The Khalas Tv Blog Punjab ਬਿਜਲੀ ਬਿੱਲ ਹੁਣ ਮਾਂ ਬੋਲੀ ‘ਚ ਆਉਣਗੇ
Punjab

ਬਿਜਲੀ ਬਿੱਲ ਹੁਣ ਮਾਂ ਬੋਲੀ ‘ਚ ਆਉਣਗੇ

ਬਿਉਰੋ ਰਿਪੋਰਟ –  ਪੰਜਾਬ ’ਚ ਹੁਣ ਬਿਜਲੀ ਦੇ ਬਿੱਲ ਪੰਜਾਬੀ ’ਚ ਆਉਣੇ ਸ਼ੁਰੂ ਹੋ ਗਏ ਹਨ। ਇਕ ਵਿਅਕਤੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਪਾ ਕੇ ਮੰਗ ਕੀਤੀ ਸੀ ਕਿ ਬਿਜਲੀ ਬਿੱਲ ਪੰਜਾਬੀ ਵਿਚ ਭੇਜੇ ਜਾਣ ਕਿਉਂਕਿ ਕਈ ਲੋਕ ਜ਼ਿਆਦਾ ਪੜ੍ਹੇ ਲਿਖੇ ਨਾ ਹੋਣ ਕਾਰਨ ਬਿੱਲ ਪੜ੍ਹ ਨਹੀਂ ਸਕਦੇ, ਜਿਸ ਕਰਕੇ ਲੋਕਾਂ ਨੂੰ ਬਿੱਲ ਪੜ੍ਹਨ ‘ਚ ਪਰੇਸ਼ਾਨੀ ਆਉਂਦੀ ਹੈ। ਹਾਈਕੋਰਟ ਨੇ ਇਸ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਕਿਹਾ ਕਿ ਹੁਣ ਬਿਜਲੀ ਦੇ ਬਿੱਲ ਪੰਜਾਬੀ ‘ਚ ਆਇਆ ਕਰਨਗੇ ਪਰ ਜੇਕਰ ਕੋਈ ਅੰਗਰੇਜ਼ੀ ‘ਚ ਬਿੱਲ ਲੈਣਾ ਚਾਹੁੰਦੇ ਹੈ ਤਾਂ ਉਸ ਨੂੰ ਅੰਗਰੇਜ਼ੀ ‘ਚ ਬਿੱਲ ਮਿਲ ਸਕਦਾ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਪੀਐਸਪੀਸੀਐਲ ਬਣਨ ਤੋਂ ਬਾਅਦ ਪਿਛਲੇ 15 ਸਾਲਾਂ ਤੋਂ ਬਿਜਲੀ ਬਿਲ ਅੰਗਰੇਜ਼ੀ ‘ਚ ਆ ਰਹੇ ਹਨ ਪਰ ਘੱਟ ਪੜ੍ਹੇ ਲਿਖੇ ਹੋਣ ਕਾਰਨ ਕਈ ਲੋਕਾਂ ਨੂੰ ਅੰਗਰੇਜ਼ੀ ਸਮਝਣ ‘ਚ ਪਰੇਸ਼ਾਨੀ ਹੁੰਦੀ ਹੈ ਪਰ 2010 ਤੋਂ ਪਹਿਲਾਂ ਇਹ ਬਿੱਲ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ‘ਚ ਆਉਂਦੇ ਸਨ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲ਼ਾ ‘ਚ ਕਈ ਤਰ੍ਹਾਂ ਦੇ ਸੈਸ ਲੱਗੇ ਹੁੰਦੇ ਹਨ ਇਸ ਕਰਕੇ ਖਪਤਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੀ ਟੈਕਸ ਭਰ ਰਿਹਾ ਹੈ।

ਇਹ ਵੀ ਪੜ੍ਹੋ – ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਮਿਲਿਆ ਖਾਲਿਸਤਾਨੀ ਝੰਡਾ, ਪੰਨੂ ਦੀ ਵੱਡੀ ਧਮਕੀ

 

Exit mobile version