The Khalas Tv Blog International ਲੈਂਡਿੰਗ ਦੌਰਾਨ ਜਹਾਜ਼ ਜ਼ਮੀਨ ਨਾਲ ਟਕਰਾਇਆ, 25 ਲੋਕ ਮਰੇ, 2 ਜ਼ਖਮੀ
International

ਲੈਂਡਿੰਗ ਦੌਰਾਨ ਜਹਾਜ਼ ਜ਼ਮੀਨ ਨਾਲ ਟਕਰਾਇਆ, 25 ਲੋਕ ਮਰੇ, 2 ਜ਼ਖਮੀ

‘ਦ ਖ਼ਾਲਸ ਬਿਊਰੋ:- ਯੂਕ੍ਰੇਨ ਵਿੱਚ ਹਵਾਈ ਫੌਜ ਦੇ ਜਹਾਜ਼ ਹਾਦਸੇ ‘ਚ 25 ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ‘ਚ ਕ੍ਰੂ ਸਮੇਤ ਖਰਕੀ ਏਅਰਫੋਰਸ ਯੂਨੀਵਰਸਿਟੀ ਦੇ 27 ਕੈਡੇਟਸ ਜਵਾਨ ਸਨ। ਜਹਾਜ਼ ਟ੍ਰੇਨਿੰਗ ਉਡਾਣ ਭਰ ਰਿਹਾ ਸੀ। ਜਾਣਕਾਰੀ ਮੁਤਾਬਕ ਜਹਾਜ਼ ਹਾਦਸੇ ‘ਚ ਬਚੇ ਦੋ ਲੋਕਾਂ ਦੀ ਹਾਲਤ ਗੰਭੀਰ ਹੈ।

ਹਵਾਈ ਫੌਜ ਦਾ ਏਂਟੋਨੋ-26 ਏਅਰਕ੍ਰਆਫਟ ਖਰਕੀ ‘ਚ ਲੈਂਡ ਕਰਦੇ ਸਮੇਂ ਜ਼ਮੀਨ ਨਾਲ ਟਕਰਾ ਗਿਆ। ਜ਼ਮੀਨ ਨਾਲ ਟਕਰਾਉਂਦਿਆ ਹੀ ਜਹਾਜ਼ ‘ਚ ਲੱਗ ਗਈ। ਜਿਸ ਤੋਂ ਬਾਅਦ ਮੌਕੇ ‘ਤੇ ਹੜਕੰਪ ਮੱਚ ਗਿਆ। ਹਾਦਸੇ ਤੋਂ ਬਾਅਦ ਪਹੁੰਚੇ ਅਧਿਕਾਰੀਆਂ ਵੱਲੋਂ ਅੱਗ ਬੁਝਾਈ ਗਈ। ਹਾਦਸੇ ‘ਚ ਹੁਣ ਤੱਕ 25 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ ਦੋ ਜ਼ੇਰੇ ਇਲਾਜ ਹਨ।

Exit mobile version