The Khalas Tv Blog India ਖ਼ਰਾਬ ਮੌਸਮ ਕਾਰਨ ਕੱਚੇ ਮਕਾਨ ਡਿੱਗੇ, ਤਿੰਨ ਬੱਚਿਆਂ ਸਮੇਤ ਮਾਂ ਦੀ ਮੌਤ, ਦੋ ਜ਼ਖ਼ਮੀ…
India

ਖ਼ਰਾਬ ਮੌਸਮ ਕਾਰਨ ਕੱਚੇ ਮਕਾਨ ਡਿੱਗੇ, ਤਿੰਨ ਬੱਚਿਆਂ ਸਮੇਤ ਮਾਂ ਦੀ ਮੌਤ, ਦੋ ਜ਼ਖ਼ਮੀ…

Due to bad weather, crude houses collapsed

Due to bad weather, crude houses collapsed

ਜੰਮੂ-ਕਸ਼ਮੀਰ ‘ਚ ਬੀਤੀ ਰਾਤ ਖਰਾਬ ਮੌਸਮ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਜੰਮੂ ਡਿਵੀਜ਼ਨ ਦੇ ਰਿਆਸੀ ਜ਼ਿਲ੍ਹੇ ਦੇ ਪੇਂਡੂ ਖੇਤਰ ਚਸਾਨਾ ਵਿੱਚ ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਖ਼ਰਾਬ ਮੌਸਮ ਕਾਰਨ ਇੱਕ ਕੱਚਾ ਘਰ ਢਹਿ ਗਿਆ। ਇਸ ਕਾਰਨ ਘਰ ਵਿੱਚ ਸੌਂ ਰਹੀਆਂ ਮਾਂ ਸਮੇਤ ਤਿੰਨ ਛੋਟੀਆਂ ਬੱਚੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇੱਕ ਹੋਰ ਕੱਚਾ ਮਕਾਨ ਡਿੱਗਣ ਕਾਰਨ ਇੱਕ ਬਜ਼ੁਰਗ ਜੋੜਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦਾ ਇਲਾਜ ਪੀ.ਐਚ.ਸੀ. ਵਿੱਚ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਭਾਰੀ ਮੀਂਹ ਦੇ ਨਾਲ-ਨਾਲ ਬੱਦਲ ਵੀ ਜ਼ੋਰਦਾਰ ਗਰਜਦੇ ਰਹੇ। ਇਸ ਦੌਰਾਨ ਦੂਰ-ਦੁਰਾਡੇ ਦੇ ਪਿੰਡ ਚਸਾਣਾ ਦੇ ਰਹਿਣ ਵਾਲੇ ਮੁਹੰਮਦ ਫਰੀਦ ਦਾ ਕੱਚਾ ਘਰ ਢਹਿ ਗਿਆ। ਇਸ ਸਮੇਂ ਘਰ ‘ਚ ਉਸ ਦੀ ਪਤਨੀ ਫਲਾਲਾ ਅਖਤਰ ਦੇ ਨਾਲ ਪੰਜ ਸਾਲ ਦੀ ਬੇਟੀ ਨਸੀਮਾ ਅਖਤਰ, ਤਿੰਨ ਸਾਲ ਦੀ ਬੇਟੀ ਸਫੀਨ ਕੌਸਰ ਅਤੇ ਦੋ ਮਹੀਨੇ ਦੀ ਬੇਟੀ ਸਮਰੀਨ ਅਖਤਰ ਮੌਜੂਦ ਸਨ।

ਉਹ ਸਾਰੇ ਕੱਚੇ ਮਕਾਨ ਹੇਠ ਦੱਬ ਗਏ। ਭਾਰੀ ਮੀਂਹ ਦੌਰਾਨ ਬਚਾਅ ਕਾਰਜ ਕੀਤੇ ਗਏ ਪਰ ਉਦੋਂ ਤੱਕ ਔਰਤ ਅਤੇ ਉਸ ਦੀਆਂ ਤਿੰਨ ਬੇਟੀਆਂ ਦੀ ਜਾਨ ਜਾ ਚੁੱਕੀ ਸੀ। ਇਸ ਤੋਂ ਇਲਾਵਾ ਇਕ ਹੋਰ ਕੱਚਾ ਮਕਾਨ ਢਹਿ ਜਾਣ ਕਾਰਨ 60 ਸਾਲਾ ਕਾਲੂ ਅਤੇ ਉਸ ਦੀ 58 ਸਾਲਾ ਪਤਨੀ ਬਾਨੋ ਬੇਗਮ ਜ਼ਖਮੀ ਹੋ ਗਏ। ਪੁਲਿਸ ਅਤੇ SDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਹੋਰ ਘਰਾਂ ਦੀ ਹਾਲਤ ਬਾਰੇ ਵੀ ਜਾਣਕਾਰੀ ਮੰਗੀ ਜਾ ਰਹੀ ਹੈ।

Exit mobile version