ਬਿਉਰੋ ਰਿਪੋਰਟ – ਚੋਣ ਕਮਿਸ਼ਨ (ELECTION COMMISSION ON INDIA) ਨੇ EVM ਹੈੱਕ ਕਰਨ ਦਾ ਦਾਅਵਾ ਕਰਨ ਵਾਲੇ ਨੌਜਵਾਨ ਖਿਲਾਫ FIR ਦਰਜ ਕਰਵਾਈ ਹੈ । ਦਾਅਵਾ ਕਰਨ ਵਾਲੇ ਸਈਅਦ ਸ਼ੁਜਾ ਖਿਲਾਫ ਦੱਖਣੀ ਮੁੰਬਈ ਦੀ ਸਾਈਬਰ ਪੁਲਿਸ ਸਟੇਸ਼ਨ ਨੇ BNS ਅਤੇ IT ਐਕਟ ਅਧੀਨ ਮਾਮਲਾ ਦਰਜ ਕੀਤਾ ਹੈ ।
14 ਨਵੰਬਰ ਨੂੰ ਸਈਅਦ ਸ਼ੁਜਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਇਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਹ ਮਹਾਰਾਸ਼ਟਰ ਚੋਣਾਂ (MAHARASTRA ELECTION 2024) ਵਿੱਚ ਵਰਤੀ ਜਾਣ ਵਾਲੀ ਈਵੀਐੱਮ ਨੂੰ ਹੈੱਕ (EVM HACK) ਕਰ ਸਕਦਾ ਹੈ । ਉਸ ਨੇ ਸਿਆਸੀ ਆਗੂਆਂ ਨੂੰ ਆਫਰ ਦਿੱਤੀ ਕਿ ਉਹ 53 ਕਰੋੜ ਦੇਣ ਤਾਂ 63 ਸੀਟਾਂ ਦੀ EVM ਹੈੱਕ ਕਰ ਦੇਵੇਗਾ । ਮਹਾਰਾਸ਼ਟਰ ਦੇ ਮੁੱਖ ਚੋਣ ਅਧਿਕਾਰੀ ਨੇ ਇਸ ਦਾਅਵੇ ਨੂੰ ਗਲਤ ਦੱਸਿਆ ਹੈ ।
ਮਹਾਰਾਸ਼ਟਰ ਚੋਣਾਂ ਦੌਰਾਨ ਸਈਅਦ ਸ਼ੁਜਾ ਨੇ ਕੁਝ ਆਗੂਆਂ ਨਾਲ ਸੰਪਰਕ ਕੀਤਾ ਅਤੇ ਦਾਅਵਾ ਕੀਤਾ ਕਿ ਉਹ ਅਮਰੀਕੀ ਰੱਖਿਆ ਵਿਭਾਗ ਦੀ ਤਕਨੀਕ ਨਾਲ EVM ਹੈੱਕ ਕਰ ਸਕਦਾ ਹੈ । ਇਸ ਦੇ ਲਈ ਉਹ ਪੈਸੇ ਲਏਗਾ,ਉਹ ਅਮਰੀਕਾ ਦੇ ਰੱਖਿਆ ਵਿਭਾਗ ਨਾਲ ਕਾਂਟਰੈਕਟ ਦਾ ਕੰਮ ਕਰਦਾ ਹੈ ।
ਲੰਦਨ ਵਿੱਚ 21 ਜਨਵਰੀ 2019 ਨੂੰ ਸਈਅਦ ਸ਼ੁਜਾ ਨੇ ਭਾਰਤੀ ਪੱਤਰਕਾਰ ਸੰਘ ਦੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਵੀ ਅਜਿਹਾ ਹੀ ਦਾਅਵਾ ਕੀਤਾ ਸੀ । ਉਸ ਨੇ ਦਾਅਵਾ ਕੀਤਾ ਕਿ ਮੈਂ 2009 ਤੋਂ 2014 ਦੇ ਵਿਚਾਲੇ ਇਲੈਕਟ੍ਰਾਨਿਕ ਕਾਰਪੋਰੇਸ਼ਨ ਆਫ ਇੰਡੀਆ (ELECTRONIC CORPORTATION OF INDIA) ਦੇ ਨਾਲ ਕੰਮ ਕੀਤਾ ਹੈ । 2014 ਦੀਆਂ ਚੋਣਾਂ ਵੇਲੇ ਉਹ EVM ਬਣਾਉਣ ਵਾਲੀ ਟੀਮ ਦਾ ਹਿੱਸਾ ਸੀ ।
ਸ਼ੁਜਾ ਨੇ ਦਾਅਵਾ ਕੀਤਾ ਕਿ 2014 ਦੀਆਂ ਲੋਕਸਭਾ ਚੋਣਾਂ ਦੌਰਾਨ ਉਸ ਨੇ ਹੀ EVM ਹੈੱਕ ਕੀਤੀ ਸੀ ਜਿਸ ਦੀ ਵਜ੍ਹਾ ਕਰਕੇ ਬੀਜੇਪੀ ਜਿੱਤੀ ਸੀ । ਦੁਨੀਆ ਦੇ ਸਭ ਤੋਂ ਮਸ਼ਹੂਰ ਬਿਜਨੈੱਸ ਮੈਨ ਐਲਾਨ ਮਸਕ ਨੇ 15 ਜੂਨ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਸੀ ਕਿ EVM ਨੂੰ ਖਤਮ ਕਰ ਦੇਣਾ ਚਾਹੀਦਾ ਹੈ । ਇਸ ਨੂੰ ਇਨਸਾਨ ਅਤੇ AI ਨਾਲ ਹੈੱਕ ਕੀਤਾ ਜਾ ਸਕਦਾ ਹੈ । ਰਾਹੁਲ ਗਾਂਧੀ ਨੇ ਵੀ ਐਲੋਨ ਮਸਕ ਦੇ ਬਿਆਨ ਤੋਂ ਬਾਅਦ ਇਸ ‘ਤੇ ਚਿੰਤਾ ਜਤਾਈ ਸੀ ।
ਹਰਿਆਣਾ ਅਤੇ ਮਹਾਰਾਸ਼ਟਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ EVM ਹੈੱਕ ‘ਤੇ ਚਿੰਤਾ ਜਤਾਈ ਸੀ । ਚੋਣ ਕਮਿਸ਼ਨ ਨੇ 2 ਦਸੰਬਰ ਨੂੰ ਕਾਂਗਰਸ ਡੈਲੀਗੇਸ਼ਨ ਨੂੰ ਗੱਲਬਾਤ ਦੇ ਲਈ ਬੁਲਾਇਆ ਹੈ । ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਉਂਦੇ ਹੋਏ ਵਿਰੋਧੀ ਧਿਰ ਨੂੰ ਝਾੜ ਲਗਾਈ ਸੀ । ਅਦਾਲਤ ਨੇ ਕਿਹਾ ਸੀ ਕਿ ਜਦੋਂ ਤੁਸੀਂ ਜਿੱਤ ਜਾਂਦੇ ਹੋ ਤਾਂ ਕੁਝ ਨਹੀਂ ਬੋਲ ਦੇ ਹੋ ਜਦੋਂ ਹਾਰ ਦੇ ਹੋ ਤਾਂ ਸਵਾਲ ਚੁੱਕੇ ਜਾਂਦੇ ਹਨ ।