The Khalas Tv Blog International ਮਾਂ ਨੇ ਬੱਚੇ ਨਾਲ ਕੀਤਾ ਇਹ ਸਲੂਕ ! ਸਫਾਈ ‘ਚ ਹੈਰਾਨ ਕਰਨ ਵਾਲੀ ਦਲੀਲ ਦਿੱਤੀ !
International

ਮਾਂ ਨੇ ਬੱਚੇ ਨਾਲ ਕੀਤਾ ਇਹ ਸਲੂਕ ! ਸਫਾਈ ‘ਚ ਹੈਰਾਨ ਕਰਨ ਵਾਲੀ ਦਲੀਲ ਦਿੱਤੀ !

ਬਿਉਰੋ ਰਿਪੋਰਟ : ਇੱਕ ਮਾਂ ਆਪਣੇ ਪੁੱਤਰ ਲਈ ਜੱਲਾਦ ਬਣ ਗਈ । ਪਹਿਲਾ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕੀਤੇ ਫਿਰ ਚਾਕੂ ਨਾਲ ਉਸ ਦੇ ਸਿਰ ‘ਤੇ ਕਈ ਵਾਰ ਕੀਤੇ । ਜਦੋਂ ਪੁੱਤਰ ਦੀ ਮੌਤ ਹੋ ਗਈ ਤਾਂ ਸਬੂਤ ਮਿਟਾਉਣ ਦੇ ਲਈ ਮਾਂ ਨੇ ਸਰੀਰ ਦੇ ਕਈ ਟੁੱਕੜੇ ਕੀਤੇ। ਖਾਨਾ ਬਣਾਉਣ ਵਾਲੇ ਸਟੋਵ ‘ਤੇ ਪਾਣੀ ਉਬਾਲਿਆ ਉਸ ਵਿੱਚ ਸਿਰ ਅਤੇ ਸਰੀਰ ਦੇ ਟੁੱਕੜੇ ਪਾਏ ਅਤੇ ਫਿਰ ਖਾ ਗਈ । ਪਰਿਵਾਰ ਨੇ ਜਦੋਂ ਬਾਲਟੀ ਵਿੱਚ ਸਰੀਰ ਦੇ ਹੋਰ ਹਿੱਸੇ ਵੇਖੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ।

ਦਿਲ ਨੂੰ ਹਿਲਾ ਦੇਣ ਵਾਲੀ ਇਹ ਖਬਰ ਮਿਸਰ ਦੇਸ਼ ਤੋਂ ਹੈ । ਜਿੱਥੇ ਹਨ ਮੁਹੰਮਦ ਹਸਨ ਨਾਂ ਦੀ ਔਰਤ ਨੇ ਆਪਣੇ 5 ਸਾਲ ਦੇ ਪੁੱਤਰ ਯੂਸਫ ਨਾਲ ਦਰਿੰਦਗੀ ਵਾਲਾ ਸਲੂਕ ਕੀਤਾ । ਯੂਸਫ ਦੇ ਕਤਲ ਮਾਮਲੇ ਵਿੱਚ ਮਾਂ ‘ਤੇ ਉਸ ਵੇਲੇ ਸ਼ੱਕ ਹੋਇਆ ਜਦੋਂ ਬੱਚੇ ਦੇ ਚਾਚੇ ਨੇ ਘਰ ਦੀ ਬਾਲਟੀ ਵਿੱਚ ਸਰੀਰ ਦੇ ਕੁਝ ਟੁੱਕੜੇ ਵੇਖੇ । ਇਹ ਘਟਨਾ ਮਿਸਰ ਦੇ ਫਾਕੁਸ ਇਲਾਕੇ ਵਿੱਚ ਹੋਈ ਹੈ । ਅਦਾਲਤ ਨੇ ਮਾਂ ਹਨ ਮੁਹੰਮਦ ਹਸਨ ਨੂੰ ਪਾਗਲ ਕਰਾਰ ਦਿੱਤਾ ਹੈ ਅਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਹੈ ।

ਪੁਲਿਸ ਨੇ ਦੱਸਿਆ ਕਿ ਮਾਂ ਹਨ ਮਹੁੰਮਦ ਹਸਨ ਨੇ ਆਪਣੇ ਪੁੱਤਰ ਦੇ ਸਿਰ ਨੂੰ ਖਾਣ ਦੀ ਗੱਲ ਕਬੂਲੀ ਹੈ । ਉਸ ਨੇ ਦੱਸਿਆ ਕਿ ਉਹ ਹਮੇਸ਼ਾ ਆਪਣੇ ਪੁੱਤਰ ਦੇ ਨਾਲ ਰਹਿਣਾ ਚਾਹੁੰਦੀ ਸੀ ਇਸੇ ਲਈ ਉਸ ਨੇ ਅਜਿਹਾ ਕੀਤਾ । ਹਸਨ ਨੇ ਦੱਸਿਆ ਕਿ ਉਹ ਮਾਨਸਿਕ ਬਿਮਾਰੀ ਤੋਂ ਪੀੜ੍ਹਤ ਹੈ ਉਸ ਦਾ ਇਰਾਦਾ ਆਪਣੇ ਬੱਚੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ । ਪਤੀ ਨੂੰ ਤਲਾਕ ਦੇਣ ਦੇ ਬਾਅਦ ਹਸਨ ਅਤੇ ਉਸ ਦਾ ਪੁੱਤਰ ਯੂਸਫ ਇਕੱਲੇ ਰਹਿੰਦੇ ਸਨ ।

ਹਸਨ ਦੇ ਪਤੀ ਨੇ ਦੱਸਿਆ ਕਿ ਉਹ ਇਸ ਲਈ ਪਤਨੀ ਤੋਂ ਵੱਖ ਰਹਿੰਦਾ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਅਸੀਂ ਆਪਣੇ ਮਾਪਿਆਂ ਤੋਂ ਮਿਲੀ ਵਿਰਾਸਤੀ ਜ਼ਮੀਨ ‘ਤੇ ਰਹੀਏ । ਪਰ ਪਤਨੀ ਹਨ ਮੁਹੰਮਦ ਹਸਨ ਨੇ ਇਸ ਤੋਂ ਇਨਕਾਰ ਕਰ ਦਿੱਤਾ । ਪਤੀ ਨੇ ਦਾਅਵਾ ਕੀਤਾ ਕਿ ਉਸ ਨੇ ਤਲਾਕ ਦੇ ਬਾਅਦ ਵੀ ਹਨਾ ਦੇ ਨਾਲ ਸੁਲਾਹ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਮਨਾ ਕਰ ਦਿੱਤਾ ।

ਮਿਸਰ ਤੋਂ ਆਈ ਇਹ ਵਾਰਦਾਤ ਦਿਲ ਨੂੰ ਹਿੱਲਾ ਦੇਣ ਵਾਲੀ ਹੈ । ਮਨੁੱਖੀ ਰਿਸ਼ਤਿਆਂ ਦੀ ਇਹ ਸ਼ਾਇਦ ਹੁਣ ਤੱਕ ਸਭ ਤੋਂ ਦਰਦਨਾਕ ਕਹਾਣੀ ਹੈ । ਇਕੱਲਾਪਨ ਕਿਸ ਤਰ੍ਹਾਂ ਇਨਸਾਨ ਨੂੰ ਹੈਵਾਨ ਬਣਾ ਦਿੰਦਾ ਹੈ ਇਹ ਇਸ ਦਾ ਵੱਡਾ ਉਦਾਹਰਣ ਹੈ ।

Exit mobile version