The Khalas Tv Blog Punjab ਗਿੱਦੜਬਾਹਾ ਦੀਆਂ 20 ਪੰਚਾਇਤਾਂ ਦੀਆਂ ਚੋਣਾਂ 15 ਦਸੰਬਰ ਨੂੰ
Punjab

ਗਿੱਦੜਬਾਹਾ ਦੀਆਂ 20 ਪੰਚਾਇਤਾਂ ਦੀਆਂ ਚੋਣਾਂ 15 ਦਸੰਬਰ ਨੂੰ

ਗਿੱਦੜਬਾਹਾ ਦੀਆਂ 20 ਪੰਚਾਇਤਾਂ ਦੀਆਂ ਚੋਣਾਂ 15 ਦਸੰਬਰ ਨੂੰ ਹੋਣਗੀਆਂ। ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ 20 ਪਿੰਡਾਂ ਦੀਆਂ ਸਰਪੰਚੀ ਚੋਣਾਂ ਨੂੰ ਰੱਦ ਕੀਤਾ ਗਿਆ ਸੀ। ਫਰਜ਼ੀਵਾੜੇ ਦੇ ਇਲਜ਼ਾਮ ’ਚ ਚੋਣਾਂ ਰੱਦ ਹੋਈਆਂ ਸੀ ਅਤੇ ਨਾਮਜ਼ਦਗੀ ਵਾਪਸ ਲੈਣ ’ਚ ਫਰਜ਼ੀਵਾੜੇ ਦਾ ਸ਼ੱਕ ਸੀ।

ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਸਬੰਧੀ ਧੋਖਾਧੜੀ ਦੀਆਂ ਸ਼ਿਕਾਇਤਾਂ ਰਾਜ ਚੋਣ ਕਮਿਸ਼ਨ ਨੂੰ ਕੀਤੀਆਂ ਗਈਆਂ ਸਨ। ਜਿਸ ਦੇ ਆਧਾਰ ‘ਤੇ ਜਾਂਚ ਕਰਨ ‘ਤੇ ਰਾਜ ਚੋਣ ਕਮਿਸ਼ਨ ਨੂੰ ਧੋਖਾਧੜੀ ਦਾ ਸ਼ੱਕ ਹੋਇਆ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲੈਂਦਿਆਂ ਇਨ੍ਹਾਂ ਪਿੰਡਾਂ ‘ਚ ਪੰਚਾਇਤੀ ਚੋਣਾਂ ਨਾ ਕਰਵਾਉਣ ਦਾ ਫੈਸਲਾ ਕੀਤਾ ਸੀ।

ਇਨ੍ਹਾਂ ਪਿੰਡਾਂ ਵਿੱਚ ਨਹੀਂ ਹੋਈਆਂ ਸਨ ਚੋਣਾਂ

ਗਿੱਦੜਬਾਹਾ ਦੇ ਪਿੰਡ ਆਸ਼ਾ ਬੁੱਟਰ, ਦਾਦੂ ਮੁਹੱਲਾ ਮੱਲਾਂ, ਖਿੜਕੀਆਂ ਵਾਲਾ, ਵਾੜਾ ਕਿਸ਼ਨਪੁਰਾ, ਲੋਹਾਰਾ, ਬੁੱਟਰ ਸਰੀਂਹ, ਕੋਠੇ ਹਜੂਰੇ ਵਾਲਾ, ਕੋਠੇ ਢਾਬਾ, ਕੋਠੇ ਕੇਸਰ ਸਿੰਘ ਵਾਲਾ, ਭਾਰੂ, ਦੌਲਾ, ਕੋਠੇ ਹਿੰਮਤਪੁਰਾ, ਭੂੰਦੜ, ਲੁੰਡੇਵਾਲਾ, ਸਮਾਘ, ਮਾਨਾਂ ਵਾਲਾ। , ਸੇਖਾ ਖੁੰਨਣ ਖੁਰਦ, ਮਧੀਰ, ਬੁੱਟਰ ਬਖੂਆਣਾ ਦੇ ਚੋਣ ਪ੍ਰੋਗਰਾਮ ‘ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਗਈ ਸੀ।

ਹਾਈਕੋਰਟ ‘ਚ ਪਾਈ ਸੀ ਪਟੀਸ਼ਨ

ਦੱਸ ਦੇਈਏ ਕਿ ਗਿੱਦੜਬਾਹਾ ਵਿੱਚ ਨਾਮਜ਼ਦਗੀ ਰੱਦ ਹੋਣ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਗਿੱਦੜਬਾਹਾ ਵਿੱਚ ਧਰਨਾ ਦਿੱਤਾ ਸੀ ਅਤੇ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਦੇ ਨਾਲ-ਨਾਲ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

ਜਿਸ ਕਾਰਨ ਰਾਜ ਚੋਣ ਕਮਿਸ਼ਨ ਨੇ ਉਕਤ 20 ਪਿੰਡਾਂ ਦੀਆਂ ਚੋਣਾਂ ‘ਤੇ ਪਾਬੰਦੀ ਲਗਾਉਣ ਦੇ ਨਾਲ-ਨਾਲ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਸੀ।

 

 

 

Exit mobile version