The Khalas Tv Blog India ਕ੍ਰਿਪਟੋਕਰੰਸੀ ਘੁਟਾਲੇ ‘ਚ ਈ.ਡੀ ਦੀ ਵੱਡੀ ਕਾਰਵਾਈ, ਰੇਡ ਮਾਰ ਜ਼ਬਤ ਕੀਤੇ ਕਈ ਦਸਤਾਵੇਜ਼
India

ਕ੍ਰਿਪਟੋਕਰੰਸੀ ਘੁਟਾਲੇ ‘ਚ ਈ.ਡੀ ਦੀ ਵੱਡੀ ਕਾਰਵਾਈ, ਰੇਡ ਮਾਰ ਜ਼ਬਤ ਕੀਤੇ ਕਈ ਦਸਤਾਵੇਜ਼

ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਸ੍ਰੀਨਗਰ (Srinagar) ਯੂਨਿਟ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਕ੍ਰਿਪਟੋਕਰੰਸੀ ਘੁਟਾਲੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਈ.ਡੀ ਵੱਲੋਂ ਇਸ ਨੂੰ ਲੈ ਕੇ ਜੰਮੂ, ਲੇਹ ਅਤੇ ਸੋਨੀਪਤ ਸਮੇਤ 6 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਮੌਕੇ ਈ.ਡੀ ਵੱਲੋਂ 1 ਕਰੋੜ ਦੀ ਨਕਦੀ ਦੇ ਨਾਲ ਅਪਰਾਧਕ ਦਸਤਾਵੇਜ਼ ਅਤੇ ਜਾਇਦਾਦ ਦੇ ਰਿਕਾਰਡ ਜ਼ਬਤ ਕੀਤੇ ਗਏ ਹਨ।

ਈ.ਡੀ ਨੇ ਦੱਸਿਆ ਕਿ ਇਹ ਛਾਪੇਮਾਰੀ ਇਮੋਲੀਐਂਟ ਸਿੱਕਾ ਨਾਮਕ ਇਕ ਜਾਅਲੀ ਕਰੰਸੀ ਵਿੱਚ ਨਿਵੇਸ਼ ਦੇ ਧੋਖਾ ਦੇਣ ਨਾਲ ਸਬੰਧਿਤ ਹੈ। ਈ.ਡੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਕਸੂਰ ਲੋਕਾਂ ਨੂੰ ਧੋਖਾ ਦੇ ਕੇ ਇਸ ਵਿੱਚ ਨਿਵੇਸ਼ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਏ.ਆਰ ਮੀਰ ਅਤੇ ਹੋਰਾਂ ਦੇ ਖਿਲਾਫ ਮਨੀ ਲਾਂਡਰਿੰਗ ਮਾਮਲੇ ਚ ਛਾਪੇਮਾਰੀ ਕੀਤੀ ਗਈ ਸੀ।

ਇਹ ਵੀ ਪੜ੍ਹੋ –    ਗੋਲਡ ਮੈਡਲ ਤੋਂ ਖੁੰਝਿਆ ਲਕਸ਼ੈ ਸੇਨ! ਡੈਨਮਾਰਕ ਦੇ ਵਿਕਟਰ ਨੇ ਸੈਮੀਫਾਈਨਲ ‘ਚ ਹਰਾਇਆ, ਭਲਕੇ ਕਾਂਸੀ ਦੇ ਤਗਮੇ ਲਈ ਹੋਵੇਗਾ ਮੁਕਾਬਲਾ

 

Exit mobile version