The Khalas Tv Blog Punjab ਜਲੰਧਰ ਵਿੱਚ ਇਸ ਦਿਨ ਸਕੂਲ ਰਹਿਣਗੇ ਬੰਦ ! DC ਨੇ ਨਿਰਦੇਸ਼ ਜਾਰੀ ਕੀਤੇ
Punjab

ਜਲੰਧਰ ਵਿੱਚ ਇਸ ਦਿਨ ਸਕੂਲ ਰਹਿਣਗੇ ਬੰਦ ! DC ਨੇ ਨਿਰਦੇਸ਼ ਜਾਰੀ ਕੀਤੇ

ਬਿਉਰੋ ਰਿਪੋਰਟ : ਜਲੰਧਰ ਵਿੱਚ ਭਗਵਾਨ ਸ਼੍ਰੀ ਵਾਲਮੀਕਿ ਜਯੰਤੀ ਨੂੰ ਵੇਖ ਦੇ ਹੋਏ ਜ਼ਿਲ੍ਹਾਂ ਪ੍ਰਸ਼ਾਸਨ ਨੇ ਅਹਿਮ ਫੈਸਲਾ ਲਿਆ ਹੈ । ਪ੍ਰਸ਼ਾਸਨ ਵੱਲੋਂ 27 ਅਕਤੂਬਰ ਨੂੰ ਸਕੂਲ ਕਾਲਜ ਅਤੇ ITI ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ । ਪਹਿਲਾਂ ਸਿਰਫ 2 ਵਜੇ ਤੱਕ ਬੰਦ ਕਰਨ ਦੇ ਹੁਕਮ ਸਨ । ਪਰ ਵੀਰਵਾਰ ਨੂੰ ਜਾਰੀ ਨਵੇਂ ਆਦੇਸ਼ ਵਿੱਚ ਪੂਰਾ ਦਿਨ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ।

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਭਗਵਾਨ ਸ਼੍ਰੀ ਵਾਲਮੀਕੀ ਜੀ ਦੀ 27 ਅਕਤੂਬਰ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ ਜਿਸ ਨੂੰ ਵੇਖ ਦੇ ਹੋਏ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ । ਨਗਰਗ ਨਿਗਮ ਅਧੀਨ ਆਉਣ ਵਾਲੇ ਸਾਰੇ ਸਕੂਲ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ।

ਪਹਿਲਾਂ ਅੱਧੇ ਦਿਨ ਦੀ ਛੁੱਟੀ ਦਾ ਹੁਕਮ ਸੀ

ਵਾਲਮੀਕੀ ਨਾਲ ਜੁੜੀ ਸੰਸਥਾਵਾਂ ਨੇ ਡੀਸੀ ਦੇ ਫੈਸਲੇ ਦਾ ਸੁਆਗਤ ਕੀਤਾ ਹੈ। ਉਧਰ ਪ੍ਰਸ਼ਾਸਨ ਨੇ ਸ਼ੋਭਾ ਯਾਤਰਾ ਦੌਰਾਨ ਪੂਰੇ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਜਾਣ ਤਾਂਕੀ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ।

Exit mobile version