The Khalas Tv Blog India ਹਰਿਆਣਾ ’ਚ ED ਦੀ ਵੱਡੀ ਕਾਰਵਾਈ, ਕਾਂਗਰਸੀ MLA ਸੁਰਿੰਦਰ ਪੰਵਾਰ ਗ੍ਰਿਫ਼ਤਾਰ
India

ਹਰਿਆਣਾ ’ਚ ED ਦੀ ਵੱਡੀ ਕਾਰਵਾਈ, ਕਾਂਗਰਸੀ MLA ਸੁਰਿੰਦਰ ਪੰਵਾਰ ਗ੍ਰਿਫ਼ਤਾਰ

ਸੋਨੀਪਤ: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹਰਿਆਣਾ ਵਿੱਚ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ ਅੱਜ ਸ਼ਨੀਵਾਰ (20 ਜੁਲਾਈ 2024) ਨੂੰ ਸੋਨੀਪਤ ਤੋਂ ਕਾਂਗਰਸ ਵਿਧਾਇਕ ਸੁਰਿੰਦਰ ਪੰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਈਡੀ ਨੇ ਪੰਵਾਰ ਖ਼ਿਲਾਫ਼ ਇਹ ਕਾਰਵਾਈ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਕੀਤੀ ਹੈ। ਈਡੀ ਦੀ ਟੀਮ ਉਸ ਨੂੰ ਅੰਬਾਲਾ ਦਫ਼ਤਰ ਲੈ ਗਈ ਹੈ।

ਦੱਸ ਦੇਈਏ ਕਿ ਹਾਲ ਹੀ ’ਚ ਗੈਰ-ਕਾਨੂੰਨੀ ਮਾਈਨਿੰਗ ਨਾਲ ਜੁੜੇ ਇਕ ਮਾਮਲੇ ’ਚ ਈਡੀ ਦੀ ਟੀਮ ਨੇ ਯਮੁਨਾਨਗਰ ’ਚ ਵਿਧਾਇਕ ਸੁਰਿੰਦਰ ਪੰਵਾਰ ਅਤੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਘਰ ’ਤੇ ਛਾਪਾ ਮਾਰਿਆ ਸੀ। ਈਡੀ ਨੂੰ ਉਥੋਂ ਕਈ ਅਹਿਮ ਸਬੂਤ ਮਿਲੇ ਸਨ। ਇਸ ਤੋਂ ਬਾਅਦ ਹੁਣ ਸੁਰਿੰਦਰ ਪੰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਏਜੰਸੀ ਨੇ ਜਨਵਰੀ ’ਚ ਵਿਧਾਇਕ ਦੇ ਘਰ ਛਾਪਾ ਮਾਰਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿਚ ਯਮੁਨਾਨਗਰ ਤੋਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਅਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਯਮੁਨਾਨਗਰ ਅਤੇ ਇਸ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿਚ ਪੱਥਰ, ਬੱਜਰੀ ਅਤੇ ਰੇਤ ਦੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਹਰਿਆਣਾ ਪੁਲਿਸ ਵਲੋਂ ਕਈ FIR ਦਰਜ ਕੀਤੀਆਂ ਗਈਆਂ ਹਨ। ਮਨੀ ਲਾਂਡਰਿੰਗ ਦਾ ਇਹ ਮਾਮਲਾ ਵੀ ਇਸੇ ਨਾਲ ਜੁੜਿਆ ਹੋਇਆ ਹੈ।

ਜਾਣਕਾਰੀ ਮੁਤਾਬਕ ED ‘ਈ-ਰਾਵਾਨਾ’ ਯੋਜਨਾ ’ਚ ਵੀ ਧੋਖਾਧੜੀ ਦੀ ਜਾਂਚ ਕਰ ਰਹੀ ਹੈ। ‘ਈ-ਰਾਵਾਨਾ’ ਇੱਕ ਆਨਲਾਈਨ ਪੋਰਟਲ ਹੈ ਜੋ ਹਰਿਆਣਾ ਸਰਕਾਰ ਵਲੋਂ 2020 ਵਿੱਚ ਰਾਇਲਟੀ ਅਤੇ ਟੈਕਸ ਵਸੂਲੀ ਨੂੰ ਆਸਾਨ ਬਣਾਉਣ ਅਤੇ ਮਾਈਨਿੰਗ ਖੇਤਰਾਂ ਵਿਚ ਟੈਕਸ ਚੋਰੀ ਨੂੰ ਰੋਕਣ ਲਈ ਸ਼ੁਰੂ ਕੀਤਾ ਗਿਆ ਸੀ।

Exit mobile version