The Khalas Tv Blog India ED ਦੀ ਕੇਜਰੀਵਾਲ ਖਿਲਾਫ ਵੱਡੀ ਕਾਰਵਾਈ ! ਸਰਚ ਆਪਰੇਸ਼ਨ ਲਈ ਘਰ ਵੜੀ ! HC ਦਾ ਗ੍ਰਿਫਤਾਰੀ ‘ਤੇ ਰੋਕ ਲਗਾਉਣ ਤੋਂ ਇਨਕਾਰ,ਸੁਪਰੀਮ ਕੋਰਟ ਪਹੁੰਚੀ ਪਾਰਟੀ
India Punjab

ED ਦੀ ਕੇਜਰੀਵਾਲ ਖਿਲਾਫ ਵੱਡੀ ਕਾਰਵਾਈ ! ਸਰਚ ਆਪਰੇਸ਼ਨ ਲਈ ਘਰ ਵੜੀ ! HC ਦਾ ਗ੍ਰਿਫਤਾਰੀ ‘ਤੇ ਰੋਕ ਲਗਾਉਣ ਤੋਂ ਇਨਕਾਰ,ਸੁਪਰੀਮ ਕੋਰਟ ਪਹੁੰਚੀ ਪਾਰਟੀ

ਬਿਉਰੋ ਰਿਪੋਰਟ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ED ਨੇ ਵੱਡਾ ਐਕਸ਼ਨ ਕਰ ਦਿੱਤਾ ਹੈ । ਦਿੱਲੀ ਹਾਈਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਰੋਕ ਲਗਾਉਣ ਦੀ ਅਪੀਲ ਰੱਦ ਕਰ ਦਿੱਤੀ ਸੀ ਜਿਸ ਦੇ ਬਾਅਦ ਹਣ ED ਦੀ ਟੀਮ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਪਹੁੰਚ ਗਈ ਹੈ । ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਟੀਮ ਸਰਚ ਵਾਰੰਟ ਦੇ ਨਾਲ ਕੇਜਰੀਵਾਲ ਦੇ ਘਰ ਦਾਖਲ ਹੋਈ ਹੈ । ਉਨ੍ਹਾਂ ਦੇ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ, ਮੰਨਿਆ ਜਾ ਰਿਹਾ ਹੈ ਕਿ ਏਜੰਸੀ ਦੀ ਟੀਮ ਕੇਜਰੀਵਾਲ ਕੋਲੋ ਪੁੱਛ-ਗਿੱਛ ਵੀ ਕਰ ਸਕਦੀ ਹੈ,ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ । ਫਿਲਹਾਲ ਉਨਾਂ ਦੇ ਸਰਕਾਰੀ ਘਰ ਦੇ ਆਲੇ-ਦੁਆਲੇ ਦਿੱਲੀ ਪੁਲਿਸ ਨੇ ਘੇਰਾ ਬਣਾ ਲਿਆ ਹੈ । ਉਧਰ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਹਾਈਕੋਰਟ ਦੇ ਫੈਸਲੇ ਖਿਲਾਫ ਆਮ ਆਦਮੀ ਪਾਰਟੀ ਦੀ ਲੀਗਲ ਟੀਮ ਸੁਪਰੀਮ ਕੋਰਟ ਪਹੁੰਚ ਗਈ ਹੈ । ED ਦੇ 9 ਸੰਮਨ ‘ਤੇ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਸਨ।

ਹਾਈਕੋਰਟ ਤੋਂ ਕੇਜਰੀਵਾਲ ਨੂੰ ਝਟਕਾ

ਦਿੱਲੀ ਹਾਈਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਦਿੱਤਾ ਹੈ । ਅਦਾਲਤ ਨੇ ਗ੍ਰਿਫਤਾਰੀ ਤੋਂ ਰਾਹਤ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ । ਹਾਈਕੋਰਟ ਨੇ 21 ਮਾਰਚ ਨੂੰ ਗ੍ਰਿਫਤਾਰੀ ਤੋਂ ਬਚਣ ਵਾਲੀ ਕੇਜਰੀਵਾਲ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ । ਕੇਜਰੀਵਾਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਸੀ ਕਿ ਜੇਕਰ ਪੁੱਛ-ਗਿੱਛ ਦੇ ਲਈ ਉਹ ਈਡੀ ਦੇ ਦਫਤਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਕੋਰਟ ਨੇ ਸਾਫ ਕੀਤਾ ਕਿ ਕੇਜਰੀਵਾਲ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ। ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਰੋਕ ਨਹੀਂ ਲਗਾਈ ਜਾ ਸਕਦੀ ਹੈ ।

