The Khalas Tv Blog India ਦੇਸ਼ ਵਿੱਚ ਵਧੇ ਕਰੋਨਾ ਦੇ ਕੇਸ,ਇੰਨੇ ਮਾਮਲੇ ਆਏ ਸਾਹਮਣੇ,ਕੇਂਦਰੀ ਸਿਹਤ ਮੰਤਰਾਲੇ ਨੇ ਜਾਰੀ ਕੀਤੇ ਅੰਕੜੇ
India

ਦੇਸ਼ ਵਿੱਚ ਵਧੇ ਕਰੋਨਾ ਦੇ ਕੇਸ,ਇੰਨੇ ਮਾਮਲੇ ਆਏ ਸਾਹਮਣੇ,ਕੇਂਦਰੀ ਸਿਹਤ ਮੰਤਰਾਲੇ ਨੇ ਜਾਰੀ ਕੀਤੇ ਅੰਕੜੇ

ਦਿੱਲੀ : ਬੀਤੇ 24 ਘੰਟਿਆਂ ਦੇ ਦੌਰਾਨ ਦੇਸ਼ ਵਿਚ ਕਰੋਨਾ ਦੇ 9,111 ਨਵੇਂ ਮਾਮਲੇ ਸਾਹਮਣੇ ਆਏ ਹਨ।ਜਿਸ ਤੋਂ ਬਾਅਦ ਸਾਰੇ ਮੁਲਕ ਵਿੱਚ  ਹੁਣ ਤੱਕ ਕੋਵਿਡ ਮਰੀਜ਼ਾਂ ਗਿਣਤੀ 4,48,27,226 ਹੋ ਗਈ ਹੈ। ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 60,313 ਹੋ ਗਈ ਹੈ। ਇਹ ਅੰਕੜੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ  ਗਏ ਹਨ।ਇਹਨਾਂ ਅਨੁਸਾਰ ਗੁਜਰਾਤ ਵਿੱਚ ਛੇ, ਉੱਤਰ ਪ੍ਰਦੇਸ਼ ਵਿੱਚ ਚਾਰ, ਦਿੱਲੀ ਅਤੇ ਰਾਜਸਥਾਨ ਵਿੱਚ ਤਿੰਨ-ਤਿੰਨ, ਮਹਾਰਾਸ਼ਟਰ ਅਤੇ ਬਿਹਾਰ ਵਿੱਚ ਦੋ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਝਾਰਖੰਡ, ਕੇਰਲ ਅਤੇ ਤਾਮਿਲਨਾਡੂ ਵਿੱਚ ਇੱਕ-ਇੱਕ ਮਰੀਜ਼ ਦੀ ਮੌਤ ਕਾਰਨ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 5,31,141 ਹੋ ਗਈ ਹੈ।

Exit mobile version