ਲੁਧਿਆਣਾ : ਪਰਾਲੀ ਸਾੜਨ (stubble burning) ਦੀ ਵੱਧ ਰਹੀਆਂ ਘਟਨਾਵਾਂ ਭਗਵੰਤ ਮਾਨ ਸਰਕਾਰ ਦੇ ਦਾਅਵਿਆਂ ਦੀ ਪੋਲ ਲਗਾਤਰ ਖੋਲ ਰਹੀ ਹੈ। ਸੂਬੇ ਵਿੱਚ ਹੁਣ ਤੱਕ 17,846 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਲੁਧਿਆਣਾ ਵਿੱਚ ਹੀ 754 ਥਾਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਜਿਸ ਦੀ ਵਜ੍ਹਾ ਕਰਕੇ ਲੁਧਿਆਣ ਪੰਜਾਬ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਲਿਸਟ ਵਿੱਚ ਨੰਬਰ ਇੱਕ ‘ਤੇ ਆ ਗਿਆ ਹੈ। ਬੀਤੀ ਰਾਤ 11 ਵਜੇ ਸ਼ਹਿਰ ਦੀ ਹਵਾ ਜ਼ਹੀਰੀਲੀ ਹੋ ਗਈ ਸੀ ।
ਲੁਧਿਆਣਾ ਦਾ AQI ਖ਼ਤਰਨਾਕ
ਲੁਧਿਆਣਾ ਵਿੱਚ ਮੰਗਲਵਾਰ ਰਾਤ 11 ਵਜੇ ਪ੍ਰਦੂਸ਼ਣ ਦਾ AQI ਲੈਵਲ ਖ਼ਤਨਾਕ ਹੋ ਗਿਆ ਸੀ। ਦਿੱਲੀ ਦਾ AQI ਲੈਵਲ 422 ਸੀ ਤਾਂ ਮੰਗਲਵਾਰ 102 ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਦੀ ਵਜ੍ਹਾ ਕਰਕੇ ਲੁਧਿਆਣਾ ਵਿੱਚ AQI ਲੈਵਲ 300 ਪਹੁੰਚ ਗਿਆ ਜੋਕਿ ਖ਼ਤਰਾਨ ਦੱਸਿਆ ਜਾਂਦਾ ਹੈ। ਪਿਛਲੇ 2 ਦਿਨਾਂ ਦੇ ਅੰਦਰ ਲੁਧਿਆਣਾ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵਧੇ ਹਨ । 31 ਅਕਤੂਬਰ ਤੱਕ ਖੇਤਾਂ ਵਿੱਚ ਅੱਗ ਲੱਗਣ ਦੀ ਘਟਨਾਵਾਂ 754 ਹੋ ਗਈ ਹੈ।
ਇਹ ਦੂਜਾ ਦਿਨ ਸੀ ਜਦੋਂ ਲੁਧਿਆਣਾ ਸ਼ਹਿਰ ਦਾ AQI ਲੈਵਲ ਖ਼ਰਾਬ ਸੀ । ਖੇਤੀ ਮਾਹਿਰਾਂ ਮੁਤਾਬਿਕ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਰੈਡ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਹੁਣ ਤੱਕ ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ 1.92 ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ।
ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਮਾਛੀਵਾੜਾ ਵਿੱਚ ਸਾਹਮਣੇ ਆਏ ਉੱਥੇ 146 ਖੇਤਾਂ ਨੂੰ ਅੱਗ ਲਗਾਈ ਗਈ। ਇਸ ਤੋਂ ਬਾਅਦ ਜਗਰਾਓ ਵਿੱਚ 119 ਥਾਵਾਂ ‘ਤੇ ਪਰਾਲੀ ਸਾੜੀ ਗਈ। ਸਮਰਾਲਾ 78,ਰਾਏਕੋਟ 69 ਮਾਮਲੇ ਦਰਜ ਕੀਤੇ ਗਏ ਹਨ,ਪਿਛਲੇ ਸਾਲ ਜ਼ਿਲ੍ਹੇ ਵਿੱਚ ਕੁੱਲ 5,817 ਪਰਾਲੀ ਸਾੜਨ ਦੀਆਂ ਘਟਨਾਵਾਂ ਆਇਆ ਸਨ,ਜਦਕਿ 2020 ਵਿੱਚ ਇਸ ਦੀ ਗਿਣਤੀ ਵੱਧ 4,330 ਸੀ।
ਉੱਤਰ ਭਾਰਤ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ । ਜਿਸ ਦੀ ਵਜ੍ਹਾ ਕਰਕੇ ਦਿੱਲੀ ਦਾ AQI ਲੈਵਲ ਮੰਗਲਵਾਰ ਰਾਤ ਨੂੰ 422 ਪਹੁੰਚ ਗਿਆ ਸੀ । ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਿਕ ਪੰਜਾਬ ਵਿੱਚ ਪਰਾਲੀ ਸਾੜਨ ਦੇ 16,004 ਮਾਮਲੇ ਸਾਹਮਣੇ ਆਏ ਹਨ। ਜਦਕਿ ਮੱਧ ਪ੍ਰਦੇਸ਼ ਵਿੱਚ 15,461 ਥਾਵਾਂ ‘ਤੇ ਪਰਾਲੀ ਸਾੜੀ ਗਈ ਹੈ । ਇਹ ਅੰਕੜਾ ਕੁੱਲ ਪਰਾਲੀ ਸਾੜਨ ਦਾ 80 ਫੀਸਦੀ ਹੈ, ਹਰਿਆਣਾ ਵਿੱਚ ਪਰਾਲੀ ਸਾੜਨ ਦੇ 1,813,ਉੱਤਰ ਪ੍ਰਦੇਸ਼ 705 ਮਾਮਲੇ ਸਾਹਮਣੇ ਆਏ ਹਨ । ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ NCR ਵਿੱਚ ਪ੍ਰਦੂਸ਼ਣ ਦੇ ਲਈ ਪੰਜਾਬ ਨੂੰ ਜ਼ਿੰਮੇਵਾਰ ਦੱਸਿਆ ਸੀ ।
ਖੱਟਰ ਦਾ ਪੰਜਾਬ ‘ਤੇ ਨਿਸ਼ਾਨਾ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਮਾਨ ਨੇ ਪੰਜਾਬ ਸਰਕਾਰ ਨੂੰ ਘੇਰ ਦੇ ਹੋਏ ਦਾਅਵਾ ਕੀਤਾ ਸੀ ਕਿ 2021 ਵਿੱਚ ਇਸੇ ਸਮੇਂ ਤੱਕ ਹਰਿਆਣਾ ਵਿੱਚ 2,561 ਪਰਾਲੀ ਸਾੜਨ ਦੇ ਮਾਮਲੇ ਆਏ ਸਨ ਜਦਕਿ ਇਸ ਵਾਰ ਇਹ ਘੱਟ ਕੇ 1,925 ਰਹਿ ਗਏ ਹਨ। ਇਸ ਦੇ ਮੁਕਾਬਲੇ ਪੰਜਾਬ ਵਿੱਚ 13,873 ਥਾਵਾਂ ‘ਤੇ ਪਰਾਲੀ ਸਾੜੀ ਗਈ ਹੈ । ਖੱਟਰ ਨੇ ਕਿਹਾ ਪੰਜਾਬ ਦੇ ਮੁਕਾਬਲੇ ਹਰਿਆਣਾ ਵਿੱਚ ਸਿਰਫ਼ 10 ਫੀਸਦੀ ਹੀ ਮਾਮਲੇ ਆਏ ਹਨ ।