‘ਦ ਖ਼ਾਲਸ ਬਿਊਰੋ :- ਫਿਲਮ ਨਿਰਮਾਤਾ ਅਤੇ ਨਿਰਦੇਸ਼ ਅਨੁਰਾਗ ਕਸ਼ਿਅਪ ਅਤੇ ਅਦਾਕਾਰਾ ਤਾਪਸੀ ਪੰਨੂੰ ਦੇ ਘਰ ਅਤੇ ਦਫਤਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਆਮਦਾਨੀ ਵਿਭਾਗ (Income Department) ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਤੋਂ ਬਾਅਦ ਤਾਪਸੀ ਪੰਨੂੰ ਨੇ ਆਪਣਾ ਪੱਖ ਰੱਖਿਆ ਹੈ।
ਤਾਪਸੀ ਪੰਨੂੰ ਨੇ ਟਵੀਟ ਕਰਕੇ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਤਾਪਸੀ ਪੰਨੂੰ ਨੇ ਕਿਹਾ ਕਿ ‘ਤਿੰਨ ਦਿਨਾਂ ਦੀ ਤਲਾਸ਼ੀ ਵਿੱਚ ਤਿੰਨ ਚੀਜ਼ਾਂ ਮੁੱਖ ਰਹੀਆਂ। ਪੈਰਿਸ ਵਿੱਚ ਮੇਰੇ ਕਥਿਤ ਬੰਗਲੇ ਦੀਆਂ ਚਾਬੀਆਂ, ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਆਉਣ ਵਾਲੀਆਂ ਹਨ।’
ਉਨ੍ਹਾਂ ਨੇ ਲਿਖਿਆ, “ਮੁੱਖ ਤੌਰ ਤੇ ਤਿੰਨ ਚੀਜ਼ਾਂ ਲਈ ਤਿੰਨ ਦਿਨਾਂ ਦੀ ਡੂੰਘੀ ਘੋਖ ਕੀਤੀ ਗਈ।”
“ਪਹਿਲੀ, ਮੇਰੇ ਕਥਿਤ ਬੰਗਲੇ ਦੀਆਂ ਚਾਬੀਆਂ। ਜੋ ਪੈਰਿਸ ਵਿੱਚ ਮੇਰੇ ਕੋਲ ਹੈ। ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਨੇੜੇ ਹਨ।”
ਇੱਕ ਹੋਰ ਟਵੀਟ ਵਿੱਚ ਤਾਪਸੀ ਪੰਨੂੰ ਨੇ ਕਿਹਾ ਕਿ ‘ਢਾਈ ਕਰੋੜ ਰੁਪਏ ਦੀ ਕਥਿਤ ਰਸੀਦ, ਤਾਂ ਜੋ ਉਸਨੂੰ ਜਾ ਸਕੇ ਅਤੇ ਭਵਿੱਖ ਵਿੱਚ ਇਸਦਾ ਇਸਤੇਮਾਲ ਕੀਤਾ ਜਾ ਸਕੇ, ਕਿਉਂਕਿ ਮੈਂ ਇਨ੍ਹਾਂ ਪੈਸਿਆਂ ਦੇ ਬਾਰੇ ਪਹਿਲਾਂ ਵੀ ਇਨਕਾਰ ਕਰ ਚੁੱਕੀ ਹਾਂ।’
ਆਪਣੇ ਤੀਸਰੇ ਟਵੀਟ ਵਿੱਚ ਕਿਹਾ ਕਿ “ਤੀਜੇ, ਸਾਲ 2013 ਦੇ ਛਾਪੇ ਦੀ ਮੇਰੀ ਯਾਦ ਜੋ ਸਾਡੇ ਸਨਮਾਨਿਤ ਵਿੱਤ ਮੰਤਰੀ ਜੀ ਮੁਤਾਬਕ ਮੇਰੇ ਨਾਲ ਹੋਇਆ। ਟਵੀਟ ਦੇ ਅਖੀਰ ਵਿੱਚ ਉਨ੍ਹਾਂ ਨੇ ਲਿਖਿਆ ਕਿ ਹੁਣ “ਇੰਨੀ ਸਸਤੀ ਨਹੀਂ” ਰਹੀ।
ਅਨੁਰਾਗ ਕਸ਼ਿਅਪ ਅਤੇ ਤਾਪਸੀ ਪੰਨੂੰ ਦੀ ਜਾਇਦਾਦ ‘ਤੇ ਆਮਦਨ ਵਿਭਾਗ ਦੇ ਛਾਪਿਆਂ ਨੂੰ ਲੈ ਕੇ ਹੋ ਰਹੀ ਆਲੋਚਨਾ ਦੇ ਜਵਾਬ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 5 ਮਾਰਚ ਨੂੰ ਕਿਹਾ ਕਿ ‘ਜਦੋਂ ਕਿਸੇ ਹੋਰ ਸਰਕਾਰ ਵਿੱਚ ਛਾਪੇ ਪੈਂਦੇ ਹਨ ਤਾਂ ਕੋਈ ਗੱਲ ਨਹੀਂ ਹੁੰਦੀ, ਪਰ ਜਦੋਂ ਇਸ ਸਰਕਾਰ ਵਿੱਚ ਛਾਪਾ ਪੈ ਰਿਹਾ ਹੈ ਤਾਂ ਇਸ ਤਰ੍ਹਾਂ ਨਹੀਂ ਹੁੰਦਾ। ਇਨ੍ਹਾਂ ਲੋਕਾਂ ‘ਤੇ ਹੀ ਸਾਲ 2013 ਵਿੱਚ ਵੀ ਛਾਪਾ ਪਿਆ ਸੀ, ਉਦੋਂ ਇਹ ਕੋਈ ਮਸਲਾ ਨਹੀਂ ਬਣਿਆ ਸੀ।’
ਇਨਕਮ ਟੈਕਸ ਦੇ ਅਧਿਕਾਰੀਆਂ ਨੇ ਮੁੰਬਈ ਦੇ ਫੈਂਟਮ ਫਿਲਮਜ਼ ਐਂਡ ਟੈਲੰਟ ਹੰਟ ਕੰਪਨੀ ਦੇ ਦਫ਼ਤਰ ਉੱਤੇ ਛਾਪਾ ਮਾਰਿਆ । ਇਹ ਕੰਪਨੀ ਸਾਲ 2011 ਵਿਚ ਅਨੁਰਾਗ ਕਸ਼ਯਪ , ਵਿਕਰਮਾਦਿੱਤਿਆ ਮੋਟਵਾਨੀ, ਮਧੂ ਮੰਟੇਨਾ ਅਤੇ ਵਿਕਾਸ ਬਹਿਲ ਨੇ ਬਣਾਈ ਸੀ।
ਇਹ ਛਾਪੇਮਾਰੀ ਫਿਲਮ ਨਿਰਮਾਤਾ ਕੰਪਨੀ ਫੈਂਟਮ ਫਿਲਮਸ ਨਾਲ ਸਬੰਧਤ ਇੱਕ ਕੇਸ ਵਿੱਚ ਅਨੁਰਾਗ ਕਸ਼ਯਪ, ਵਿਕਾਸ ਬਹਿਲ ਅਤੇ ਤਾਪਸੀ ਪਨੂੰ ਨੂੰ ਸ਼ਾਮਲ ਕਰਕੇ ਮੁੰਬਈ ਅਤੇ ਪੂਣੇ ਵਿੱਚ ਲਗਭਗ 20 ਥਾਂਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ।