ਆਰਾਮ ਦੇ ਲਈ ਤੁਹਾਨੂੰ ਆਪਣੇ ਗੱਦੇ ਸੋਚ ਸਮਝ ਕੇ ਚੁਣਨੇ ਚਾਹੀਦੇ ਨੇ0
‘ਦ ਖ਼ਾਲਸ ਬਿਊਰੋ :- ਜਦੋਂ ਤੁਸੀਂ ਸਵੇਰ ਵੇਲੇ ਉੱਠਦੇ ਹੋ ਤਾਂ ਅਕਸਰ ਕਈ ਲੋਕਾਂ ਦੀ ਕਮਰ ਅਤੇ ਧੌਣ ਵਿੱਚ ਦਰਦ ਹੁੰਦੀ ਹੈ। ਇਸ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਹੈ ਸਾਡੇ ਸੌਣ ਦਾ ਗਲਤ ਤਰੀਕਾ। ਜ਼ਿਆਦਾਤਰ ਅਸੀਂ ਅਰਾਮ ਨੂੰ ਸਿਹਤ ਦੇ ਮੁਕਾਬਲੇ ਜ਼ਿਆਦਾ ਤਰਜੀਹ ਦਿੰਦੇ ਹਾਂ ਪਰ ਇਹੀ ਲਾਪਰਵਾਹੀ ਸਾਡੇ ਲਈ ਨੁਕਸਾਨ ਦਾ ਕਾਰਨ ਬਣ ਸਕਦੀ ਹੈ।
ਇਸ ਗੱਦੇ ‘ਤੇ ਸੌਣ ਨਾਲ ਨੁਕਸਾਨ ਹੁੰਦਾ ਹੈ
ਜੇਕਰ ਅਸੀਂ ਨਰਮ ਗੱਦੇ ‘ਤੇ ਸੌਂਦੇ ਹਾਂ ਤਾਂ ਅਕਸਰ ਸਾਡੇ ਸ਼ਰੀਰ ਦਾ ਅਲਾਇਨਮੈਂਟ ਬਦਲ ਜਾਂਦਾ ਹੈ ਕਿਉਂਕਿ ਕੁਦਰਤ ਨੇ ਸਾਡੇ ਸੌਣ ਦੇ ਲਈ ਰੀੜ ਦੀ ਹੱਡੀ ਲਈ ਖ਼ਾਸ ਪੋਜੀਸ਼ਨ ਤਿਆਰ ਕੀਤਾ ਹੈ, ਜਦੋਂ ਅਸੀਂ ਨਰਮ ਗੱਦੇ ‘ਤੇ 8 ਘੰਟੇ ਸੌਂਦੇ ਹਾਂ ਤਾਂ ਸਾਫਟ ਗੱਦੇ ‘ਤੇ ਸਾਡੀ ਰੀੜ ਦੀ ਹੱਡੀ ਆਰਕ ਦੀ ਸ਼ੇਪ ਵਿੱਚ ਆ ਜਾਂਦੀ ਹੈ ਸਪਾਨਡਿਲਾਇਟਿਸ ਵਰਗੀ ਖ਼ਤਰਨਾਕ ਬਿਮਾਰੀ ਜਨਮ ਲੈਂਦੀ ਹੈ।
ਰੂਈ ਦੇ ਗੱਦੇ ਚੰਗੇ ਹੁੰਦੇ ਨੇ
ਹੱਡੀਆਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਸਿਹਤ ਦੇ ਲਿਹਾਜ਼ ਨਾਲ ਰੂਈ ਦੇ ਗੱਦੇ ਜ਼ਿਆਦਾ ਬਿਹਤਰ ਹੁੰਦੇ ਨੇ ਜਦਕਿ ਸਿੰਥੈਟਿਕ ਗੱਦੇ ਰੀੜ ਦੀ ਹੱਡੀ ਵਿੱਚ ਪਰੇਸ਼ਾਨੀ ਕਰ ਦਿੰਦੇ ਨੇ। ਇਸ ਲਈ ਜਿਨ੍ਹਾ ਹੋ ਸਕੇ ਰੂਈ ਦੇ ਗੱਦੇ ਦੀ ਵਰਤੋਂ ਕੀਤੀ ਜਾਵੇ।
ਸਖ਼ਤ ਗੱਦੇ ਨੂੰ ਚੁਣੋ
ਪੁਰਾਣੇ ਜ਼ਮਾਨੇ ਵਿੱਚ ਲੋਕ ਜ਼ਮੀਨ ‘ਤੇ ਸੌਂਦੇ ਸਨ। ਇਸ ਲਈ ਕਮਰ ਅਤੇ ਧੌਣ ਵਿੱਚ ਪਰੇਸ਼ਾਨੀ ਘੱਟ ਹੁੰਦੀ ਸੀ ਪਰ ਹੁਣ ਮਹੌਲ ਬਦਲਣ ਦੀ ਵਜ੍ਹਾ ਕਰਕੇ ਗੱਦੇ ਵਿੱਚ ਵੀ ਬਦਲਾਅ ਆਇਆ ਹੈ। ਅਜਿਹੇ ਵਿੱਚ ਗੱਦਾ ਚੁਣਨ ਵੇਲੇ ਤੁਸੀਂ ਸਖ਼ਤ ਗੱਦੇ ਨੂੰ ਚੁਣੋ। ਹੋ ਸਕਦਾ ਹੈ ਤੁਹਾਨੂੰ ਸੌਣ ਵਿੱਚ ਥੋੜ੍ਹੀ ਪਰੇਸ਼ਾਨੀ ਹੋ ਸਕਦੀ ਹੈ ਪਰ ਸਿਹਤ ਦੇ ਲਈ ਇਹ ਬਿਹਤਰ ਹਨ। ਅਰਾਮ ਵਾਲੇ ਗੱਦਿਆਂ ‘ਤੇ ਸੌਣ ਨਾਲ ਰੀੜ ਦੀ ਹੱਡੀ ਵਿੱਚ ਤਕਲੀਫ ਹੋ ਸਕਦੀ ਹੈ। ਕਮਰ ਦਰਦ, ਧੌਣ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ, ਬਲੱਡ ਸਰਕੁਲੇਸ਼ੇਨ ਵਿੱਚ ਪਰੇਸ਼ਾਨੀ ਹੋ ਸਕਦੀ ਹੈ।