The Khalas Tv Blog Punjab ਨਜਾਇਜ਼ ਸਬੰਧ ਵਿਅਕਤੀ ਨੂੰ ਪਏ ਭਾਰੀ, ਹਸਪਤਾਲ ਦਾਖਲ
Punjab

ਨਜਾਇਜ਼ ਸਬੰਧ ਵਿਅਕਤੀ ਨੂੰ ਪਏ ਭਾਰੀ, ਹਸਪਤਾਲ ਦਾਖਲ

ਫਾਜਿਲਕਾ ਜ਼ਿਲ੍ਹੇ (District Fazilka) ਦਾ ਪਿੰਡ ਧਰਮਪੁਰਾ ਤੋਂ ਰੂਹ ਕੰਬਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਨੇ ਆਪਣੀ ਮਾਂ ਨਾਲ ਨਜਾਇਜ਼ ਸਬੰਧ ਰੱਖਣ ਵਾਲੇ ਵਿਅਕਤੀ ਨੂੰ ਕੁਹਾੜੀ ਨਾਲ ਵੱਢ ਦਿੱਤਾ। ਉਸ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਸਾਰਾ ਮਾਮਲਾ ਪੁਲਿਸ ਕੋਲ ਪੁੱਜ ਚੁੱਕਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸੇ ਪਿੰਡ ਦਾ ਹੀ ਇਕ ਵਿਅਕਤੀ ਸਰਵਨ ਪੁੱਤਰ ਜਗਰਾਮ ਲੱਕੜ ਦਾ ਕੰਮ ਕਰਦਾ ਸੀ। ਉਸ ਦੇ ਪਿੰਡ ਦੀ ਔਰਤ ਨਾਲ ਨਜਾਇਜ਼ ਸਬੰਧ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਪਤੀ ਅਤੇ ਪੁੱਤਰ ਘਰ ਵਿੱਚ ਨਹੀਂ ਸਨ, ਜਿਸ ਦਾ ਫਾਇਦਾ ਲੈ ਕੇ ਸਰਵਨ ਘਟਨਾ ਵਾਲੀ ਰਾਤ ਨੂੰ ਔਰਤ ਦੇ ਘਰ ਚਲਾ ਗਿਆ। ਇਸ ਤੋਂ ਬਾਅਦ ਔਰਤ ਦਾ ਪੁੱਤਰ ਘਰ ਆ ਗਿਆ ਤੇ ਉਸ ਨੇ ਦੋਹਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖ ਕੇ ਸਰਵਨ ‘ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਔਰਤ ਦੇ ਪੁੱਤਰ ਨੇ ਉਸ ਵਿਅਕਤੀ ਦੀਆਂ ਲੱਤਾਂ ‘ਤੇ ਕਈ ਵਾਰ ਕੀਤੀ, ਜਿਸ ਨਾਲ ਉਹ ਜਖਮੀ ਹੋ ਗਿਆ।

ਔਰਤ ਦਾ ਪੁੱਤਰ ਇੰਨੀ ਗੁੱਸੇ ਵਿੱਚ ਸੀ ਕਿ ਉਸ ਨੇ ਸਰਵਨ ਦਾ ਗੁੱਪਤ ਅੰਗ ਵੀ ਵੱਢ ਦਿੱਤਾ। ਜਾਣਕਾਰੀ ਮੁਤਾਬਕ ਪਰਿਵਾਰ ਦੇ ਇਕ ਮੈਂਬਰ ਨੇ ਇਸ ਦੀ ਸੂਚਨਾ ਪਿੰਡ ਦੀ ਪੰਚਾਇਤ ਨੂੰ ਦਿੱਤੀ, ਜਿਸ ਤੋਂ ਬਾਅਦ ਪੰਚਾਇਤ ਨੇ ਸਰਵਨ ਨੂੰ ਖੂਨ ਨਾਲ ਰੰਗਿਆ ਦੇਖ ਪੁਲਿਸ ਨੂੰ ਸੂਚਿਤ ਕੀਤਾ। ਸਰਵਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਇਸ ਸਾਰੀ ਘਟਨਾ ਤੋਂ ਬਾਅਦ ਔਰਤ ਦੇ ਪੁੱਤਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ –  ਭਾਜਪਾ ਨੇ ਖਿੱਚੀ ਜਲੰਧਰ ਪੱਛਮੀ ਜ਼ਿਮਨੀ ਚੋਣ ਦੀ ਤਿਆਰੀ, ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

 

Exit mobile version