਜੜਾਂ, ਦੇਖੋ ਕੀ ਹਾਲ ਕੀਤਾ ਬਰਾਤੀਆਂ ਦਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਉੱਤਰ ਪ੍ਰਦੇਸ਼ ਦੇ ਪਰਿਆਗਰਾਜ ਵਿੱਚ ਇਕ ਵਿਆਹ ਦਾ ਮਜ਼ਾ ਭੜਕੇ ਹੋਏ ਹਾਥੀ ਨੇ ਕਿਰਕਿਰਾ ਕਰ ਦਿੱਤਾ।ਨੌਬਤ ਇਹ ਆ ਗਈ ਕਿ ਲਾੜੇ ਸਣੇ ਬਾਰਾਤੀਆਂ ਨੂੰ ਜਾਨ ਬਚਾਉਣ ਲਈ ਦੌੜਨਾ ਪਿਆ ਤੇ ਲਾੜੇ ਦੇ ਪਿਓ ਨੂੰ ਹਵਾਲਾਤ ਦੀ ਹਵਾ ਖਾਣੀ ਪਈ।ਜਾਣਕਾਰੀ ਅਨੁਸਾਰ ਇਹ ਹਾਲਾਤ ਪਟਾਕੇ ਦੀ ਆਵਾਜ ਨਾਲ ਪਰੇਸ਼ਾਨ ਹੋਏ ਹਾਥੀ ਦੇ ਹਫੜਾਦਫੜੀ ਮਚਾਉਣ ਕਾਰਨ ਹੋਏ ਹਨ।ਇਹ ਹਾਥੀ ਬਰਾਤ ਦੇ ਅੱਗੇ ਤੁਰ ਰਿਹਾ ਸੀ, ਤਾਂ ਕਿਸੇ ਨੇ ਪਟਾਕੇ ਚਲਾ ਦਿੱਤੇ।ਹਾਥੀ ਇੰਨਾ ਗੁੱਸੇ ਵਿੱਚ ਆ ਗਿਆ ਕਿ ਉਸਨੇ ਪੰਡਾਲ ਦਾ ਸੱਤਿਆਨਾਸ ਕਰਕੇ ਰੱਖ ਦਿੱਤਾ, ਗੱਡੀਆਂ ਪਲਟਾਂ ਦਿੱਤੀਆਂ ਅਤੇ ਹੋਰ ਤੋੜ-ਭੰਨ ਕਰ ਦਿੱਤੀ।

ਹੈਰਾਨੀ ਦੀ ਗੱਲ ਇਹ ਸੀ ਕਿ ਇਸ ਹਾਥੀ ਨੂੰ ਉਸਦਾ ਮਾਲਿਕ ਵੀ ਨਹੀਂ ਕੰਟਰੋਲ ਵਿੱਚ ਕਰ ਸਕਿਆ।ਜਦੋਂ ਲਾੜੇ ਨੇ ਹਾਥੀ ਦੇ ਹਾਲਾਤ ਦੇਖੇ ਤਾਂ ਉਸਨੂੰ ਘੋੜਾ ਬੱਘੀ ਤੋਂ ਉੱਤਰ ਕੇ ਭੱਜ ਕੇ ਜਾਨ ਬਚਾਉਣੀ ਪਈ। ਬੱਘੀ ਵਾਲੇ ਨੇ ਵੀ ਘੋੜਾ ਖੋਲ੍ਹ ਕੇ ਇਕ ਪਾਸੇ ਕਰ ਲਿਆ ਤਾਂ ਕਿ ਕੋਈ ਹੋਰ ਨੁਕਸਾਨ ਨਾ ਹੋ ਜਾਵੇ।ਇਸ ਕਾਰਨ ਕਈਆਂ ਗੱਡੀਆਂ ਦਾ ਨੁਕਸਾਨ ਹੋਇਆ ਹੈ।

ਜਾਣਕਾਰੀ ਅਨੁਸਾਰ ਇਸਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ। ਹਾਥੀ ਇੰਨਾ ਗੁੱਸੇ ਵਿੱਚ ਹੈ ਕਿ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਹਾਲਾਂਕਿ ਲੋਕਾਂ ਨੇ ਹਾਥੀ ਦੇ ਮਾਲਿਕ ਦੀ ਮੌਤ ਦੀ ਝੂਠੀ ਖਬਰ ਵੀ ਫੈਲਾਈ ਹੈ।

ਸੂਚਨਾ ਪਾ ਕੇ ਪੁਲਿਸ ਨਾਲ ਆਈ ਵਣ ਵਿਭਾਗ ਦੀ ਟੀਮ ਨੇ ਹਾਥੀ ਨੂੰ ਸ਼ਾਂਤ ਕੀਤਾ।ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਕਿਸੇ ਵਿਅਕਤੀ ਨੇ ਹਾਥੀ ਨੂੰ ਗਰਮ ਗਰਮ ਅਗਰਬੱਤੀ ਲਗਾ ਦਿੱਤੀ ਸੀ, ਜਿਸ ਕਾਰਨ ਉਹ ਬੇਕਾਬੂ ਹੋ ਗਿਆ ਸੀ।ਪੁਲਿਸ ਨੇ ਇਸ ਘਟਨਾ ‘ਤੇ ਕਾਰਵਾਈ ਕਰਦਿਆਂ ਹਾਥੀ ਦੇ ਮਾਲਿਕ ਅਤੇ ਲਾੜੇ ਦੇ ਪਿਓ ਖਿਲਾਫ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

Exit mobile version