The Khalas Tv Blog Punjab ਲੁਧਿਆਣਾ ‘ਚ ਥੱਪੜ ਨੇ ਲਈ ਬਜ਼ੁਰਗ ਦੀ ਜਾਨ!
Punjab

ਲੁਧਿਆਣਾ ‘ਚ ਥੱਪੜ ਨੇ ਲਈ ਬਜ਼ੁਰਗ ਦੀ ਜਾਨ!

ਬਿਊਰੋ ਰਿਪੋਰਟ – ਲੁਧਿਆਣਾ (Ludhiana) ਵਿੱਚ ਇਕ ਬਜ਼ੁਰਗ ਵਿਅਕਤੀ ਦੀ ਥੱਪੜ ਮਾਰਨ ਨਾਲ ਮੌਤ ਹੋ ਗਈ ਹੈ। ਇਸ ਵਿਅਕਤੀ ਨੂੰ ਉਸ ਦੇ ਦੋਸਤ ਦੇ ਬੇਟੇ ਵੱਲੋਂ ਥੱਪੜ ਮਾਰਿਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਹਿਦੇਵ ਸਾਹੂ ਉਰਫ਼ ਬੰਗਾਲੀ ਵਾਸੀ ਬਸੰਤ ਐਵੀਨਿਊ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਅੱਜ ਦੁਪਹਿਰ ਸਮੇਂ ਮਿਲੀ ਸੀ।

ਦੱਸ ਦੇਈਏ ਕਿ ਮ੍ਰਿਤਕ ਵਿਅਕਤੀ ਸੁਰੱਖਿਆ ਕਰਮੀ ਵਜੋਂ ਕੰਮ ਕਰਦਾ ਸੀ ਅਤੇ ਥੱਪੜ ਮਾਰਨ ਵਾਲਾ ਹੀ ਉਸ ਦੇ ਨਾਲ ਹੀ ਕੰਮ ਕਰਦਾ ਸੀ। ਇੰਨਾ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਪੀੜਤ ਨੇ ਆਪਣੇ ਸਾਥੀ ਨੂੰ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਪ੍ਰੇਮ ਲਾਲ ਨੇ ਇਹ ਸਾਰੀ ਘਟਨਾ ਆਪਣੇ ਬੇਟੇ ਨੂੰ ਦਿੱਤੀ, ਜਿਸ ਤੋਂ ਬਾਅਦ ਉਸ ਦੇ ਬੇਟੇ ਨੇ ਉਸ ਤੇ ਥੱਪੜ ਮਾਰ ਦਿੱਤਾ। ਥੱਪੜ ਵੱਜਣ ਕਾਰਨ ਉਹ ਬੇਹੋਸ਼ ਹੋ ਗਿਆ।  ਬੇਹੋਸ਼ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਆਤਾ। ਪੁਲਿਸ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ –   ਮਸ਼ਹੂਰ ਟਰੈਵਲ ਏਜੰਸੀ ਦੇ ਮਾਲਕ ਨੂੰ ਗ੍ਰਿਫਤਾਰ ਕਰਕੇ ਰਿਮਾਂਡ ‘ਤੇ ਭੇਜਿਆ ਗਿਆ ! ਕੈਨੇਡਾ ਭੇਜਣ ਦੇ ਨਾਂ ‘ਤੇ ਹੈਵਾਨੀਅਤ !

 

Exit mobile version