The Khalas Tv Blog India ਈਡੀ ਅੱਜ ਫਿਰ ਕਰੇਗੀ ਰਾਹੁਲ ਗਾਂਧੀ ਤੋਂ ਪੁੱਛਗਿੱਛ
India

ਈਡੀ ਅੱਜ ਫਿਰ ਕਰੇਗੀ ਰਾਹੁਲ ਗਾਂਧੀ ਤੋਂ ਪੁੱਛਗਿੱਛ

ਦ ਖ਼ਾਲਸ ਬਿਊਰੋ : ਨੈਸ਼ਨਲ ਹੈਰਾਲਡ ਮਾਮਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਅੱਜ ਲਗਾਤਾਰ ਤੀਜੇ ਦਿਨ ਵੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਨੈਸ਼ਨਲ ਹੈਰਾਲਡ ਮਾਮਲੇ ‘ਚ ਰਾਹੁਲ ਗਾਂਧੀ ਤੋਂ ਕੱਲ੍ਹ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਪੁੱਛਗਿੱਛ ਕੀਤੀ ਗਈ ਸੀ। ਈਡੀ ਅਧਿਕਾਰੀ ਨੇ ਪਹਿਲੇ ਦੌਰ ‘ਚ ਰਾਹੁਲ ਤੋਂ 4 ਘੰਟੇ ਤੋਂ ਜ਼ਿਆਦਾ ਪੁੱਛਗਿੱਛ ਕੀਤੀ।

ਇਸ ਦੇ ਨਾਲ ਹੀ ਲੰਚ ਬ੍ਰੇਕ ਤੋਂ ਬਾਅਦ ਕਰੀਬ 6 ਘੰਟੇ ਸਵਾਲਾਂ ਦਾ ਸਿਲਸਿਲਾ ਜਾਰੀ ਰਿਹਾ। ਲੰਬੀ ਪੁੱਛਗਿੱਛ ਦੇ ਬਾਰੇ ‘ਚ ਏਜੰਸੀ ਦਾ ਕਹਿਣਾ ਹੈ ਕਿ ਰਾਹੁਲ ਦੇ ਬਿਆਨ ਰਿਕਾਰਡ ਕਰਨ ‘ਚ ਜ਼ਿਆਦਾ ਸਮਾਂ ਲੱਗ ਰਿਹਾ ਹੈ।ਇਸ ਤੋਂ ਪਹਿਲਾਂ ਦੂਜੇ ਦਿਨ ਰਾਹੁਲ ਗਾਂਧੀ ਕਾਰ ਰਾਹੀਂ ਜਾਂਚ ਏਜੰਸੀ ਦੇ ਦਫ਼ਤਰ ਪੁੱਜੇ ਸਨ। ਉਨ੍ਹਾਂ ਦੇ ਨਾਲ ਉਸਦੀ ਭੈਣ ਪ੍ਰਿਅੰਕਾ ਗਾਂਧੀ ਵੀ ਸੀ। ਰਾਹੁਲ ਨੂੰ ਛੱਡਣ ਤੋਂ ਬਾਅਦ ਪ੍ਰਿਅੰਕਾ ਉਥੋਂ ਚਲੀ ਗਈ। ਦੋਵੇਂ ਦਿਨ ਕਾਂਗਰਸ ਦਫਤਰ ਦੇ ਬਾਹਰ ਹੋਏ ਹੰਗਾਮੇ ਕਾਰਨ ਉਥੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਦੱਸ ਦੇਈਏ ਕਿ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਸੀ । ਉਨ੍ਹਾਂ ਨੇ ਰਾਹੁਲ ਅਤੇ ਸੋਨੀਆ ਗਾਂਧੀ ‘ਤੇ ਨੈਸ਼ਨਲ ਹੈਰਾਲਡ ਦੀ ਜਾਇਦਾਦ ‘ਤੇ ਕਬਜ਼ਾ ਕਰਨ ਦਾ ਇਲਜ਼ਾਮ ਲਗਾਇਆ ਹੈ ।

ਬੀਤੇ ਦਿਨੀਂ ਈ.ਡੀ. ਦਫ਼ਤਰ ਪਹੁੰਚੇ ਰਾਹੁਲ ਗਾਂਧੀ ਤੋਂ ਏਜੰਸੀ ਦੇ ਅਧਿਕਾਰੀਆਂ ਨੇ ਸਵੇਰੇ ਕਰੀਬ 3 ਘੰਟੇ ਪੁੱਛਗਿੱਛ ਕੀਤੀ । ਜਿਸ ਤੋਂ ਬਾਅਦ ਉਹ ਲੰਚ ਬ੍ਰੇਕ ਲਈ ਰਵਾਨਾ ਹੋ ਗਏ । ਲੰਚ ਬ੍ਰੇਕ ਦੌਰਾਨ ਰਾਹੁਲ ਗਾਂਧੀ ਨੇ ਹਸਪਤਾਲ ਪਹੁੰਚ ਕੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਸਿਹਤ ਬਾਰੇ ਸਾਰੀ ਜਾਣਕਾਰੀ ਲਈ । ਬ੍ਰੇਕ ਤੋਂ ਬਾਅਦ ਰਾਹੁਲ ਮੁੜ ਈ.ਡੀ. ਦਫ਼ਤਰ ਪਹੁੰਚੇ, ਜਿੱਥੇ ਈ.ਡੀ. ਨੇ ਰਾਤ ਕਰੀਬ 9 ਵਜੇ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ ।

Exit mobile version