ED ਨੇ ਕੇਜਰੀਵਾਲ ਨੂੰ 17 ਮਾਰਚ ਨੂੰ 9ਵਾਂ ਸੰਮਨ ਭੇਜਿਆ ਸੀ । ਆਪ ਸੁਪ੍ਰੀਮੋ 19 ਮਾਰਚ ਨੂੰ ਸੰਮਨ ਦੇ ਖਿਲਾਫ ਦਿੱਲੀ ਹਾਈਕੋਰਟ ਪਹੁੰਚੇ ਸਨ । ਅਦਾਲਤ ਨੇ 20 ਮਾਰਚ ਨੂੰ ਵਾਰ-ਵਾਰ ਸੰਮਨ ਦੇ ਲਈ ED ਨੂੰ ਤਲਬ ਕੀਤਾ ਸੀ। ਕੋਰਟ ਨੇ ASG ਐਸਵੀ ਰਾਜੂ ਜੋ ਈਡੀ ਵੱਲੋਂ ਪੇਸ਼ ਹੋਏ ਸਨ ਉਨ੍ਹਾਂ ਨੂੰ ਪੁੱਛਿਆ ਕੀ ਤੁਹਾਨੂੰ ਗ੍ਰਿਫਤਾਰ ਕਰਨ ਨੂੰ ਲਈ ਕਿਸ ਨੇ ਰੋਕਿਆ ? ਤੁਸੀਂ ਵਾਰ-ਵਾਰ ਸੰਮਨ ਕਿਉਂ ਦੇ ਰਹੇ ਹੋ ? AG ਰਾਜੂ ਨੇ ਅਦਾਲਤ ਵਿੱਚ ਦੱਸਿਆ ਅਸੀਂ ਕਦੇ ਨਹੀਂ ਕਿਹਾ ਹੈ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਜਾ ਰਹੇ ਹਾਂ ਅਸੀਂ ਉਨ੍ਹਾਂ ਨੂੰ ਜਾਂਚ ਵਿੱਚ ਆਉਣ ਲਈ ਕਿਹਾ ਹੈ । ਅਸੀਂ ਸ਼ਾਇਦ ਗ੍ਰਿਫਤਾਰ ਕਰ ਸਕਦੇ ਹਾਂ ਜਾਂ ਸ਼ਾਇਦ ਨਹੀਂ ਵੀ ।

ਕੇਜਰੀਵਾਲ ਵੱਲੋਂ ਪੇਸ਼ ਹੋਏ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਸੰਮਨ ਵਿੱਚ ਕਿਧਰੇ ਵੀ ਇਹ ਨਹੀਂ ਲਿਖਿਆ ਹੈ ਕਿ ਕੇਜਰੀਵਾਲ ਮੁਲਜ਼ਮ ਹਨ ਜਾਂ ਫਿਰ ਚਸ਼ਮਦੀਦ ? ਸਿਰਫ ਸਿਆਸੀ ਵਜ੍ਹਾ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਹੋਵੇਗੀ । ਅਭਿਸ਼ੇਰ ਮੰਨੂ ਸਿੰਘਵੀ ਨੇ ਕਿਹਾ ਸੁਰਖਿਆ ਮਿਲੇਗੀ ਤਾਂ ਪੇਸ਼ ਹੋਣਗੇ ਮੁੱਖ ਮੰਤਰੀ । ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਨੂੰ ਈਡੀ ਗ੍ਰਿਫਤਾਰ ਕਰ ਚੁੱਕੀ ਹੈ ਕੇਜਰੀਵਾਲ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ । ਉਹ ਕਿਧਰੇ ਭੱਜ ਨਹੀਂ ਰਹੇ ਹਨ,ਸ਼ਰਤ ਇਹ ਹੈ ਕਿ ਸੁਰੱਖਿਆ ਦਿੱਤੀ ਜਾਵੇ । ਭਾਵੇਂ ਈਡੀ ਇਹ ਨਾ ਦੱਸੇ ਕਿ ਉਨ੍ਹਾਂ ਨੂੰ ਮੁਲਜ਼ਮ ਜਾਂ ਗਵਾਹ ਦੇ ਤੌਰ ‘ਤੇ ਪੇਸ਼ੀ ਲਈ ਬੁਲਾਇਆ ਜਾ ਰਿਹਾ ਹੈ । ਅਦਾਲਤ ਨੇ ਕਿਹਾ ਉਹ ਪੇਸ਼ ਹੋਣਗੇ ਤਾਂ ਹੀ ਪਤਾ ਚੱਲੇਗਾ ।

Exit mobile version